ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਅਨ ਮੂਲ ਦਾ ਵਿਅਕਤੀ ਬਣਿਆ ਬਰਤਾਨੀਆ ਦਾ ਪ੍ਰਧਾਨਮੰਤਰੀ

 ਦੀਵਾਲੀ ਦੀ ਇਕ ਅਹਿਮ ਰਾਤ ਨੂੰ ਜਗੇਗੀ ਬਰਤਾਨੀਆ ਦੀ 10 ਡਾਊਨਿੰਗ ਸਟ੍ਰੀਟ ਉੱਪਰ ਪ੍ਰਧਾਨਮੰਤਰੀ ਰਿਸ਼ੀ ਸੂਨਕ ਦੇ ਨਾਂ ਤੇ ਮੋਮਬੱਤੀ  

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ  ਗੁਜਰਾਂਵਾਲਾ ਦੀ ਧਰਤੀ ਨੂੰ ਦੂਜੀ ਵਾਰ ਰਾਜ ਭਾਗ ਮਿਲੇਗਾ

ਲੰਡਨ, 24 ਅਕਤੂਬਰ ( ਅਮਰਜੀਤ ਸਿੰਘ ਗਰੇਵਾਲ)  ਅੱਜ ਤੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੋਣਗੇ ਰਿਸ਼ੀ ਸੂਨਕ  । ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨਮੰਤਰੀ ਬਣਨ ਨਾਲ ਇਤਿਹਾਸ ਨੇ ਇਕ ਹੋਰ ਵੱਡੀ ਕਰਵਟ ਲਈ  ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਂ ਵਾਲਾ ਦੀ ਧਰਤੀ ਦੇ ਖਾਨਦਾਨ ਨੂੰ ਰਾਜ ਸੱਤਾ ਤੇ ਬੈਠਿਆਂ ਦਿਖਾਇਆ ਸੀ ਤੇ ਹੁਣ ਰਿਸ਼ੀ ਸੁਨਕ ਨੇ ਇਹ ਇਤਿਹਾਸ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਕੇ ਦੁਹਰਾਇਆ ਹੈ।
ਰਿਸ਼ੀ ਸੁਨਕ ਦੇ ਪੁਰਖਿਆਂ ਦਾ ਸ਼ਹਿਰ ਵੀ ਗੁਜਰਾਂਵਾਲਾ ਹੀ ਹੈ। ਲੰਮਾ ਸਮਾਂ ਪਹਿਲਾਂ ਉਹ ਇਸ ਸ਼ਹਿਰ ਨੂੰ ਛੱਡ ਕਮਾਈਆਂ ਕਰਨ ਪਰਦੇਸ ਤੁਰ ਗਏ ਸਨ।
ਅੱਜ ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆਂ ਵਿੱਚ ਵਸਣ ਵਾਲੇ ਪੰਜਾਬੀਆਂ ਦੀਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਵਿੱਚ ਹੋਰ ਚਾਰ ਗੁਣਾ ਵਾਧਾ ਹੋ ਗਿਆ ਹੈ  ।