ਚੰਡੀਗੜ੍ਹ /ਲੁਧਿਆਣਾ, 30 ਜਨਵਰੀ (ਟੀ. ਕੇ.) ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ. ਕਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਐਮ. ਡੀ. ਪਨਬੱਸ ਅਤੇ ਐਮ. ਡੀ. ਪੀ. ਆਰ. ਟੀ. ਸੀ. ਸਮੇਤ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫਤਰ ਹੋਈ ਮੀਟਿੰਗ ਉਪਰੰਤ ਸਾਂਝਾ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਗਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਮੰਗਾਂ (ਪੱਕਾ ਕਰਨ,ਕੰਟਰੈਕਟ ਤੇ ਕਰਨ,ਰਿਪੋਰਟਾਂ ਵਾਲੇ ਸਾਥੀਆਂ ਨੂੰ ਬਹਾਲ ਕਰਨ, ਸਾਰੇ ਮੁਲਾਜਮਾਂ ਦੀਆਂ ਤਨਖਾਹ ਵਿਚ ਵਾਧਾ ਕਰਨ ਦੀ ਮੰਗ , ਕੰਡੀਸ਼ਨਾਂ ਰੱਦ ਕਰਨ/ਸੋਧ ਕਰਨ ਦੀ,5 ਫੀਸਦੀ ਤਨਖਾਹ ਦੇ ਏਰੀਅਰ ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ, ਇਰਾਦਾ ਗਬਨ ਨਜਾਇਜ਼ ਰਿਪੋਰਟਾਂ ਰੱਦ ਕਰਨ,ਰਾਤਰੀ ਭੱਤੇ ਵਿੱਚ ਵਾਧਾ,ਟਿਕਟ ਮਸ਼ੀਨਾਂ ਨਵੀਆਂ ਲੈਣ,ਇਨਸੈਂਟਿਵ ਚਾਲੂ ਕਰਨ, ਢਾਬਿਆਂ ਦੀਆ ਰਿਪੋਰਟਾਂ ਨਾ ਕਰਨ ਸੰਬੰਧੀ,ਕੰਟਰੈਕਟ ਵਾਲੇ ਬਹਾਲ ਸੰਬਧੀ ਅਤੇ ਕੋਰਟ ਕੇਸ ਸਮੇਤ ਠੇਕੇਦਾਰ ਨਾਲ ਸੰਬੰਧਤ ਸਾਰੀਆਂ ਮੰਗਾਂ ' ਤੇ ਵਿਚਾਰ ਹੋਈ ਹੈ ਅਤੇ ਇਹਨਾਂ ਵਿੱਚੋ ਵਿਭਾਗ ਪੱਧਰ ਦੀਆਂ ਮੰਗਾਂ ਨੂੰ ਦੋਨਾਂ ਹੀ ਐਮ. ਡੀਜ. ਵਲੋਂ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਸਮੇਂ ਦੀ ਮੰਗ ਕੀਤੀ ਗਈ ਹੈ ਕਿਉਂਕਿ ਦੋਨੋ ਹੀ ਅਧਿਕਾਰੀ ਨਵੇਂ ਨਿਯੁਕਤ ਹੋਏ ਹਨ ਇਸ ਲਈ ਯੂਨੀਅਨ ਵਲੋਂ ਵਿਭਾਗ ਪੱਧਰੀ ਦੀਆਂ ਮੰਗਾਂ' ਤੇ ਸਮਾਂ ਦਿੰਦੇ ਹੋਏ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰੱਖੇ ਗਏ 1 ਫਰਵਰੀ ਦੇ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਲਈ ਸਰਕਾਰ ਨਾਲ ਤੈਅ ਹੋਈ 1 ਫਰਵਰੀ ਦੀ ਮੀਟਿੰਗ ਵਿੱਚ ਜ਼ੇਕਰ ਸਰਕਾਰ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਹੜਤਾਲ ਸਮੇਤ ਸਾਰੇ ਸੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਕਿਹਾ ਕਿ ਮੁਲਾਜਮਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਦੀ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ 29 ਜਨਵਰੀ ਦੀ ਸ਼ਾਮ ਨੂੰ ਪੱਟੀ ਵਿਖ਼ੇ ਪਨਬਸ ਅਤੇ ਪੀ. ਆਰ. ਟੀ. ਸੀ. ਵਿੱਚੋ ਕੱਢੇ ਗਏ ਮੁਲਜਮਾਂ ਵਲੋਂ ਦਿੱਤੇ ਜਾਂ ਰਹੇ ਸ਼ਾਂਤਮਈ ਧਰਨੇ ਉਤੇ ਬੈਠੇ ਮੁਲਾਜਮਾਂ ਤੇ ਪੱਟੀ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਲਾਠੀ ਚਾਰਜ ਦੀ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਾਠੀ ਚਾਰਜ ਕਰਨ ਦੀ ਬਜਾਏ ਇਹਨਾਂ ਮੁਲਾਜਮਾਂ ਦੀਆਂ ਮੰਗਾਂ ਦਾ ਜਲਦ ਹੱਲ ਕੱਢਿਆ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ,ਬਲਜੀਤ ਸਿੰਘ ਅੰਮ੍ਰਿਤਸਰ,ਜਲੌਰ ਸਿੰਘ ਜਗਰਾਓਂ,ਹਰਜਿੰਦਰ ਸਿੰਘ ਜਲੰਧਰ,ਗੁਰਪ੍ਰੀਤ ਸਿੰਘ ਢਿੱਲੋਂ ਮੁਕਤਸਰ,ਪਰਮਜੀਤ ਸਿੰਘ ਨਵਾਂ ਸ਼ਹਿਰ,ਜਗਜੀਤ ਸਿੰਘ,ਬਲਜਿੰਦਰ ਸਿੰਘ ਬਾਠ ਅਤੇ ਰਾਮਦਿਆਲ ਆਦਿ ਆਗੂ ਹਾਜਿਰ ਹੋਏ।