ਪੈਗੰਬਰੀ ਦ੍ਰਿਸ਼ਟੀ ਵਾਲੀ ਲੇਖਿਕਾ ਹੈ-  ਨਰੇਸ਼ ਕੁਮਾਰੀ 

ਪੰਜਾਬੀ ਦੀ ਪ੍ਰਸਿੱਧ ਲੇਖਿਕਾ , ਨਰੇਸ਼ ਕੁਮਾਰੀ ਜੀ ਦਾ ਜਨਮ  23 ਜਨਵਰੀ 1965 ਨੂੰ ਮਾਤਾ ਕਲਾਵਤੀ ਦੇ ਕੁਖੋਂ ,ਪਿਤਾ ਬਦੇਸੀ ਰਾਮ ਦੇ ਘਰ ,ਜਿਲ੍ਹਾਂ ਗੁਰਦਾਸਪੁਰ ਦੇ ਇੱਕ ਕਸਬੇ, ਸ੍ਰੀ ਹਰਿ ਗੋਬਿੰਦਪੁਰ ਪੰਜਾਬ ਚ' ਹੋਇਆ । ਜੋ ਕਿ ਸ਼ਹਾਦਤ ਦੇ ਪੁੰਜ ,'ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ' ਮਹਾਰਾਜ ਜੀ ਦੇ ਦੁਆਰਾ, ਆਪਣੇ ਪੁੱਤਰ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਜਨਮ ਦੀ ਖੁਸ਼ੀ ਵਿੱਚ ਵਸਾਈ ਗਈ , ਇੱਕ ਇਤਿਹਾਸਕ ਨਗਰੀ ਹੈ। 

ਲੇਖਿਕਾ ਨਰੇਸ਼ ਕੁਮਾਰੀ ਜੀ ਦੇ ਪਿਤਾ ਜੀ ,ਕਿੱਤੇ ਵਜੋਂ ਚਪੜਾਸੀ ਦੀ ਨੌਕਰੀ ਤੇ ਮਾਤਾ ਘਰੇਲੂ ਕੰਮ ਕਾਜ ਵਾਲੀ ਔਰਤ ਸੀ । ਪਰਿਵਾਰ ਕਾਫੀ ਵੱਡਾ ਤੇ ਮੁਫਲਿਸੀ ਨਾਲ ਜੂਝਦਾ ਪਰਿਵਾਰ ਸੀ,ਇਕੱਲੇ ਪਿਤਾ ਜੀ ਕਮਾਉਣ ਵਾਲੇ ਤੇ ਸੱਤ ਜੀਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ। ਇਸ ਕਾਰਣ ਘਰ ਦਾ ਨਿਰਵਾਹ ਬਹੁਤ ਮੁਸ਼ਕਿਲ ਸੀ। ਹਲਾਤਾਂ ਨੂੰ ਕੁਝ ਸੁਖਾਵਾਂ ਬਨਾਉਣ ਲਈ , ਸਾਰਾ ਹੀ ਪਰਿਵਾਰ ਕਣਕ, ਝੋਨੇ ਆਦਿ ਦੀ ਫ਼ਸਲ ਵੇਲੇ ਕਈ ਕਈ ਮਹੀਨੇ ਤਪਦੀ ਧੁੱਪ, ਸੜਦੇ ਪਾਣੀ ਵਿੱਚ ਮਿਹਨਤ ਮੁਸ਼ੱਕਤ ਕਰਦਾ ।

 ਉਸ ਸਮੇਂ ਲੜਕੀਆਂ ਨਾਲ ਬਹੁਤ ਜ਼ਿਆਦਾ ਸਮਾਜਿਕ ਵਿਤਕਰਾ ਕੀਤਾ ਜਾਂਦਾ , ਲੜਕੀਆਂ ਲਈ , ਉਹ ਸਮਾਂ ਚੁਨੌਤੀਆਂ ਭਰਿਆਂ ਸੀ । ਪਰਿਵਾਰ ਵਿੱਚ ,ਲੇਖਿਕਾ ਨਰੇਸ਼ ਕੁਮਾਰੀ ਤੋਂ , ਦੋ ਵੱਡੇ ਤੇ ਦੋ ਛੋਟੇ ਭਰਾ ਸਨ ‌।

 ਨੌਂਵੀਂ ਦਸਵੀਂ ਦੀ ਪੜਾਈ ਕਰਦਿਆਂ ,ਲੇਖਿਕਾ ਦਾ ਝੁਕਾਅ ਼ ਸਾਹਿਤ ਖੇਤਰ ਵੱਲ ਹੋ ਗਿਆ । ਸ਼ਬਦਾਂ ਦੀ ਬਾਰਿਸ਼ ਚ' ਭਿੱਜ , ਲੇਖਿਕਾ ਦੀ ਕਲਮ ਨਿੱਤ ਨਵੀਆਂ ਨਵੀਆਂ ਦੀ ਸਿਰਜਣਾ ਕਰਨ ਲੱਗੀ । ਲੇਖਿਕਾ ਨੇ, ਸਮਾਜ ਦੀ ਖੁਸ਼ੀ ਗਮੀ , ਵਧੀਕੀਆਂ ਨੂੰ ,ਕਾਗਜ਼ਾਂ ਦੀ ਹਿੱਕ ਤੇ ਉਕੇਰਨਾ ਸ਼ੁਰੂ ਕਰ ਦਿੱਤਾ । ਜੋ ਅੱਜ ਕਿਤਾਬਾਂ ਦਾ ਰੂਪ ਲੈ ਚੁੱਕੀਆਂ ਹਨ ।

ਦਸਵੀਂ ਤੱਕ ਦੀ ਸਿੱਖਿਆ ਤੋਂ ਬਾਅਦ ਜੀ. ਐਨ .ਐਮ. ਕਰ , 1986 ਚ' ਸਰਕਾਰੀ ਨੌਕਰੀ ਮਿਲੀ , ਉਸ ਸਮੇਂ ,ਕੁਝ ਲਿਖੀਆਂ ਰਚਨਾਵਾਂ ਚੋ , ਇੱਕ ਰਚਨਾ ਅੰਮ੍ਰਿਤਸਰ ਛਪਦੇ ਰਸਾਲੇ ਚ' ਲੱਗੀ । ਲੇਖਿਕਾ ਨਰੇਸ਼ ਕੁਮਾਰੀ ਜੀ ਦੇ ਹੌਸਲੇ ਬੁਲੰਦ ਹੋਏ ।

 1988 ਚ' ਲੇਖਿਕਾ  ਵਿਆਹ ਦੇ ਬੰਧਨ ਚ' ਸ੍ਰੀ. ਨਿਊਟਨ ਸ਼ਰਮਾਂ ਦੀ ਨਾਲ  ਬੰਦ ਗਈ । ਵਿਆਹ ਤੋਂ ਬਾਅਦ ,ਲੇਖਿਕਾਂ ਘਰ ਦੋ ਬੇਟੀਆਂ ਤਨਵੀਰ ,ਰੀਮਾ ਤੇ ਇੱਕ ਬੇਟੇ ਦੇਵੇਂਦਰ ਸ਼ਰਮਾਂ ਨੇ ਜਨਮ ਲਿਆਂ । ਫਿਰ ਬਹੁਤ ਸਾਲਾਂ ਬਾਅਦ ਬੀ .ਐਸ. ਸੀ. ਨਰਸਿੰਗ ਤੋਂ ਬਾਅਦ ਨਰਸਿੰਗ ਅਧਿਆਪਕਾ ਦੀ ਸਰਕਾਰੀ ਨੌਕਰੀ ਕੀਤੀ । ਏਨਾਂ ਦੀ ਇੱਕ ਬੇਟੀ ਤਨਵੀਰ ਵਿਆਹ ਤੋਂ ਬਾਅਦ ਆਸਟ੍ਰੇਲੀਆਂ ਰਹਿ ਰਹੀ ਹੈ । ਇੱਕ ਬੇਟਾ ਤੇ ਬੇਟੀ ਨਿਊਜੀਲੈਡ ਦੇ ਇਲਾਕੇ ਆਕਲੈਂਡ ਚ' ਰਹਿ ਰਹੇ ਹਨ । ਪਤੀ ਨਿਊਟਨ ਸ਼ਰਮਾਂ ਜੀ ਦੀ ਮੌਤ ਉਪਰੰਤ ਸਵੈ-ਇਛਿੱਤ ਰਿਟਾਇਰਮੈਂਟ ਲੈ ਕੇ ਆਪਣੇ ਬੇਟੇ ਦੇਵੇਂਦਰ ਸ਼ਰਮਾਂ ਕੋਲ ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਜਾ' ਰਹਿ ਰਹੀ ਹੈ ।

 "ਮਹਿਲਾ ਕਾਵਿ ਮੰਚ" (ਪ੍ਰਧਾਨ )(ਨਿਊਜ਼ੀਲੈਂਡ ਇਕਾਈ) , "ਉਰਦੂ ਹਿੰਦੀ ਕਲਚਰਲ ਐਸੋਸੀਏਸ਼ਨ" ( ਮੈਂਬਰ / ਨਿਊਜ਼ੀਲੈਂਡ) । ਹੁਣ ਤੱਕ ,ਲੇਖਿਕਾ ਦੀਆਂ ਤਿੰਨ ਪੁਸਤਕਾਂ ,ਲੋਕ ਅਰਪਣ ਹੋ ਚੁੱਕੀਆਂ ਹਨ । ਦੋ ਪੰਜਾਬੀ ਤੇ ਇੱਕ ਹਿੰਦੀ ਚ' , ਪੰਜਾਬੀ ਪਹਿਲੀ ਪੁਸਤਕ ਦੋ ਹਜ਼ਾਰ ਉੱਨੀ ਚ' "ਸਿੱਖੀ ਤੇ ਅਧਿਆਤਮ" ਤੇ ਹਿੰਦੀ ਚ' ਵਾਰਤਕ " ਸਹਿਜ ਜੀਵਨ" ਤੇ ਤੀਸਰੀ ਪੁਸਤਕ , ਦੋ ਹਜ਼ਾਰ ਬਾਈ ਚ' "ਟਿਕਾਅ" ਆਈ । ਇਸਦੇ ਨਾਲ਼ ਨਾਲ਼ ਲੇਖ ਤੇ ਕਾਵਿ ਰਚਨਾਵਾਂ ਦੇਸ਼ ਵਿਦੇਸ਼ ਦੇ ਅਖਬਾਰਾਂ ਤੇ ਰਸਾਲਿਆਂ ਚ' ਅਕਸਰ ਛਪਦੇ ਰਹਿੰਦੇ ਹਨ । ਲੇਖਿਕਾ ਨਰੇਸ਼ ਕੁਮਾਰੀ ਜੀ , "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਤੇ ਚੰਗੀਆਂ ਕਿਤਾਬਾਂ ਨੂੰ ,ਆਪਣਾ "ਗੁਰੂ" ਮੰਨਦੀ ਹੈ ।             

          ਵਾਹਿਗੁਰੂ ,ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਉਮਰ ਦਰਾਜ਼ ਕਰੇ । ਕਲਮ ਨੂੰ , ਸੱਚੀ ਸੁਚੀ ਤਾਕਤ ਬਖਸ਼ੇ । ਸਾਹਿਤ ਖੇਤਰ ਦੀਆਂ ਬੁਲੰਦੀਆਂ ਛੂਹਣ ਦੀ ਤਾਕਤ ਬਖਸ਼ੇ । ਪਾਠਕ ,ਏਨਾਂ ਦੀ ਕਾਵਿਕ ਸ਼ੈਲੀ ਦਾ ਆਨੰਦ ਮਾਣਦੇ ਰਹਿਣ । ਦੁਆਵਾਂ 

              --ਸ਼ਿਵਨਾਥ ਦਰਦੀ 

           ਸੰਪਰਕ :- 98551/55392