ਪਿੰਡ ਜੈਨਪੁਰ ਦੇ ਕਿਸਾਨ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਕੀਤੀਆਂ ਸੜਕਾਂ ਜਾਮ

ਇਨਸਾਫ਼ ਦਿਵਾਉਣ ਲਈ 12 ਦਿਨ ਤੋਂ ਮਰਨ ਵਰਤ ਤੇ ਬੈਠੇ ਸ. ਕਾਕਾ ਸਿੰਘ ਕੋਟੜਾ ------ਧਰਨਾ ਲਗਾਤਾਰ ਜਾਰੀ
ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)-
ਪਿੰਡ ਜੈਨਪੁਰ ਜਿਲਾ ਲੁਧਿਆਣਾ ਦੇ ਕਿਸਾਨ ਜਮੀਨੀ ਠੱਗੀ ਦੇ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਹਸਪਤਾਲ ਦੀ ਮੋਰਚਰੀ 'ਚ ਅਤੇ ਛੋਟੇ ਭਰਾ ਅਤੇ ਜਥੇਬੰਦੀ ਦੇ ਪੰਜਾਬ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵੱਲੋਂ 30 ਤਰੀਕ ਤੋਂ ਮਰਨ ਵਰਤ ਸ਼ੁਰੂ ਕਰਨੇ ਤੇ ਵੀ ਸਰਕਾਰ ਵੱਲੋਂ ਧਾਰੀ ਚੁੱਪੀ। ਜਥੇਬੰਦੀ ਵੱਲੋਂ ਪੰਜਾਬ ਦੀਆਂ ਸੜਕਾਂ ਜਾਮ ਕਰਨ ਦੀ ਲੜੀ ਵਜੋਂ ਬਠਿੰਡਾ ਦੇ ਲਾਗੇ ਪਿੰਡ ਕੋਟਸ਼ਮੀਰ ਹਾਈਵੇ, ਤਲਵੰਡੀ ਸਾਬੋ-ਮਾਨਸਾ ਚੰਡੀਗੜ੍ਹ ਰੋਡ ਤਕਰੀਬਨ ਬਾਰਾਂ ਵਜੇ ਜਾਮ ਕੀਤੀ ਗਈ ਇਸ ਜਾਮ ਨੂੰ ਸਫਲ ਬਨਾਉਣ ਲਈ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਉਮੜੇ ਇਕੱਠ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ
ਇਸ ਮੌਕੇ ਸੰਬੋਧਨ ਕਰਦੇ ਹੋਏ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਭੂ ਮਾਫੀਆ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਮ੍ਰਿਤਕ ਕਿਸਾਨ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਇੱਕ ਮਹੀਨੇ ਤੋਂ ਡੀ ਐਮ ਸੀ ਦੀ ਮੋਰਚਰੀ ਵਿੱਚ ਪਈ ਹੋਣ ਉਪਰੰਤ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨਸਾਫ ਨਾਂ ਦੇਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਇੱਕ ਮਹੀਨਾ ਸ਼ਾਂਤਮਈ ਧਰਨਾ ਲੱਗਿਆ ਹੋਣ ਤੋਂ ਬਾਅਦ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨਾ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਜਾਂਚ ਲਈ ਬਣੀ ਸਿੱਟ ਉੱਪਰ ਰੋਕ ਲਗਵਾਉਣ ਲਈ ਪ੍ਰਸ਼ਾਸਨ ਵੱਲੋਂ ਮਦਦ ਕਰਨ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਭੂ ਮਾਫੀਆ ਨੂੰ ਬਚਾਉਣ ਲਈ ਹੀ ਕੋਸਿਸ਼ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਜੋਧਪੁਰ ਬਲਾਕ ਪਰਧਾਨ ਮੌੜ ਨੇ ਅੱਗੇ ਕਿਸਾਨਾਂ ਦੇ ਇਕੱਟ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 12 ਦਿਨ ਤੋਂ ਮਰਨ ਵਰਤ ਤੇ ਬੈਠੇ ਸ.ਕਾਕਾ ਸਿੰਘ ਕੋਟੜਾ ਅਤੇ ਪੀੜਤ ਦਿਲਦਾਰ ਸਿੰਘ ਦੀ ਸਿਹਤ ਹਰ ਪਲ ਵਿਗੜ ਰਹੀ ਹੈ ਸ਼ੂਗਰ ਦਾ ਪੱਧਰ ਵੀ ਬਹੁਤ ਡਿੱਗ ਚੁੱਕਾ ਜਿਸ ਕਾਰਨ ਕਿਸੇ ਸਮੇਂ ਵੀ ਉਹਨਾਂ ਨੂੰ ਅਟੈਕ ਆਉਣ ਦਾ ਖਤਰਾ ਬਣਿਆ ਹੋਇਆ ਹੈ ਪਰ ਸਿਹਤ ਵਿਗੜਨ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਭੂ ਮਾਫੀਆ ਨੂੰ ਹੀ ਬਚਾਉਣ ਲਈ ਹੱਥ ਕੰਡੇ ਵਰਤੇ ਜਾ ਰਹੇ ਹਨ ਜਿਸ ਕਾਰਨ ਮਜਬੂਰੀਵਸ ਅੱਜ 10 ਸਤੰਬਰ ਦਿਨ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰਹੇਗੀ।ਇਸਤੋਂ ਇਲਾਵਾ ਕਿਸਾਨੀ ਮੰਗਾਂ ਦੀ ਜਿਕਰ ਕਰਦਿਆ ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ ਨੇ ਕਿਹਾ ਕਿ ਜਦੋਂ ਝੋਨਾ ਬੂਰ ਸਟੇਜ ਉੱਪਰ ਹੈ ਅਤੇ ਝੋਨੇ ਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਤਾਂ ਉਸ ਸਮੇਂ ਬਿਜਲੀ ਸਪਲਾਈ ਤਿੰਨ ਤੋਂ ਚਾਰ ਘੰਟੇ ਹੀ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਹੁਣ ਪਾਣੀ ਬਿਨਾਂ ਸੁੱਕ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਸੁੱਕ ਰਹੀ ਝੋਨੇ ਅਤੇ ਨਰਮੇ ਦੀ ਫਸਲ ਨੂੰ ਬਚਾਉਣ ਲਈ ਪੰਜਾਬ ਭਰ ਵਿੱਚ 11 ਜਗ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਿੰਡ ਰਾਣਵਾਂ, ਲੁਧਿਆਣਾ, ਚੰਡੀਗੜ੍ਹ ਰੋਡ, ਸ਼੍ਰੀ ਅੰਮ੍ਰਿਤਸਰ ਸਾਹਿਬ, ਮਾਨਾਵਾਲਾਂ ਪੁਲ, ਬਠਿੰਡਾ ਵਿੱਚ ਰਾਮਪੂਰਾ ਫੂਲ ਅਤੇ ਕੋਟਸ਼ਮੀਰ, ਲੁਧਿਆਣਾ ਤੋਂ ਬਰਨਾਲਾ ਰੋਡ ਪਿੰਡ ਸਹਿਜੜਾਂ, ਪਟਿਆਲਾ ਤੋਂ ਸੰਗਰੂਰ ਰੋਡ ਭਵਾਨੀਗੜ੍ਹ, ਮਲੋਟ ਤੋਂ ਬਠਿੰਡਾ ਰੋਡ ਫਕਰਸਰ ਥੇੜੀ, ਫਾਜ਼ਿਲਕਾ ਤੋਂ ਅਬੋਹਰ ਰੋਡ ਪਿੰਡ ਰਾਮਪੁਰਾ, ਫਿਰੋਜ਼ਪੁਰ ਵਿੱਚ ਪਿੰਡ ਖਾਈ, ਫਰੀਦਕੋਟ ਟਹਿਣਾ ਟੀ. ਪੁਆਇੰਟ ਅਤੇ ਮਾਨਸਾ ਵਿੱਚ ਮਾਨਸਾ ਕੈਚੀਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਬੀਬੀਆਂ ਅਤੇ ਬੱਚਿਆਂ ਨੂੰ ਸੜਕਾਂ ਤੇ ਉਤਰਨ ਅਤੇ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਹੈ ਅਤੇ ਖਬਰ ਲਿਖੇ ਜਾਣ ਤੱਕ ਰੋਡ ਜਾਮ ਅਤੇ ਧਰਨੇ ਉਸ ਤਰ੍ਹਾਂ ਹੀ ਜਾਰੀ ਸਨ। ਸ਼ਾਮਲ ਆਗੂ ਕੁਲਵੰਤ ਸਿੰਘ ਨਹੀਆਂਵਾਲਾ, ਗੁਰਦੀਪ ਸਿੰਘ ਮਹਿਮਾ, ਜਸਵੀਰ ਗਹਿਰੀ, ਜਗਦੇਵ ਮਹਿਤਾ, ਜਸਵੰਤ ਝੁੰਪਾ, ਪ੍ਰਗਟ ਸੰਗਤ ਜਸਵੀਰ ਨੰਦਗੜ੍ਹ, ਅਮਰਜੀਤ ਕੌਰ ਮਾਈਸਰਖਾਨਾ, ਅਮਰਜੀਤ ਕੌਰ ਬਠਿੰਡਾ, ਬਲਜੀਤ ਗੁਰਥੜੀ, ਰਾਜਿੰਦਰ ਯਾਤਰੀ ਤੇ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਸੰਬੋਧਨ ਕੀਤਾ।