You are here

ਜ਼ਿਲ੍ਹਾ ਪਠਾਨਕੋਟ ਦੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਜ਼ਿਲ੍ਹੇ ਦੇ 630 ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਸਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਸਕੀਪਿੰਗ ਮੁਕਾਬਲਿਆਂ ਵਿੱਚ ਸਲੋਨੀ ਪਠਾਨਕੋਟ-3 ਨੇ ਪਹਿਲਾ ਅਤੇ ਰਾਧਿਕਾ ਮਦਾਰਪੁਰ ਨਰੋਟ ਜੈਮਲ ਸਿੰਘ ਨੇ ਦੂਜਾ ਸਥਾਨ ਕੀਤਾ ਹਾਸਲ

ਪਠਾਨਕੋਟ,  23 ਨਵੰਬਰ (ਹਰਪਾਲ ਸਿੰਘ ਦਿਓਲ)  ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੀਆਂ ਬੀਪੀਈਓ ਰਿਸ਼ਮਾਂ ਦੇਵੀ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ ਅਤੇ ਡੀਟੀਸੀ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਥਾਨਕ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਸਫਲਤਾਪੂਰਵਕ ਸਪੰਨ ਹੋ ਗਈਆਂ। ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਕੁੜੀਆਂ ਨੇ ਆਪਣਾ ਦਮਖਮ ਦਿਖਾਇਆ ਅਤੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਡੀਈਓ ਐਲੀਮੈਂਟਰੀ ਜਸਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਡਿਪਟੀ ਡੀਈਓ ਡੀ.ਜੀ ਸਿੰਘ ਅਤੇ ਡੀਐਮ ਸਪੋਰਟਸ ਅਰੁਣ ਕੁਮਾਰ ਨੇ ਰਿਬਨ ਕੱਟ ਕੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤੀ। ਇਨਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਬਲਾਕਾਂ ਦੇ 630 ਦੇ ਕਰੀਬ ਜੇਤੂ ਖਿਡਾਰੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਿਖਾਈ। ਮੁੱਖ ਮਹਿਮਾਨ ਡੀਈਓ ਜਸਵੰਤ ਸਿੰਘ ਅਤੇ ਡਿਪਟੀ ਡੀਈਓ ਡੀ.ਜੀ ਸਿੰਘ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ।  ਜ਼ਿਲ੍ਹਾ ਅਧਿਕਾਰੀਆਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਹਰੇਕ ਬੱਚੇ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ।  ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡੀਟੀਸੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ ਵਿੱਚ ਸਟੇਟ ਸਕੀਪਿੰਗ ਮੁਕਾਬਲਿਆਂ ਵਿੱਚ ਸਲੋਨੀ ਪਠਾਨਕੋਟ-3 ਨੇ ਪਹਿਲਾ ਅਤੇ ਰਾਧਿਕਾ ਮਦਾਰਪੁਰ ਬਲਾਕ ਨਰੋਟ ਜੈਮਲ ਸਿੰਘ ਨੇ ਦੂਜਾ ਸਥਾਨ, ਰੱਸਾ ਕੱਸੀ ਵਿੱਚ ਬਲਾਕ ਨਰੋਟ ਜੈਮਲ ਸਿੰਘ ਨੇ ਪਹਿਲਾ ਅਤੇ ਬਲਾਕ ਧਾਰ-2 ਨੇ ਦੂਜਾ, 100 ਮੀਟਰ ਦੌੜ ਵਿੱਚ ਸਾਫਿਆਂ  ਬਲਾਕ ਪਠਾਨਕੋਟ-2  ਨੇ ਪਹਿਲਾ ਅਤੇ ਪਲਵੀ ਧਾਰ-2 ਨੇ ਦੂਜਾ, 200 ਮੀਟਰ ਦੌੜ ਵਿੱਚ ਸਾਫਿਆਂ ਪਠਾਨਕੋਟ-2 ਨੇ ਪਹਿਲਾ ਤੇ ਤਮੰਨਾ ਪਠਾਨਕੋਟ-1 ਨੇ ਦੂਜਾ ,  400 ਮੀਟਰ ਵਿੱਚ ਆਸੀਆ ਪਠਾਨਕੋਟ -2 ਅਤੇ ਤਮੰਨਾ ਪਠਾਨਕੋਟ-1 ਨੇ ਪਹਿਲਾ  ਅਤੇ ਰਿਤਿਆ ਬਮਿਆਲ ਨੇ ਦੂਜਾ, 600 ਮੀਟਰ ਦੌੜ ਵਿੱਚ ਸੋਫਿਆਂ ਪਠਾਨਕੋਟ-1 ਨੇ ਪਹਿਲਾ ਅਤੇ ਬੱਗੀ ਨਰੋਟ ਜੈਮਲ ਸਿੰਘ ਨੇ ਦੂਜਾ, ਕੱਬਡੀ ਵਿੱਚ ਪਠਾਨਕੋਟ-2 ਨੇ ਪਹਿਲਾ ਅਤੇ ਪਠਾਨਕੋਟ-3 ਨੇ ਦੂਜਾ, ਸ਼ਤਰੰਜ ਵਿੱਚ ਕਸਯਵੀ ਪਠਾਨਕੋਟ-1 ਨੇ ਪਹਿਲਾ ਅਤੇ ਅਰਾਧਿਆ ਧਾਰ-2 ਨੇ ਦੂਜਾ, ਕੁਸ਼ਤੀ ਵਿੱਚ 25 ਕਿਲੋ ਵਿੱਚ ਮੁਸਕਾਨ ਪਠਾਨਕੋਟ-3 ਨੇ ਪਹਿਲਾ ਅਤੇ ਸਤੁਤੀ ਧਾਰ-2 ਨੇ ਦੂਜਾ, ਕੁਸ਼ਤੀ 28 ਕਿਲੋ ਵਿੱਚ ਰਜੀਆ ਪਠਾਨਕੋਟ-3 ਨੇ ਪਹਿਲਾ ਅਤੇ ਚਾਹਤ ਪਠਾਨਕੋਟ-3 ਨੇ ਦੂਜਾ ਸਥਾਨ ਅਤੇ ਕੁਸ਼ਤੀ 30 ਕਿੱਲੋ ਵਿੱਚ ਮਾਨਵੀ ਪਠਾਨਕੋਟ-3 ਨੇ ਪਹਿਲਾ ਅਤੇ ਅੰਨਿਆਂ ਧਾਰ-1 ਨੇ ਦੂਜਾ ਸਥਾਨ, ਖੋ-ਖੋ ਵਿੱਚ ਪਠਾਨਕੋਟ-1 ਨੇ ਪਹਿਲਾ ਅਤੇ ਧਾਰ-2 ਨੇ ਦੂਜਾ ਸਥਾਨ, ਯੋਗਾ ਵਿੱਚ ਮਾਨਵੀ ਪਠਾਨਕੋਟ -3 ਨੇ ਪਹਿਲਾ ਅਤੇ ਪਰੀਨੀਤਾ ਨੇ ਦੂਜਾ, ਰਿਥਮੈਟਿਕ ਯੋਗਾ ਕ੍ਰਿਤਿਕਾ ਭੂਰ ਬਲਾਕ ਪਠਾਨਕੋਟ -3 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਅਧਿਕਾਰੀਆਂ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ । ਇਸ ਮੌਕੇ ਤੇ ਗੁਰਸ਼ਰਨਜੀਤ ਕੌਰ ਸਪੋਰਟਸ ਅਫ਼ਸਰ ਨਰੋਟ ਜੈਮਲ ਸਿੰਘ, ਸੀਐਚਟੀ ਰਵੀ ਕਾਂਤ, ਰਜੀਵ ਸੈਣੀ, ਸੀਐਚਟੀ ਅੰਜੂ ਬਾਲਾ,  ਪੀਟੀਆਈ ਅਸ਼ਵਨੀ ਕੁਮਾਰ, ਪੀਟੀਆਈ ਸੰਦੀਪ ਕੁਮਾਰ, ਪਵਨ ਕੁਮਾਰ, ਸਰਬਜੀਤ ਸੀਐਚਟੀ, ਕਸ਼ਮੀਰਾ ਲਾਲ, ਜੋਤੀ ਮਹਾਜਨ, ਵਿਕਾਸ ਕੁਮਾਰ ਸਮੇਤ ਅਧਿਆਪਕ ਹਾਜ਼ਰ ਸਨ।
ਫੋਟੋ ਕੈਪਸ਼ਨ:- ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਸਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ।
ਫੋਟੋ ਕੈਪਸ਼ਨ:- ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਅਧਿਕਾਰੀ।