ਜਗਰਾਓਂ, 8 ਜੁਲਾਈ (ਅਮਿਤ ਖੰਨਾ, ) ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਵਲੋ ਉਚੇਰੀ ਸਿੱਖਿਆ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਲਜ ਕਰਮਚਾਰੀਆ ਦੀਆ ਹੱਕੀ ਮੰਗਾ ਨੂੰ ਲੈ ਕੇ ਮੁਲਾਕਾਤ ਕੀਤਾ । ਯੂਨੀਅਨ ਦੇ ਸੂਬਾ ਪ੍ਰਧਾਨਮਨਦੀਪ ਸਿੰਘ ਬੇਦੀ,ਜਰਨਲ ਸਕੱਤਰ ਵਿਵੇਕ ਮਾਰਕੰਡਾ,ਕਸ਼ਮੀਰ ਸਿੰਘ ਸਕੱਤਰ,ਆਡੀਟਰ ਪ੍ਰਵੀਨ ਹਾਂਡਾ ਵਲੋ ਉਚੇਰੀ ਸਿੱਖਿਆ ਮੰਤਰੀ ਨੂੰ ਲੰਬੇ ਸਮੇ ਤੋ ਕਰਮਚਾਰੀਆ ਦੀਆ ਲਟਕਦੀਆਂ ਮੰਗਾ ਸਬੰਧੀ ਮੰਗ ਪੱਤਰ ਸੌਪਿਆ । ਯੂਨੀਅਨ ਆਗੂਆ ਨੇ ਕਿਹਾ ਕਿ ਜਨਵਰੀ 2006 ਤੋ ਸੋਧੇ ਹੋਏ ਹਾਊਸ ਰੈਟ, ਤੇ ਮੈਡੀਕਲ ਅਲਾਊਸ ਕਾਲਜਾਂ ਵਿਚ ਕੰਮ ਕਰਦੇ ਨਾਨ ਟੀਚੰਗ ਕਰਮਚਾਰੀਆ ਤੇ ਲਾਗੂ ਨਹੀ ਕੀਤੇ ਗਏ ਜਦੋ ਕਿ ਕਾਲਜ ਟੀਚਰਾਂ ਨੂੰ ਇਹ ਲਾਭ ਦੇ ਦਿੱਤਾ ਗਿਆ ਹੈ। ਯੂਨੀਅਨ ਆਗੂਆ ਨੇ ਦੱਸਿਆ ਕਿ ਦਸੰਬਰ 2011 ਤੋ ਪੇ-ਸਕੇਲ ਵਿਚ ਕੀਤੇ ਗਏ ਬਦਲਾਅ ਨੂੰ ਨਾਨ ਟੀਚਿੰਗ ਕਰਮਚਾਰੀਆ ਤੇ ਲਾਗੂ ਨਹੀ ਕੀਤਾ ਗਿਆ ।ਯੂਨੀਅਨ ਆਗੂਆ ਨੇ ਕਿਹਾ ਕਿ ਉਹ ਇਸ ਸਬੰਧੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ ਅਤੇ ਇਸ ਸਬੰਧੀ ਅਧਿਕਾਰੀਆ ਨੂੰ ਮੰਗ ਪੱਤਰ ਵੀ ਸੌਪ ਚੁੱਕੇ ਹਨ ਪਰ ਕਰਮਚਾਰੀਆ ਦੀਆ ਮੰਗਾ ਸਬੰਧੀ ਹਾਲੇ ਤੱਕ ਸਰਕਾਰ ਵਲੋ ਕੋਈ ਢੁਕਵੀ ਕਾਰਵਾਈ ਨਹੀ ਕੀਤੀ ਗਈ ।ਯੂਨੀਅਨ ਆਗੂਆ ਵਲੋ ਕਾਲਜਾਂ ਵਿਚ ਖਾਲੀ ਪਈਆ ਪੋਸਟਾਂ ਨੂੰ ਜਲਦ ਭਰਨ ਦੀ ਗੱਲ ਵੀ ਆਖੀ । ਉਚੇਰੀ ਸਿੱਖਿਆ ਮੰਤਰੀ ਵਲੋ ਯੂਨੀਅਨ ਆਗੂਆ ਨੂੰ ਭਰੋਸਾ ਦਿੱਤਾ ਕਿ ਉਨਾ ਦੀਆ ਮੰਗਾ ਨੂੰ ਲਾਗੂ ਕਰਵਾਉਣ ਲਈ ਉਹ ਅਧਿਕਾਰੀਆ ਨਾਲ ਗੱਲਬਾਤ ਕਰਕੇ ਇਸ ਨੂੰ ਅਮਲੀ ਜਾਮਾ ਪਹਿਣਾਉਣਗੇ।
ਫੋਟੋ ਕੈਪਸ਼ਨ -ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰ ਯੂਨੀਅਨ ਦਾ ਮੰਗ ਪੱਤਰ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਦਿੰਦੇ ਹੋਏ