You are here

ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਲਈ 8 ਦਸੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ  

ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਲਈ 8 ਦਸੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ  

ਪਠਾਨਕੋਟ, 23 ਨਵੰਬਰ 2022 ( ਹਰਪਾਲ ਸਿੰਘ ਦਿਓਲ ) ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸਾਖਾ) ਵੱਲੋਂ ਜਿਲ੍ਹਾ ਪਠਾਨਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਲਈ ਬਿਨੈਕਾਰ 15 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਅਰਜੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ ਕਮਰਾ ਨੰਬਰ ਤੇ 317-18 ਜਮ੍ਹਾਂ ਕਰਵਾ ਸਕਦਾ ਹੈ । ਉਨ੍ਹਾ ਕਿਹਾ ਕਿ  ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸਹਿਰੀ/ਅਰਧ ਸਹਿਰੀ) ਵਿੱਚ ਕੀਤੀ ਜਾਵੇਗੀ, ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਨੂੰ ਵੱਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ। ਇਹਨਾਂ ਆਸਾਮੀਆਂ ਤੇ ਠੇਕੇ ਦੇ ਆਧਾਰ ਤੇ ਤੈਨਾਤ ਪਟਵਾਰੀ ਏ.ਐਸ.ਐਮ./ਡੀ.ਐਸ.ਐਮ. ਰਾਹੀਂ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੇ ਪਟਵਾਰੀਆਂ ਨੂੰ  ਪ੍ਰਤੀ ਮਹੀਨਾ ਫਿਕਸ ਤਨਖਾਹ ਕੇਵਲ 35,000/- ਰੁਪਏ ਦਿੱਤੀ ਜਾਵੇਗੀ ਅਤੇ ਰਿਟਾਇਰਡ ਪਟਵਾਰੀ/ਕਾਨੂੰਗੋ ਦੀ ਉਮਰ 67 ਸਾਲ ਤੋਂ ਜਿਆਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚਲੀ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਵੇ। ਉਨ੍ਹਾਂ ਕਿਹਾ ਕਿ ਇਸ ਲਈ ਇੱਛੁਕ ਸੇਵਾਮੁਕਤ ਪਟਵਾਰੀ ਕਾਨੂੰਗੋ ਆਪਣੀਆਂ ਅਰਜੀਆ ਇਸ ਦਫਤਰ ਦੀ ਸਦਰ ਕਾਨੂੰਗੋ ਸਾਖਾ ਕਮਰਾ ਨੰ: 317-18, ਜਿਲ੍ਹਾ ਪ੍ਰਬੰਧਕੀ ਕੰਮਪਲੈਕਸ, ਮਲਿਕਪੁਰ ਵਿਖੇ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸਣਾ ਕੀਤੀ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜਾ ਨਹੀਂ ਸੁਣਾਈ ਗਈ ਹੋਵੇ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ ਇਨਕੁਆਰੀ/ਐਫ.ਆਈ.ਆਰ. ਪੈਡਿੰਗ ਨਹੀਂ ਹੈ।