ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 31 ਮਾਰਚ (ਕਰਨੈਲ ਸਿੰਘ ਐੱਮ.ਏ. ): ਬੀਤੇ ਕੱਲ੍ਹ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਸਿੱਖ ਸਮਾਜ ਸਨਮੁੱਖ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੀਤੀ ਪਹਿਲਕਦਮੀ, ਟਕਸਾਲ ਦੇ ਮੁੱਖ ਕੇਂਦਰ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਮੀਰੀ-ਪੀਰੀ ਦੇ ਸੰਕਲਪ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਉਪਰੰਤ ਬਾਬਾ ਜੀ ਨੇ ਡਾ: ਨਛੱਤਰ ਸਿੰਘ, ਪ੍ਰਿੰ: ਸਹਿਜਪਾਲ ਸਿੰਘ, ਪ੍ਰਸਿੱਧ ਵਿਦਵਾਨ ਡਾ: ਅਨੁਰਾਗ ਸਿੰਘ, ਡਾ: ਸੁਖਦਿਆਲ ਸਿੰਘ, ਡਾ: ਹਰਪਾਲ ਸਿੰਘ ਪੰਨੂ, ਡਾ: ਗੁਰਮੀਤ ਸਿੰਘ ਸਿੱਧੂ, ਪ੍ਰੋ: ਹਰਮੀਤ ਕੌਰ ਜੀ ਦੇ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਪ੍ਰਗਟ ਕੀਤਾ। ਵਿਸ਼ੇਸ਼ ਤੌਰ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਸੈਮੀਨਾਰ ਵਿੱਚ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨ ਤੇ ਆਪਣੀ ਹਾਜ਼ਰੀ ਲਗਾਉਣ ਕਰਕੇ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਜੀ ਨੇ ਕਿਹਾ ਕਿ ਅਜੋਕਾ ਦੌਰ ਵਿੱਚ ਧਰਮ ਤੇ ਰਾਜਨੀਤੀ ਦੇ ਸੰਬੰਧ 'ਚ ਮੀਰੀ-ਪੀਰੀ ਦਾ ਸੰਕਲਪ ਹੀ ਉਸਾਰੀ ਸੇਧ ਦੇਣ ਦੇ ਸਮਰੱਥ ਹੈ। ਲੋਕਤੰਤਰ ਦੇ ਯੁੱਗ ਚ ਬਹੁਧਰਮੀ ਦੇਸ਼ ਚ ਘੱਟ ਗਿਣਤੀਆਂ ਧਰਮ ਦੇ ਪੈਰੋਕਾਰ ਅਸੁਰੱਖਿਅਤ ਹਨ। ਇਸੇ ਦੂਰ ਅੰਦੇਸ਼ੀ ਤਹਿਤ ਮੀਰੀ-ਪੀਰੀ ਕਿਰਪਾਨ ਧਾਰਨ ਕੀਤੀਆਂ। ਨਾਨਕ ਰਾਜ ਦੇ ਪਾਤਸ਼ਾਹੀ ਦਾਵੇ ਹਲਤ ਮੁਖੀ ਪ੍ਰਭਤਾ ਨੂੰ ਸਪੱਸ਼ਟ ਕੀਤਾ। ਇਸ ਲਈ ਧਰਮ ਅਤੇ ਰਾਜਨੀਤੀ ਦੇ ਵਿਚਕਾਰ ਇਕਸੁਰਤਾ ਹੋਣ ਦੇ ਬਾਵਜ਼ੂਦ ਏਨ੍ਹਾ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਮੀਰੀ-ਪੀਰੀ ਦਾ ਸੰਕਲਪ ਹੀ ਲੋਕਤੰਤਰ ਦਾ ਆਦਰਸ਼ ਹੋ ਸਕਦਾ ਹੈ। ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ। ਇਸ ਸੈਮੀਨਾਰ ਵਿੱਚ ਡਾ:ਰਣਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਅਮਰੀਕ ਸਿੰਘ ਸੋਹੀ, ਡਾ: ਦਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਸਾਧਾਵਾਲੇ, ਬਾਬਾ ਕੁਲਦੀਪ ਸਿੰਘ ਦਬੜ੍ਹੀਖਾਨਾਂ, ਬਾਬਾ ਵਰਿੰਦਰ ਸਿੰਘ ਮਾਛੀਵਾੜਾ, ਬਾਬਾ ਮੁਖਤਿਆਰ ਸਿੰਘ ਮੋਖੀ ਜੀ ਯੂ.ਐਸ.ਏ, ਪਰਮਜੀਤ ਸਿੰਘ ਖ਼ਾਲਸਾ, ਮੇਜ਼ਰ ਸਿੰਘ, ਦਲੇਰ ਸਿੰਘ ਡੋਢ (ਪ੍ਰਧਾਨ ਸਿੱਖ ਸਟੁਡੈਂਟ ਫੈਡਰੇਸ਼ਨ), ਹਰਜਿੰਦਰ ਸਿੰਘ ਜਿੰਦਾ, ਗੁਰਵੀਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਤੁਰ, ਅਮਰਦੀਪ ਸਿੰਘ, ਸਤਨਾਮ ਸਿੰਘ ਕੋਮਲ, ਰਣਜੋਧ ਸਿੰਘ, ਤੇਜਪਰਤਾਪ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ ਰਾਮੂਵਾਲੀਆ, ਸੁਖਾ ਸਿੰਘ ਮੋਗਾ ਆਦਿ ਨੇ ਆਪਣੀ ਹਾਜ਼ਰੀਆਂ ਭਰੀਆਂ।
ਫੋਟੋ ਕੈਪਸ਼ਨ : ਸੰਤ ਬਾਬਾ ਅਮੀਰ ਸਿੰਘ ਜੀ ਸਨਮਾਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਜੀ, ਪਰਮਜੀਤ ਸਿੰਘ ਖਾਲਸਾ, ਬਾਬਾ ਅਵਤਾਰ ਸਿੰਘ, ਡਾ. ਸੁਖਦਿਆਲ ਸਿੰਘ ਤੇ ਨਾਲ ਆਦਿ।