ਲੁਧਿਆਣਾ, 02 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) - ਸਾਫਟ ਸਕਿੱਲ ਅਤੇ ਜੀਵਨ ਹੁਨਰ ਵਿਕਾਸ" ਵਿੱਚ ਵੋਕੇਸ਼ਨਲ ਕੋਰਸ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਵਿਚ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ ਨਗਿੰਦਰ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਫਟ ਅਤੇ ਲਾਈਫ ਸਕਿੱਲ ਡਿਵੈਲਪਮੈਂਟ ਵਿੱਚ ਦੋ ਮਹੀਨੇ ਦਾ ਵੋਕੇਸ਼ਨਲ ਕੋਰਸ ਕਰਵਾਇਆ ਜਾਵੇਗਾ। ਇਹ ਕੋਰਸ ਲਾਈਫ ਲੌਂਗ ਲਰਨਿੰਗ ਅਤੇ ਐਕਸਟੈਂਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਸਪਾਂਸਰ ਕੀਤਾ ਗਿਆ ਹੈ।ਇਸ ਮੌਕੇ ਕੋਰਸ ਦੀ ਪ੍ਰਬੰਧਕਾ ਡਾ: ਨਿਰੋਤਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੁਸ਼ਹਾਲ ਜੀਵਨ ਜਿਊਣ ਲਈ ਜ਼ਰੂਰੀ ਵੱਖ-ਵੱਖ ਜੀਵਨ ਕੌਸ਼ਲਾਂ ਬਾਰੇ ਜਾਗਰੂਕ ਕੀਤਾ। ਕੋਰਸ ਦੇ ਇੰਸਟ੍ਰਕਟਰ ਡਾ: ਏਕਤਾ ਨੇ ਕੋਰਸ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।