ਟਿੱਲਾ ਮਾਣਕ ਦਾ ਤੇ ਦੀਵਾਲੀ ਮਨਾਈ

ਹਠੂਰ,25,ਅਕਤੂਬਰ-(ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਫਾਰਮ ਹਾਊਸ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਬਣੀ ਉਨ੍ਹਾ ਦੀ ਯਾਦਗਰ ਤੇ ਮਾਣਕ ਦੇ ਪਰਿਵਾਰ,ਗੀਤਕਾਰ ਅਤੇ ਉਨ੍ਹਾ ਦੇ ਪ੍ਰਸੰਸਕਾ ਵੱਲੋ ਉਨ੍ਹਾ ਦੀ ਯਾਦ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੱੁਖ ਰੱਖਦਿਆ ਦੀਵੇ ਜਗਾਏੇ ਗਏ ਅਤੇ ਮਠਿਆਈਆ ਵੰਡੀਆ ਗਈਆ।ਸੋਮਵਾਰ ਨੂੰ ਦੀਵਾਲੀ ਵਾਲੇ ਦਿਨ ਕੁਲਦੀਪ ਮਾਣਕ ਦੀ ਯਾਦਗਰ ਤੇ 1994 ਵਿਚ ਉਨ੍ਹਾ ਵੱਲੋ ਗਾਇਆ ਅਤੇ ਪ੍ਰਸਿੱਧ ਗੀਤਕਾਰ ਦੇਵ ਥਰੀਕੀਆ ਵਾਲੇ ਦਾ ਲਿਿਖਆ ਗੀਤ‘ਜਦੋ ਮੈ ਇਸ ਦੁਨੀਆ ਤੋ ਅੱਖਾ ਮੀਚ ਜਾਵਾਗਾ,ਉਦੋ ਇਸ ਦੁਨੀਆ ਨੂੰ ਡਾਹਢਾ ਯਾਦ ਆਵਾਗਾ’ਇਹ ਗੀਤ ਵਾਰ-ਵਾਰ ਚੱਲ ਰਿਹਾ ਸੀ ਅਤੇ ਗੀਤ ਸੁਣ ਕੇ ਉਨ੍ਹਾ ਦੀ ਯਾਦਗਰ ਤੇ ਨਮਸਤਕ ਹੋਣ ਵਾਲਿਆ ਦੀਆ ਅੱਖਾ ਨਮ ਹੋ ਰਹੀਆ ਸਨ।ਇਸ ਮੌਕੇ ਕੁਲਦੀਪ ਮਾਣਕ ਦੀ ਧਰਮ ਪਤਨੀ ਬੀਬੀ ਸਰਬਜੀਤ ਮਾਣਕ,ਲੋਕ ਗਾਇਕ ਯੁਧਵੀਰ ਮਾਣਕ, ਗੀਤਕਾਰ ਅਮਰੀਕ ਤਲਵੰਡੀ ਨੇ ਦੱਸਿਆ ਕਿ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦਾ ਜਨਮ ਪਿੰਡ ਜਲਾਲ (ਬਠਿੰਡਾ) ਵਿਖੇ 15-11-1951 ਨੂੰ ਹੋਇਆ ਸੀ ਅਤੇ 30-11-2011 ਨੂੰ ਮਾਣਕ ਸਾਹਿਬ ਸਦਾ ਲਈ ਆਪਣੇ ਲੱਖਾ ਸਰੋਤਿਆ ਨੂੰ ਰੋਦੇ ਕਰਲਾਉਦਿਆ ਛੱਡ ਗਏ ਸਨ।ਉਨ੍ਹਾ ਦੱਸਿਆ ਕਿ ਪਿੰਡ ਜਲਾਲਦੀਵਾਲ ਵਿਖੇ ਕੁਲਦੀਪ ਮਾਣਕ ਦੀ ਆਪਣੀ ਜਮੀਨ ਵਿਚ ਬਣਿਆ ‘ਟਿੱਲਾ ਮਾਣਕ ਦਾ’ ਨੂੰ ਦੇਖਣ ਲਈ ਉਨ੍ਹਾ ਦੇ ਪ੍ਰਸੰਸਕ ਆਉਦੇ ਰਹਿੰਦੇ ਹਨ ਅਤੇ ਦੀਵਾਲੀ ਵਾਲੇ ਦਿਨ ਉਨ੍ਹਾ ਨੂੰ ਪਿਆਰ ਕਰਨ ਵਾਲਿਆਂ ਵੱਲੋ ਦੀਵੇ ਜਗਾ ਕੇ ਉਨ੍ਹਾ ਦੀ ਯਾਦ ਨੂੰ ਤਾਜਾ ਕੀਤਾ ਜਾਦਾ ਹੈ।ਇਸ ਮੌਕੇ ਉਨ੍ਹਾ ਨਾਲ ਬੀਬੀ ਸਰਬਜੀਤ ਮਾਣਕ, ਲੋਕ ਗਾਇਕ ਯੁਧਵੀਰ ਮਾਣਕ ਗੀਤਕਾਰ ਅਮਰੀਕ ਤਲਵੰਡੀ, ਭੁਪਿੰਦਰ ਸਿੰਘ ਸੇਖੋ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਲੋਕ ਗਾਇਕ ਦਲੇਰ ਪੰਜਾਬੀ, ਗਾਇਕ ਮਾਣਕ ਸੁਰਜੀਤ,ਜੋਬਨ ਮਾਣਕ,ਦਮਨ ਮਾਣਕ,ਮਨਜੀਤ ਸਿੰਘ,ਮੋਨੂੰ ਲੁਧਿਆਣਾ,ਯਸ਼ਪ੍ਰੀਤ ਕੌਸ਼ਲ,ਪਰਮਪ੍ਰੀਤ ਕੌਸ਼ਲ,ਹੈਰੀ ਜਾਣਕ,ਜਰਨੈਲ ਸਿੰਘ ਜਲਾਲਦੀਵਾਲ,ਜੱਗੀ ਜਲਾਲਦੀਵਾਲ,ਨਿਰਮਲ ਸਿੰਘ,ਲਖਵੀਰ ਸਿੰਘ ਮੱਲ੍ਹਾ,ਰਣਜੀਤ ਸਿੰਘ ਪੱਪੂ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਕੁਲਦੀਪ ਮਾਣਕ ਦੀ ਯਾਦਗਰ ਤੇ ਦੀਵੇ ਲਾਉਣ ਸਮੇਂ ਬੀਬੀ ਸਰਬਜੀਤ ਕੌਰ,ਗਾਇਕ ਯੁਧਵੀਰ ਮਾਣਕ ਅਤੇ ਹੋਰ।