You are here

ਮਨਸੂਰਾਂ ਵਿਖੇ ਪਰਵਾਸੀ ਪਰਵਾਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਈ ਦੀਵਾਲੀ ਮਨਾਈ 

ਜੋਧਾਂ / ਸਰਾਭਾ 25 ਅਕਤੂਬਰ( ਦਲਜੀਤ ਸਿੰਘ ਰੰਧਾਵਾ/ ਭਾਗ ਸਿੰਘ ਦੋਲੋ)ਪਿੰਡ ਮਨਸੂਰਾਂ ਵਿਖੇ ਐਨ ਆਰ ਆਈ ਪਰਵਾਰਾਂ ਵਲੋਂ ਦਿਵਾਲੀ ਦੇ ਤਿਉਹਾਰ ਨੂੰ ਪਟਾਕੇ ਚਲਾਉਣ ਤੋਂ ਬਗੈਰ ਫ਼ਲ ਅਤੇ ਫੁੱਲਦਾਰ ਬੂਟੇ ਲਗਾਉਣ ਦੇ ਨਾਲ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਮਨਾਇਆ ਗਿਆ। ਇਸ ਮੌਕੇ ਐਨ ਆਰ ਆਈ ਜਸਵੀਰ ਕੌਰ ਅਤੇ ਬਲਜੀਤ ਕੌਰ ਕਨੇਡਾ ਨਿਵਾਸੀ ਵੱਲੋਂ ਸ ਹਰਨੇਕ ਸਿੰਘ ਗਰੇਵਾਲ , ਸ ਭਾਗ ਸਿੰਘ ਕਨੇਡਾ , ਕਾਕਾ ਅਮਨਜੋਤ ਸਿੰਘ ਕਨੇਡਾ ਅਤੇ ਸ੍ਰੀਮਤੀ ਮਨਜੀਤ ਕੌਰ ਕਨੇਡਾ ਨਿਵਾਸੀ ਰਾਹੀਂ ਲੋੜਵੰਦ ਪਰਿਵਾਰਾਂ ਤੱਕ ਰੋਜ਼ਾਨਾ ਵਰਤੋਂ ਵਿੱਚ ਲਿਆਉਣ ਵਾਲਾ ਸਾਮਾਨ ਵੰਡ ਕੇ ਪਟਾਕੇ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਕਾਨੇਡਾ ਨਿਵਾਸੀ ਜਸਵੀਰ ਕੌਰ ਅਤੇ ਬਲਜੀਤ ਕੌਰ ਵੱਲੋਂ ਭੇਜੀਆਂ ਰਸਦਾ ਦਾ ਸਾਮਾਨ ਭਾਈ ਬਲਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ ਰਾਹੀਂ ਅਰਦਾਸ ਕਰਨ ਉਪਰੰਤ ਸ ਹਰਨੇਕ ਸਿੰਘ ਗਰੇਵਾਲ , ਜਥੇ ਦਲਵੀਰ ਸਿੰਘ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ , ਸ ਬਹਾਦਰ ਸਿੰਘ ਸਾਬਕਾ ਸਰਪੰਚ , ਸ ਮਨਜੀਤ ਸਿੰਘ ਜੀਤੀ, ਮਾਸਟਰ ਦਰਸ਼ਨ ਸਿੰਘ ਆਦ ਹਾਜਰ ਸਨ।