ਹਠੂਰ,25,ਅਕਤੂਬਰ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਚਕਰ,ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਪੋਰਟਸ ਅਕੈਡਮੀ ਚਕਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਦੀ ਗਰਾਉਡ ਵਿਖੇ ਅੰਡਰ 12 ਸਾਲਾਂ ਦਾ ਇੱਕ ਰੋਜਾ ਸਾਨਦਾਰ ਫੁੱਟਵਾਲ ਟੂਰਨਾਮੈਂਟ ਕਰਵਾਇਆ ਗਿਆ।ਇਸ ਫੁੱਟਵਾਲ ਟੂਰਨਾਮੈਂਟ ਵਿਚ ਇਲਾਕੇ ਦੀਆ 12 ਟੀਮਾਂ ਨੇ ਭਾਗ ਲਿਆ।ਜਿਨ੍ਹਾ ਵਿਚੋ ਮਲੇਰਕੋਟਲਾ ਨੇ ਪਹਿਲਾ ਸਥਾਨ,ਬਿਲਾਸਪੁਰ ਨੇ ਦੂਜਾ ਸਥਾਨ, ਚਕਰ ਨੇ ਤੀਜਾ ਸਥਾਨ ਅਤੇ ਰਾਏਕੋਟ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਇਨਾਮ ਤਕਸੀਮ ਕਰਦਿਆ ਮੁੱਖ ਮਹਿਮਾਨ ਵਾਤਾਵਰਨ ਪ੍ਰੇਮੀ ਰਾਜ ਸਭਾ ਮੈਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪਿੰਡ ਚਕਰ ਦੀ ਧਰਤੀ ਨੇ ਜਿਥੇ ਵੱਡੇ-ਵੱਡੇ ਸਮਾਜ ਸੇਵਕ,ਲੇਖਕ,ਵਿਿਗਆਨੀ ਪੈਦਾ ਕੀਤੇ ਹਨ।ਉਥੇ ਇਸ ਧਰਤੀ ਨੇ ਅੰਤਰਰਾਸਟਰੀ ਖਿਡਾਰੀਆ ਨੂੰ ਵੀ ਜਨਮ ਦਿੱਤਾ ਹੈ।ਜੋ ਦੇਸਾ ਵਿਦੇਸਾ ਵਿਚ ਆਪਣੀ ਕਲਾਂ ਦਾ ਪ੍ਰਦਰਸਨ ਕਰ ਰਹੇ ਹਨ।ਉਨ੍ਹਾ ਕਿਹਾ ਕਿ ਪਿੰਡ ਚਕਰ ਵਾਸੀ ਵਧਾਈ ਦੇ ਪਾਤਰ ਹਨ।ਜਿਨ੍ਹਾ ਨੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਪਿੰਡ ਨੂੰ ਸਾਫ ਅਤੇ ਸੁੰਦਰ ਬਣਾਉਣ ਦਾ ਵੱਡਾ ਉਪਰਾਲਾ ਕੀਤਾ ਹੈ,ਅੱਜ ਪਿੰਡ ਚਕਰ ਦੀਆ ਝੀਲਾ ਨੂੰ ਦੇਖਣ ਲਈ ਸੈਲਾਨੀ ਆਉਦੇ ਰਹਿੰਦੇ ਹਨ।ਉਨ੍ਹਾ ਕਿਹਾ ਕਿ ਪਿੰਡ ਚਕਰ ਦੇ ਵਿਕਾਸ ਕਾਰਜਾ ਦਾ ਜਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਵਿਚ ਵੀ ਉਦਾਹਰਣ ਦੇ ਤੌਰ ਤੇ ਕੀਤਾ ਹੈ।ਇਸ ਮੌਕੇ ਉਨ੍ਹਾ ਜੇਤੂ ਟੀਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਦੀ ਹੌਸਲਾ ਅਫਜਾਈ ਕੀਤੀ।ਇਲਾਕੇ ਦੀਆ ਗ੍ਰਾਮ ਪੰਚਾਇਤਾ ਨੇ ਪਿੰਡ ਚਕਰ ਤੋ ਪਿੰਡ ਮੱਲ੍ਹਾ ਤੱਕ ਪੰਜ ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਨ,ਹੋਰ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤੇ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਟੂਰਨਾਮੈਟ ਕਮੇਟੀ ਵੱਲੋ ਮੁੱਖ ਮਹਿਮਾਨ ਰਾਜ ਸਭਾ ਮੈਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਅਤੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਦੇਵ ਸਿੰਘ ਬੂਟਾ,ਸਾਬਕਾ ਸਰਪੰਚ ਮੇਜਰ ਸਿੰਘ,ਪ੍ਰਿੰਸੀਪਲ ਬਲਵੰਤ ਸਿੰਘ ਸੰਧੂ,ਪ੍ਰਧਾਨ ਰਣਜੀਤ ਸਿੰਘ ਬਾਠ, ਗੁਰਮੀਤ ਸਿੰਘ ਖੱਤੀ,ਨੰਬੜਦਾਰ ਚਮਕੌਰ ਸਿੰਘ,ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ,ਜਸਵਿੰਦਰ ਸਿੰਘ ਕਿੰਗਰਾ,ਲੇਖਕ ਰਛਪਾਲ ਸਿੰਘ ਚਕਰ,ਬਲਵਿੰਦਰ ਸਿੰਘ ਰੂੰਮੀ,ਸਰਪੰਚ ਹਰਬੰਸ ਸਿੰਘ ਮੱਲ੍ਹਾ,ਸਰਪੰਚ ਜਗਜੀਤ ਸਿੰਘ ਕਾਉਕੇ, ਮਾ:ਸੰਦੀਪ ਸਿੰਘ,ਜਸਕਰਨਪ੍ਰੀਤ ਸਿੰਘ ਚਕਰ,ਕੁਲਦੀਪ ਸਿੰਘ,ਦੁੱਲਾ ਸਿੰਘ,ਕਿਰਨਜੀਤ ਸਿੰਘ,ਅਮਿਤ ਕੁਮਾਰ,ਸੰਦੀਪ ਸਿੰਘ ਸੋਨੀ,ਦਿਆ ਸਿੰਘ ਸੀਚੇਵਾਲ,ਸੰਟੀ ਸੀਚੇਵਾਲ,ਹੈਪੀ ਸੀਚੇਵਾਲ,ਬਲਵਿੰਦਰ ਸਿੰਘ,ਪਿਆਰਾ ਸਿੰਘ ਮਾਣੂੰਕੇ,ਕੁਲਤਾਰਨ ਸਿੰਘ ਰਸੂਲਪੁਰ, ਬਲਦੇਵ ਸਿੰਘ ਮਾਣੂੰਕੇ,ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਰਾਜ ਸਭਾ ਮੈਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਅਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ।