You are here

ਮਠਾੜੂ ਗੋੋਤਰ ਦੇ ਜਠੇਰਿਆਂ ਦੇ ਸਲਾਨਾ ਜੋੜ ਮੇਲੇ ’ਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਭਰੀ ਹਾਜ਼ਰੀ, ਮੰਗੀਆਂ ਮੰਨਤਾਂ

ਲੁਧਿਆਣਾ, 25 ਅਕਤੂਬਰ (ਦਲਜੀਤ ਸਿੰਘ ਰੰਧਾਵਾ / ਲਵਜੋਤ ਰੰਧਾਵਾ) ਲੁਧਿਆਣਾ ਫਿਰੋਜ਼ਪੁਰ ਰੋਡ ਸਥਿਤ ਪਿੰਡ ਅਯਾਂਲੀ ਕਲਾ ਵਿਖੇ ਬਾਬਾ ਸਿੱਧ ਜੀ ਅਸਥਾਨ ਦੀ ਪ੍ਰਬੰਧਕ ਕਮੇਟੀ ਅਤੇ ਮਠਾੜੂ ਗੋਤਰ ਨਾਲ ਸਬੰਧ ਰੱਖਣ ਵਾਲੇ ਭਾਈਚਾਰੇ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਮਠਾੜੂ ਗੋਤਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਆਪਣੇ ਪਰਿਵਾਰ ਅਤੇ ਰਾਜ ਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ। ਦੀਵਾਲੀ ਵਾਲੇ ਦਿਨ ਲੱਗਣ ਵਾਲੇ ਮੇਲੇ ਵਿੱਚ ਸੰਗਤਾਂ ਸਵੇਰ ਤੋਂ ਹੀ ਬਾਬਾ ਸਿੱਧ ਜੀ ਦੇ ਅਸਥਾਨ ’ਤੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਤੇ ਆਪਣੇ ਪਰਿਵਾਰ ਲਈ ਮੰਨਤਾਂ ਮੰਗਦੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਨੇਕ ਸਿੰਘ ਮਠਾੜੂ ਨੇ ਦੱਸਿਆ ਕਿ ਮਠਾੜੂ ਗੋਤਰ ਨਾਲ ਸਬੰਧ ਰੱਖਣ ਵਾਲਾ ਭਾਈਚਾਰਾ ਬਾਬਾ ਸਿੱਧ ਜੀ ਦੇ ਅਸਥਾਨ ’ਤੇ ਦੀਵਾਲੀ ਵਾਲੇ ਦਿਨ ਮਿੱਟ ਕੱਢ ਕੇ, ਬਾਬਾ ਜੀ ਦੇ ਅਸਥਾਨ ਤੇ ਮੱਥਾ ਟੇਕ ਅਰਦਾਸ ਕਰਦੇ ਹਨ। ਜਿਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ, ਉਹ ਬਾਬਾ ਜੀ ਦਾ ਸ਼ੁਕਰਾਨਾ ਕਰਕੇ ਲੰਗਰ ਲਗਾਉਂਦੀਆਂ ਹਨ।  ਇਸ ਮੌਕੇ ਦੁਰਲੱਭ ਸਿੰਘ ਮਠਾੜੂ, ਅਵਤਾਰ ਸਿੰਘ ਮਠਾੜੂ, ਜਗਤਾਰ ਸਿੰਘ ਮਠਾੜੂ, ਸਰਬਜੀਤ ਸਿੰਘ ਮਠਾੜੂ, ਦਿਲਾਵਰ ਸਿੰਘ ਮਠਾੜੂ, ਤਰਜੀਤ ਸਿੰਘ ਮਠਾੜੂ ਰੋਹਲੇ, ਅਰਸ਼ਦੀਪ ਸਿੰਘ ਮਠਾੜੂ, ਸ਼ਰਨਦੀਪ ਮਠਾੜੂ, ਪਰਮਜੀਤ ਸਿੰਘ ਮਠਾੜੂ, ਸਰੂਪ ਸਿੰਘ ਮਠਾੜੂ, ਹਰਚਰਨ ਸਿੰਘ ਮਠਾੜੂ, ਦਿਲਾਵਰ ਸਿੰਘ ਮਠਾੜੂ, ਹਾਕਮ ਸਿੰਘ ਬਾੜੇਵਾਲ, ਗੁਰਚਰਨ ਸਿੰਘ ਬਾੜੇਵਾਲ, ਸਰਬਜੀਤ ਸਿੰਘ ਮਠਾੜੂ, ਨਿਰਮਲ ਸਿੰਘ ਮਠਾੜੂ, ਕੁਲਦੀਪ ਸਿੰਘ ਮਠਾੜੂ, ਪਰਮਿੰਦਰ ਸਿੰਘ ਮਠਾੜੂ, ਕਮਲਜੀਤ ਸਿੰਘ ਮਠਾੜੂ, ਰਣਜੀਤ ਸਿੰਘ ਮਠਾੜੂ, ਸਿਮਰਨਜੀਤ ਸਿੰਘ ਮਠਾੜੂ,  ਦਵਿੰਦਰ ਸਿੰਘ ਮਨੀ ਮਠਾੜੂ, ਰਣਜੀਤ ਸਿੰਘ ਕੈਪਟਨ ਇੱਡਸਟਰੀ ਤੋਂ ਇਲਾਵਾ ਮਠਾੜੂ ਗੋਤਰ ਨਾਲ ਸਬੰਧਤ ਪਰਿਵਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।