You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 315ਵਾ ਦਿਨ ਪਿੰਡ ਛਾਪਾ ਨੇ ਹਾਜ਼ਰੀ ਭਰੀ

ਆਖਰ ਭਾਰਤ 'ਚ ਸਿੱਖਾਂ ਨਾਲ ਹੀ ਭੈੜੇ ਸਲੂਕ ਕਿਉਂ,ਜੋ ਸਜ਼ਾ ਪੂਰੀ ਹੋਣ ਤੇ ਵੀ ਜੇਲਾਂ ਵਿੱਚ ਬੰਦ? - ਸਰਾਭਾ

ਸਰਾਭਾ ਵਿਖੇ ਪੰਥਕ ਇਕੱਠੇ 6 ਜਨਵਰੀ ਨੂੰ ਹੋਵੇਗਾ

ਸਰਾਭਾ ਮੁੱਲਾਂਪੁਰ ਦਾਖਾ 02 ਜਨਵਰੀ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 315ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਜਥੇਦਾਰ ਮੁਖਤਿਆਰ ਸਿੰਘ।ਛਾਪਾ,ਅਜੈਬ ਸਿੰਘ ਛਾਪਾ,ਸ਼ਿੰਗਾਰਾ ਸਿੰਘ ਛਾਪਾ,ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਅੱਜ ਦੇ ਸਰਕਾਰਾਂ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਨੂੰ ਤਿਆਰ ਨਹੀਂ । ਬਾਕੀ ਜਿਨ੍ਹਾਂ ਸਿੱਖਾਂ ਦੇ ਖੂਨ ਵਿਚ ਅਣਖ,ਗੈਰਤ ਜਿਉਂਦੀ ਹੈ ਉਹ ਅੱਜ ਸੰਘਰਸ਼ ਦੇ ਮੈਦਾਨ ਵਿਚ ਡਟੇ ਹੋਏ ਹਨ। ਜਿਵੇਂ ਕਿ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ ਕੌਮ ਦੇ ਜੁਝਾਰੂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ । ਉਥੇ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਦੇ ਖਿਲਾਫ ਪੰਜਾਬ ਦੇ ਅਣਖੀ ਲੋਕ ਧਰਤੀ ਦੇ ਹੇਠਲਾ ਪਾਣੀ ਗੰਧਲਾ ਕਰਨ ਵਾਲਿਆਂ ਦੇ ਖਿਲਾਫ ਮੋਰਚੇ ਤੇ ਡਟੇ ਹੋਏ ਹਨ । ਜਲੰਧਰ ਲਤੀਫਪਰਾ ਵਿਖੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਵੱਲੋਂ ਢਾਹੇ ਘਰਾਂ ਨੂੰ ਦੁਬਾਰਾ ਬਣਾਉਣ ਲਈ ਕੜਾਕੇ ਦੀ ਠੰਢ ਵਿੱਚ ਨਿੱਕੇ ਨਿੱਕੇ ਬੱਚਿਆਂ ਪਰਿਵਾਰ ਸਮੇਤ ਸਮੂਹ ਜਥੇਬੰਦੀਆਂ ਦੇ ਜਝਾਰੂ ਲੋਕ ਇਨਸਾਫ ਮੰਗਦੇ ਹਨ । ਇਸ ਤਰ੍ਹਾਂ ਹੀ ਸਾਡੇ ਵੱਲੋਂ ਸਜਾ ਪੂਰੀ ਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿਛਲੇ 10 ਮਹੀਨਿਆਂ ਤੋਂ ਭਾਰਤ ਦੇ ਸੰਵਿਧਾਨ ਮੁਤਾਬਕ ਹੱਕੀ ਮੰਗਾਂ ਲਈ ਜੂਝ ਰਹੇ ਹਾਂ । ਉਨ੍ਹਾਂ ਨੇ ਅੱਗੇ ਆਖਿਆ ਕਿ ਹੁਣ ਕੋਈ ਆਪਣੇ ਆਪ ਨੂੰ ਦੇਸ਼ ਦਾ ਵੱਡਾ ਰਖਵਾਲਾ ਸਮਝਣ ਵਾਲਾ ਇਹ ਦੱਸ ਸਕਦਾ ਹੈ ਕਿ ਆਖਰ ਭਾਰਤ 'ਚ ਸਿੱਖਾਂ ਦੇ ਨਾਲ ਹੀ ਭੈੜੇ ਸਲੂਕ ਕਿਉਂ,ਜੋ ਸਜ਼ਾ ਪੂਰੀ ਹੋਣ ਤੇ ਵੀ ਜੇਲਾਂ ਵਿੱਚ ਬੰਦ। ਉਹਨਾਂ ਨੇ ਆਖਰ ਆਖਿਆ ਕਿ ਜਿੰਨੇ ਵੀ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਅਸੀਂ ਉਨਾਂ ਸਾਰਿਆਂ ਦਾ ਸਰਾਭਾ ਪੰਥਕ ਮੋਰਚੇ ਵੱਲੋਂ ਸਤਿਕਾਰ ਕਰਦੇ ਹਾਂ । ਉਥੇ ਵੀ ਅਸੀਂ ਉਹਨਾਂ ਨੂੰ ਅਪੀਲ  ਵੀ ਕਰਦੇ ਹਾਂ ਕਿ ਹੋਰ ਵੇਲਾ ਆ ਗਿਆ ਨਿਕੰਮੀਆਂ ਸਰਕਾਰਾਂ ਦੇ ਖਿਲਾਫ ਇੱਕ ਜੁੱਟ ਹੋ ਕੇ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿਖੇ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਜੋ ਲੱਗਣ ਜਾ ਰਿਹਾ ਹੈ ਉਸ ਦਾ ਤਨੋ ਮਨੋ ਧਨੋ ਸਹਿਯੋਗ ਕਰੀਏ ਤਾਂ ਜੋ ਆਪਣੀਆਂ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਕਰ ਸਕੀਏ । ਸਰਾਭਾ ਪੰਥਕ ਮੋਰਚੇ ਵੱਲੋਂ ਪੰਥਕ ਇਕੱਠੇ 6 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ।ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ,ਬੰਤ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਲੇਖ ਸਿੰਘ ਅੱਬੂਵਾਲ, ਕੁਲਦੀਪ ਸਿੰਘ ਕਿਲਾ ਰਾਏਪੁਰ, ਦਰਬਾਰਾ ਸਿੰਘ ਸਰਾਭਾ, ਦਵਿੰਦਰ ਕੌਰ ਲੁਧਿਆਣਾ,ਹਰਬੰਸ ਸਿੰਘ ਪੰਮਾ ਆਦਿ ਹਾਜ਼ਰੀ ਭਰੀ।