You are here

ਮਾਮਲਾ ਜਾਅਲੀ ਐਸ. ਸੀ. ਸਰਟੀਫਿਕੇਟ ਦੀ ਚੱਲ ਰਹੀ ਜਾਂਚ ਦਾ

ਸਰਟੀਫਿਕੇਟ ਦੀ ਜਾਂਚ ਕਰਵਾਉਣ ਵਾਲੇ ਪ੍ਰੋਫੈਸਰ ਹਰਨੇਕ ਸਿੰਘ ਪਟਿਆਲਾ ਸਮੇਤ ਉਹਨਾ ਦੇ ਸਾਥੀਆਂ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ

ਲੁਧਿਆਣਾ 16 ਮਾਰਚ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ ) ਗੁਰੂ ਅੰਗਦ ਦੇਵ ਐਨੀਮਲ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸੀ ਵਿਗਿਆਨ ਕੇਂਦਰ ਬੂਹ ਜਿਲ੍ਹਾ ਤਰਨ ਤਾਰਨ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਬਲਵਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਮਮਦੋਟ ਜਿਲ੍ਹਾ ਫਿਰੋਜਪੁਰ ਜਿਸ ਨੇ ਐਸ ਸੀ ਜਾਤੀ ਦਾ ਜਾਲੀ ਸਰਟੀਫਿਕੇਟ ਬਣਾ ਕੇ ਪੜ੍ਹਨ ਸਮੇ ਅਤੇ ਨੌਕਰੀ ਲੈਣ ਸਮੇ ਵੱਖ ਵੱਖ ਲਾਭ ਗੈਰ ਕਾਨੂੰਨੀ ਢੰਗ ਨਾਲ ਲਏ ਹਨ, ਦੀ ਜਾਂਚ ਪ੍ਰੋ ਹਰਨੇਕ ਸਿੰਘ ਪਟਿਆਲਾ, ਜਸਵੀਰ ਸਿੰਘ ਪਮਾਲੀ ਅਤੇ ਡਾ ਨਿਰਮਲ ਸਿੰਘ ਵੱਲੋ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਿਖੇ ਸਕਾਇਤ ਨੰ ਕ (ਹ) 326/22 ਹਵਾਲਾ ਮੁੱਖ ਦਫਤਰ ਪੱਤਰ ਨੰਬਰ 26/3051 ਮਿਤੀ 04/04/2022 ਦੇ ਤਹਿਤ ਕਰਵਾਈ ਜਾ ਰਹੀ ਹੈ ਜੋ ਕਿ ਅੰਤਮ ਪੜ੍ਹਾਅ ਵਿੱਚ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ ਹਰਨੇਕ ਸਿੰਘ ਪਟਿਆਲਾ ਨੇ ਦੱਸਿਆਂ ਕਿ ਕੱਲ 15 ਮਾਰਚ ਨੂੰ ਇਸ ਮਾਮਲੇ ਤੇ ਰਾਜ ਪੱਧਰੀ ਸਕਰੂਟਨੀ ਕਮੇਟੀ ਦੀ ਮੀਟਿੰਗ ਜੋ ਸੰਯੁਕਤ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਜੀ ਦੇ ਮੋਹਾਲੀ ਸਥਿਤ ਦਫਤਰ ਵਿਖੇ 2: 30 ਵਜੇ ਰੱਖੀ ਗਈ ਸੀ। ਮੀਟਿੰਗ ਵਿੱਚ ਜਦੋ ਦੋਨੋ ਧਿਰਾਂ ਆਪਣਾ ਪੱਖ ਕਰਨ ਲਈਆਂ ਆਈਆਂ ਹੋਈਆਂ ਸਨ ਤਾਂ ਬਲਵਿੰਦਰ ਕੁਮਾਰ, ਦਿਲਜੀਤ ਸਿੰਘ ਉਰਫ ਬਾਬਾ ਪੁੱਤਰ ਤਰਲੋਕ ਸਿੰਘ ਵਾਸੀ ਮਮਦੋਟ ਅਤੇ ਉਹਨਾ ਦੇ ਨਾਲ ਆਏ ਅਣਪਛਾਤੇ ਗੁੰਡਾ ਕਿਸਮ ਦੇ ਵਿਅਕਤੀਆਂ ਨੇ ਮੇਰੇ ਨਾਲ ਬਹਿਸ ਕਰਨੀ ਸੁਰੂ ਕਰ ਦਿੱਤੀ। ਉਹਨਾ ਨੇ ਗੁੱਸੇ ਵਿੱਚ ਆ ਕੇ ਮੈਨੂੰ ਅਤੇ ਮੇਰੀਆਂ ਸੰਸਥਾਵਾਂ ਨੂੰ ਅਪ ਸਬਦ ਵੀ ਬੋਲੇ ਅਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਹਨਾਂ ਦੇ ਨਾਲ ਆਏ ਅਣਪਛਾਤੇ ਵਿਅਕਤੀਆਂ ਨੇ ਮੇਰੇ ਤੇ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਸਾਨੂੰ ਇਸ ਸਰਟੀਫਿਕੇਟ ਦੀ ਜਾਂਚ ਕਰਵਾਉਣ ਵਾਲਿਆਂ ਨੂੰ ਹਿੱਟ ਲਿਸਟ ਤੇ ਦੱਸਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦਫਤਰ ਵਿੱਚੋ ਬਾਹਰ ਚਲੇ ਗਏ। ਪ੍ਰੋ ਹਰਨੇਕ ਸਿੰਘ ਨੇ ਅੱਗੇ ਦੱਸਿਆਂ ਕਿ ਦੋਸੀਆਂ ਖਿਲਾਫ ਪਰਚਾ ਦਰਜ ਕਰਵਾਉਣ ਲਈ ਇਸ ਘਟਨਾ ਦੀ ਸਾਰੀ ਜਾਣਕਾਰੀ ਮਾਣਯੋਗ ਡੀ ਜੀ ਪੀ ਪੰਜਾਬ ਅਤੇ ਜਿਲ੍ਹਾ ਪੁਲਸ ਮੁਖੀ ਮੋਹਾਲੀ  ਨੂੰ ਲਿਖਤੀ ਰੂਪ ਵਿੱਚ ਦੇ ਦਿੱਤੀ ਗਈ ਹੈ। ਉਹਨਾ ਅੱਗੇ ਕਿਹਾ ਕਿ ਜੇਕਰ ਜਿਲ੍ਹਾ ਪੁਲਸ ਨੇ ਦੋਸੀਆਂ ਖਿਲਾਫ ਜਲਦ ਪਰਚਾ ਦਰਜਾ ਨਾ ਕੀਤਾ ਤਾਂ ਪੂਰੇ ਪੰਜਾਬ ਅੰਦਰ ਜਿਲ੍ਹਾ ਪੁਲਸ ਮੋਹਾਲੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੂਬੇ ਦੀਆਂ ਵੱਖ ਵੱਖ ਦਲਿਤ ਜੱਥੇਬੰਦੀਆਂ ਵੱਲੋ ਰੋਸ਼ ਮੁਜਾਹਰੇ ਕੀਤੇ ਜਾਣਗੇ।