ਹਠੂਰ,25,ਅਕਤੂਬਰ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾਂ ਦੀ ਅਗਵਾਈ ਹੇਠ ਦੀਵਾਲੀ ਨੂੰ ਸਮਰਪਿਤ ‘ਜਸ਼ਨ-ਏ-ਦੀਵਲੀ’ ਦੇ ਨਾਮ ਤੇ ਵਿਸ਼ੇਸ ਪ੍ਰੋਗਰਾਮ ਡੱਲਾ ਕਾਲਜ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਕਾਲਜ ਦੇ ਵਿਿਦਆਰਥੀਆ ਵੱਲੋ ਸਬਦ ਕੀਰਤਨ,ਧਾਰਮਿਕ ਗੀਤ,ਕਵੀਸਰੀ ਅਤੇ ਬੰਦੀ ਛੋੜ ਦਿਵਸ ਤੇ ਆਪੋ-ਆਪਣੀ ਸਪੀਚ ਦਿੱਤੀ ਗਈ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਿਦਆਰਥੀਆ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਵਿਸ਼ਥਾਰਪੂਰਵਕ ਚਾਨਣਾ ਪਾਇਆ।ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਿਦਆਰਥੀਆ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋ ਕਾਲਜ ਦੇ ਸਮੂਹ ਸਟਾਫ ਨੂੰ ਵੱਖ-ਵੱਖ ਤਰ੍ਹਾ ਦੇ ਤੋਹਫੇ ਭੇਂਟ ਕੀਤੇ ਗਏ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਪ੍ਰੋ:ਗੁਰਮੀਤ ਸਿੰਘ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਮਾ:ਅਵਤਾਰ ਸਿੰਘ,ਮਾ: ਭਗਵੰਤ ਸਿੰਘ,ਨਵਨੀਤ ਕੌਰ,ਹਰਜੀਤ ਕੌਰ,ਪ੍ਰਭਜੀਤ ਸਿੰਘ ਅੱਚਰਵਾਲ,ਕਿਰਨਜੀਤ ਸਿੰਘ,ਪਰਮਿੰਦਰ ਕੌਰ,ਹਰਵਿੰਦਰ ਸ਼ਰਮਾਂ,ਮਨਪ੍ਰੀਤ ਚਾਵਲਾ,ਰਮਨਦੀਪ ਕੌਰ,ਗੁਰਤੀਰਥ ਕੌਰ,ਅਮਰਜੀਤ ਸਿੰਘ,ਪ੍ਰਭਦੀਪ ਕੌਰ,ਰਾਜਵਿੰਦਰ ਸਿੰਘ ਅਤੇ ਵਿਿਦਆਰਥੀ ਹਾਜ਼ਰ ਸਨ।
ਫੋਟੋ ਕੈਪਸਨ:-ਕਾਲਜ ਦੀ ਪ੍ਰਬੰਧਕੀ ਕਮੇਟੀ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਿਦਆਰਥੀਆ ਨੂੰ ਸਨਮਾਨਿਤ ਕਰਦੇ ਹੋਏ।