ਵਾਤਾਵਰਣ ਦੀ ਸ਼ੁਧੱਤਾ ਵਾਸਤੇ ਨੀਤਿਨ ਤਾਗੜੀ ਵਲੋਂ ਪੌਦੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ

ਲੁਧਿਆਣਾ ,21 ਅਕਤੂਬਰ  ( ਰਾਣਾ ਮੱਲ ਤੇਜੀ ) : ਸਹਿਰ ਦੇ ਪ੍ਰਸਿੱਧ ਸਮਾਜ ਸੇਵਕ ਨਿਤਿਨ ਤਾਗੜੀ ਪ੍ਰਧਾਨ ਟਰੇਡ ਵਿੰਗ ਆਮ ਆਦਮੀ ਦੇ ਨੇ ਸਹਿਰ ਨਿਵਾਸੀਆਂ ਅਤੇ  ਸਮਾਜ ਸੇਵੀ ਸੰਗਠਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ 'ਚ ਵੱਧੇ ਪ੍ਰਦੂਸ਼ਣ ਕਾਰਨ ਉਹ ਇਸ ਵਾਰ ਪੈੜ ਪੌਦੇ ਲਗਾ ਕੇ ਗਰੀਨ ਦੀਵਾਲੀ ਮਨਾਉਣ । ਤਾਗੜੀ ਨੇ ਕਿਹਾ ਕਿ ਪ੍ਰਦੂਸ਼ਣ ਅਤੇ ਵਿਸ਼ਵ ਵਿਆਪੀ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਫੈਲਾਅ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਵਾਤਾਵਰਣ 'ਚ ਘਟੇ ਆਕਸੀਜਨ ਦੇ ਲੇਵਲ ਨਾਲ ਆਪਣੀ ਕੀਮਤੀ ਜਿੰਦਗੀਆ ਨੂੰ ਅਲਵਿਦਾ ਆਖ ਪਰਮਾਤਮਾ ਦੇ ਚਰਨਾਂ ‘ ਚ ਜਾ ਬਿਰਾਜੇ । ਉਹਨਾਂ ਕਿਹਾ ਕਿ ਅਸ਼ੁੱਧ ਵਾਤਾਵਰਣ ਨਾਲ ਫੈਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਬਕ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੀਮਾਰ ਬਜ਼ੁਰਗ ਅਤੇ ਸਾਹ ਦੀਆਂ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਹਨ । ਜਿਨ੍ਹਾਂ ਨੂੰ ਇਸ ਗੰਧਲੇ ਹੋ ਚੁੱਕੇ ਵਾਤਾਵਰਣ ਵਿੱਚ ਸਾਹ ਲੈਣਾ ਬੜਾ ਔਖਾ ਹੋਇਆ  ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਹਨ ਉਹ ਇਨਸਾਨੀਅਤ ਦੀ ਖਾਤਰ ਕੀਮਤੀ ਜਾਨਾ ਦੀ ਕਦਰ ਕਰਦੇ ਹੋਏ ਸਾਫ਼ ਸੁਥਰੇ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਧਮਾਕਿਆ ਵਾਲੇ ਪਟਾਕਿਆਂ ਨੂੰ ਨਾ ਚਲਾਉਣ ਅਤੇ ਆਪਣੇ ਬੱਚਿਆਂ ਨੂੰ ਵੀ ਵਰਜਿਤ ਕਰਨ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦਾ ਮੈਂਬਰ ਇਸ ਦੀਵਾਲੀ ਤੇ ਘੱਟ ਤੋਂ ਘੱਟ ਪੰਜ ਪੰਜ ਪੌਦੇ ਲਾ ਕੇ ਗਰੀਨ ਦੀਵਾਲੀ ਮਨਾਉਣ ਜਿਸ ਨਾਲ ਵਾਤਾਵਰਣ ਸ਼ੁੱਧ ਹੋ ਸਕੇਗਾ ।