"ਸੋਨ ਸਰਘੀਆਂ"ਬਰਨਾਲਾ ਜਿਲ੍ਹੇ ਦੇ ਅਧਿਆਪਕਾਂ ਦਾ ਪਹਿਲਾ ਸਾਂਝਾ ਕਾਵਿ-ਸੰਗ੍ਰਹਿ 

ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬਰਨਾਲਾ ਜਿ਼ਲ੍ਹੇ ਦੇ ਅਧਿਆਪਕ ਵਰਗ ਦਾ ਕਾਵਿ ਸੰਕਲਨ "ਸੋਨ  ਸਰਘੀਆ " ਛਪ ਕੇ ਆ ਗਿਆ ਹੈ।
ਇਸ ਕਾਵਿ- ਸੰਗ੍ਰਹਿ ਦੇ ਮੁੱਖ ਸੰਪਾਦਕ "ਸਾਗਰ ਸੂਦ ਜੀ" ਅਤੇ ਸੰਪਾਦਕ "ਅੰਜਨਾ ਮੈਨਨ"  "ਹਰਮਨਦੀਪ ਕੌਰ" ਅਤੇ "ਗਗਨਦੀਪ ਕੌਰ ਧਾਲੀਵਾਲ" ਹਨ, ਇਸ ਕਿਤਾਬ ਵਿੱਚ ਕੁੱਲ 32 ਕਵੀਆਂ ਅਤੇ ਕਵਿੱਤਰੀਆਂ ਦੀਆਂ ਕਾਵਿ ਵਿਧਾਵਾਂ ਸ਼ਾਮਿਲ ਹਨ। ਜਿਆਦਾਤਰ ਸਾਹਿਤਕਾਰ ਬਰਨਾਲਾ ਜ਼ਿਲ੍ਹੇ  ਨਾਲ ਸਬੰਧਤ  ਹਨ।ਇਹ ਸਭ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ  ਹਨ। ਕੁੱਝ ਕੁ ਲੇਖਨ ਨਾਲ ਪਹਿਲਾਂ  ਤੋਂ ਹੀ ਜੁੜੇ  ਹੋਏ ਸਨ ਪਰ ਜਿਆਦਾਤਰ  ਕਲਮਾਂ  ਨਵੀਆਂ ਨਕੋਰ ਹਨ। ਪਰ ਫਿਰ ਵੀ ਸਭ ਦੀਆ ਲਿਖਤਾਂ ਬਾਕਮਾਲ ਹਨ। ਅਧਿਆਪਕ ਵਰਗ ਦੀ ਆਪਣੇ ਆਪ ਵਿੱਚ ਇਹ ਪਹਿਲੀ ਕਿਤਾਬ ਹੈ।ਇਸ ਕਿਤਾਬ ਵਿੱਚ ਅੰਜਨਾ ਮੈਨਨ, ਹਰਮਨਦੀਪ ਕੌਰ, ਗਗਨਦੀਪ ਕੌਰ, ਗੁਰਪਾਲ ਸਿੰਘ ਬਿਲਾਵਲ ,ਬਿੰਦਰ ਸਿੰਘ ਖੁੱਡੀ, ਦਿਨੇਸ਼  ਨੰਦੀ, ਕੁਲਦੀਪ ਕੌਰ, ਰੀਤੀ ਗੋਇਲ, ਹਰਪ੍ਰੀਤ ਕੌਰ,  ਕੰਚਨ ਮਿੱਤਲ, ਬਲਵੀਰ ਕੌਰ, ਪੂਜਾ ਗਰੋਵਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਬੌਬੀ ਗੁਪਤਾ, ਰਜਿੰਦਰ ਸੋਢੀ, ਮਨਦੀਪ ਕੌਰ, ਜਸਪ੍ਰੀਤ ਵਾਲੀਆ, ਦਵਿੰਦਰ ਦੀਪ, ਹਰਜਿੰਦਰ ਸਿੰਘ, ਪਰਮਜੀਤ ਕੌਰ, ਪਰਵਿੰਦਰ ਕੌਰ,  ਗੁਰਵਿੰਦਰ ਕੌਰ, ਮਮਤਾ ਰਾਣੀ, ਸੁਖਪਾਲ ਕੌਰ ਬਾਠ, ਦਿਲਪ੍ਰੀਤ ਚੌਹਾਨ, ਸੁਰਜਨ ਸਿੰਘ,  ਨਵਦੀਪ ਕੌਰ ,ਡਾਰਵਿਨ ਗੋਇਲ, ਗੌਰੀ ਸਹਿਗਲ, ਅਕਸ ਮਹਿਰਾਜ ਦੀਆਂ ਰਚਨਾਵਾਂ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ। ਆਪ ਸਭ ਦੇ ਹੁੰਘਾਰੇ ਦੀ ਭਰਪੂਰ ਆਸ ਕਰਦੇ ਹਾਂ ।
ਇਹ ਕਿਤਾਬ "ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ" ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ "ਸਾਗਰ ਸੂਦ"ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅੰਜਨਾ ਮੈਨਨ ਨੇ ਦੱਸਿਆ ਕਿ ਇਸ ਕਿਤਾਬ ਨੂੰ ਜਲਦੀ ਹੀ ਸਾਹਿਤਕ ਸਮਾਗਮ ਉਲੀਕ ਕੇ ਰਿਲੀਜ਼ ਕੀਤਾ ਜਾਵੇਗਾ।