You are here

ਆਓ ਜਾਣੀਏ ‘ਛੋਟਾ ਘੱਲੂਘਾਰਾ ‘ (16-17 ਮਈ 1746 ਈ.)ਕੀ ਸੀ ?  ✍️ ਗਗਨਦੀਪ ਧਾਲੀਵਾਲ ਝਲੂਰ

ਆਓ ਜਾਣੀਏ ‘ਛੋਟਾ ਘੱਲੂਘਾਰਾ

ਸਾਡਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਅਸੀਂ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਦਾ ਇਤਿਹਾਸ ,ਸ਼ਹੀਦੀਆਂ ਦਾ ਇਤਿਹਾਸ,ਘੱਲੂਘਾਰਿਆਂ ਦਾ ਇਤਿਹਾਸ ਵੀ ਕਹਿ ਸਕਦੇ ਹਾਂ।ਸਿੱਖ ਇਤਹਾਸ ਵਿੱਚ ਹੋਈਆ ਲਾਸਾਨੀ ਸ਼ਹਾਦਤਾਂ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆਂ ਗਿਆ ਹੈ।ਸਿੱਖਾਂ ਕੌਮ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਸਾਡਾ ਇਤਿਹਾਸ ਗਵਾਹ ਹੈ।ਆਓ ਜਾਣਦੇ ਹਾਂ ਇੱਕ ਅਜਿਹੀ ਘਟਨਾ ਬਾਰੇ ਜਿਸ ਵਿੱਚ ਬਹੁਤ ਸਿੱਖਾਂ ਨੇ ਸ਼ਹੀਦੀ ਪਾਈ।ਉਹ ਘਟਨਾ ਹੈ ਛੋਟਾ ਘੱਲੂਘਾਰਾ ।ਛੋਟਾ  ਘੱਲੂਘਾਰਾ 17 ਮਈ 1746 ‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਜਾਂ ਸਰਬਨਾਸ਼।

1726 ਈ. ਵਿੱਚ ਯਾਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਵਿਸ਼ਾਲ ਸੈਨਾ ਸਹਿਤ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਕਾਹਨੂੰਵਾਨ ਦੇ ਜੰਗਲ਼ਾਂ ਵੱਲ ਚੜ੍ਹਾਈ ਕੀਤੀ ਜਿੱਥੇ ਲਗਭਗ 15,000 ਸਿੱਖਾਂ ਨੇ ਸ਼ਰਨ ਲਈ ਹੋਈ ਸੀ।ਮੁਗਲ ਸੈਨਾ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਸਿੱਖ ਪਠਾਨਕੋਟ ਤੇ ਡਲਹੌਜੀ ਵਿਚਾਲੇ ਸਥਿਤ ਬਸੌਲੀ ਦੀਆ ਪਹਾੜੀਆਂ ਵੱਲ ਭੱਜ ਗਏ ਮੁਗਲਾਂ ਨੇ ਉਹਨਾਂ ਦਾ ਪਿੱਛਾ ਕੀਤਾ।ਸਿੱਖ ਹੁਣ ਬੜੀ ਭਿਆਨਕ ਅਵਸਥਾ ਵਿੱਚ ਫਸ ਗਏ ਉਹਨਾ ਦੇ ਅੱਗੇ ਉੱਚੇ-ਉੱਚੇ ਸਿੱਧੇ ਪਹਾੜ ਸਨ,ਅਤੇ ਪਹਾੜੀ ਰਾਜੇ ਤੇ ਲੋਕ ਉਹਨਾਂ ਦੇ ਦੁਸ਼ਮਣ ਸਨ,ਉਹਨਾਂ ਦੇ ਸੱਜੇ ਪਾਸੇ ਬਿਆਸ ਦਰਿਆ ਸੀ ਜਿਸ ਵਿੱਚ ਹੜ੍ਹ ਆਇਆ ਹੋਇਆ ਸੀ।ਦੁਸ਼ਮਣਾਂ ਦੀ ਸੈਨਾ ਉਹਨਾਂ ਵੱਲ ਤੇਜੀ ਨਾਲ ਵੱਧ ਰਹੀ ਸੀ।ਸਿੱਖਾਂ ਕੋਲ ਭੋਜਨ ਤੇ ਯੁੱਧ ਸਮੱਗਰੀ ਦੀ ਵੀ ਘਾਟ ਸੀ।ਘੋੜਸਵਾਰ ਸਿੱਖਾਂ ਨੇ ਸੁੱਖਾ ਸਿੰਘ ਦੀ ਅਗਵਾਈ ਹੇਠ ਦੁਸ਼ਮਣਾਂ ਦੀ ਸੈਨਾ ਨੂੰ ਚੀਰ ਕੇ ਨਿਕਲਣ ਦਾ ਯਤਨ ਕੀਤਾ ,ਪਰ ਮੁਗਲਾਂ ਦੀ ਵਿਸ਼ਾਲ ਸੈਨਾ ਨੇ ਉਹਨਾਂ ਨੂੰ ਘੇਰ ਲਿਆ।ਸੈਂਕੜੇ ਸਿੱਖ ਮੌਤ ਦਾ ਸ਼ਿਕਾਰ ਹੋ ਗਏ ਅਤੇ ਸੈਂਕੜੇ ਗ੍ਰਿਫ਼ਤਾਰ ਕਰ ਲਏ ਗਏ।ਬਾਕੀ ਸਿੱਖਾਂ ਨੇ ਭੱਜ ਕੇ ਜੰਗਲ਼ਾਂ ਵਿੱਚ ਸ਼ਰਨ ਲਈ।ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਮੁਗਲ ਸੈਨਿਕਾਂ ਦਾ ਸਾਥ ਦਿੱਤਾ।ਬਹੁਤ ਸਾਰੇ ਸਿੱਖਾਂ ਨੂੰ   ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਇਸ ਲੜਾਈ ਵਿੱਚ ਘੱਟੋ-ਘੱਟ 7000 ਸਿੱਖ ਮਾਰੇ ਗਏ ਅਤੇ 3000 ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲਿਆਦਾ ਗਿਆ।ਇਹਨਾਂ ਨੂੰ ਲਾਹੌਰ ਵਿਖੇ ਨਕਸ਼ ਦੇ ਸਥਾਨ ਤੇ ਲਿਆ ਕੇ ਤਸੀਹੇ ਦੇ ਕੇ ਬੜੀ ਨਿਰਦੈਤਾ ਨਾਲ ਕਤਲ ਕਰ ਦਿੱਤਾ ਗਿਆ।ਪਹਿਲੀ ਵਾਰ ਸਿੱਖਾਂ ਦਾ ਇੱਕ ਹੀ ਲੜਾਈ ਵਿੱਚ ਇੰਨਾਂ ਭਾਰੀ ਜਾਨੀ ਨੁਕਸਾਨ ਹੋਇਆ।ਇਸ ਲਈ ਇਸ ਘਟਨਾ ਨੂੰ ‘ਪਹਿਲਾ ਘੱਲੂਘਾਰਾ’ ਕਿਹਾ ਜਾਂਦਾ ਹੈ।ਬਾਅਦ ਵਿੱਚ ਇਸਨੂੰ ‘ਛੋਟਾ ਘੱਲੂਘਾਰਾ’ ਕਿਹਾ ਜਾਣ ਲੱਗਾ।ਕਿਉਕਿ 1762 ਈ.ਵਿੱਚ ‘ਵੱਡਾ ਘੱਲੂਘਾਰਾ’ਵਾਪਰਿਆ ਜਿਸ ਵਿੱਚ ਇਸ ਤੋ ਵੀ ਜਿਆਦਾ ਗਿਣਤੀ ਵਿੱਚ ਸਿੱਖ ਮਾਰੇ ਗਏ ਸਨ।