ਜਗਰਾਉਂ (ਅਮਿਤ ਖੰਨਾ ) ਧਾਰਮਿਕ ਸਮਾਜਕ ਤੇ ਰਾਜਨੀਤਕ ਸਫ਼ਾਂ ਵਿਚ ਜਾਣੇ ਪਛਾਣੇ ਚਿਹਰੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਦੀਪਇੰਦਰ ਸਿੰਘ ਭੰਡਾਰੀ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਅੱਖਾਂ ਦਾ ਕੈਂਪ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਸਵਰਗੀ ਜਗਜੀਤ ਸਿੰਘ ਭੰਡਾਰੀ ਦੇ ਸਪੁੱਤਰ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ ਦੇ ਭਰਪੂਰ ਯਤਨਾਂ ਸਦਕਾ ਲਗਾਏ ਕੈਂਪ ਦਾ ਕੈਂਪ ਦਾ ਉਦਘਾਟਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਸਾਬਕਾ ਵਿਧਾਇਕ ਐੱਸ ਆਰ ਕਲੇਰ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਰਾਜਿੰਦਰ ਜੈਨ ਨੇ ਕਿਹਾ ਕਿ ਬਜ਼ੁਰਗਾਂ ਦੀ ਯਾਦ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰ ਕੇ ਮਨਾਉਣ ਬਜ਼ੁਰਗਾਂ ਤੋਂ ਮਿਲੇ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਭੰਡਾਰੀ ਪਰਿਵਾਰ ਹਮੇਸ਼ਾ ਹੀ ਸੇਵਾ ਕੰਮਾਂ ਦੇ ਪਹਿਲ ਦਿੱਤੀ ਹੈ। ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਲੰਮਿਆਂ ਵਾਲੇ ਬਾਗ਼ ਨੇੜੇ ਡੀ.ਏ.ਵੀ. ਕਾਲਜ ਜਗਰਾਓਂ ਵਿਖੇ ਲਗਾਏ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੇ ਅੱਖਾਂ ਦੇ ਮਾਹਿਰ ਡਾ: ਰਮਿੰਦਰ ਕੌਰ ਨੇ 347 ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਉਨ੍ਹਾਂ ਚੋਂ 95 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਜਸਪਾਲ ਸਿੰਘ, ਜਗਰਾਜ ਸਿੰਘ, ਕਮਲਜੀਤ ਕੌਰ ਤੇ ਸ਼ਰਨਜੀਤ ਕੌਰ ਦੀ ਟੀਮ ਨੇ 96 ਮਰੀਜ਼ਾਂ ਦਾ ਕੋਰੋਨਾ ਟੈੱਸਟ ਵੀ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਅਪਰੇਸ਼ਨ ਵਾਲੇ ਮਰੀਜ਼ ਅੱਜ ਲਈ ਹਸਪਤਾਲ ਭੇਜ ਦਿੱਤੇ ਜਾਣਗੇ ਅਤੇ ਅਪਰੇਸ਼ਨ ਕਰਵਾਉਣ ਤੋਂ ਬਾਅਦ ਮਰੀਜ਼ਾਂ ਇਸੇ ਜਗ੍ਹਾ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਕੋਈ ਖਰਚਾ ਨਹੀਂ ਹੋਵੇਗਾ ਲਿਜਾਉਣ ਤੇ ਲਿਆਉਣ ਦੀ ਜ਼ਿੰਮੇਵਾਰੀ ਸੁਸਾਇਟੀ ਦੀ ਹੈ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਵਿਨੋਦ ਬਾਂਸਲ, ਲਾਕੇਸ਼ ਟੰਡਨ, ਸੁਨੀਲ ਅਰੋੜਾ, ਰਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਜਸਵੰਤ ਸਿੰਘ, ਡਾ ਭਾਰਤ ਭੂਸ਼ਣ ਬਾਂਸਲ, ਪ੍ਰਵੀਨ ਜੈਨ, ਨੀਰਜ ਮਿੱਤਲ, ਅਨਿਲ ਮਲਹੋਤਰਾ, ਆਰ ਕੇ ਗੋਇਲ ਸਮੇਤ ਕੈਪਟਨ ਨਰੇਸ਼ ਵਰਮਾ, ਅਕਾਲੀ ਦਲ ਦੇ ਆਗੂ ਡਾ: ਚੰਦ ਸਿੰਘ ਡੱਲਾ, ਹਰਵਿੰਦਰ ਸਿੰਘ ਚਾਵਲਾ, ਅੰਕੁਸ਼ ਧੀਰ, ਰਵਿੰਦਰ ਸਿੰਘ ਵਰਮਾ, ਹਰਦੇਵ ਸਿੰਘ ਬੌਬੀ, ਸਤੀਸ਼ ਪੱਪੂ ਐੱਮ ਸੀ, ਰਵਿੰਦਰਪਾਲ ਸਿੰਘ ਮੈਦ, ਆਈ ਪੀ ਐੱਸ ਸਿੰਘ ਵਛੇਰ, ਤਰਲੋਕ ਸਿੰਘ ਸਿਡਾਨਾ, ਇੰਦਰਪਾਲ ਸਿੰਘ ਵਛੇਰ, ਦਵਿੰਦਰਜੀਤ ਸਿੰਘ ਸਿੱਧੂ, ਪੱਪੂ ਭੰਡਾਰੀਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਮਰਜੀਤ ਸਿੰਘ ਮਾਲਵਾ ਹਿਮਾਂਸ਼ੂ ਮਲਕ ਅਨਮੋਲ ਗੁਪਤਾ ਅਮਨ ਕਪੂਰ ਬੌਬੀ ਬਿੰਦਰ ਮਨੀਲਾ ਡਾ ਨਰਿੰਦਰ ਸਿੰਘ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।