ਮਲੇਰੀਆਂ ਸਬੰਧੀ ਜਾਣਕਾਰੀ ਦਿੱਤੀ

ਹਠੂਰ,14,ਮਈ-(ਕੌਸ਼ਲ ਮੱਲ੍ਹਾ)-ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਵਰੁਨ ਸੱਘੜ ਦੀ ਅਗਵਾਈ ਹੇਠ ਹਠੂਰ ਵਿਖੇ ਮਲੇਰੀਆ ਦੀ ਰੋਕਥਾਮ ਲਈ ਜਾਗ੍ਰਿਤਾ ਕੈਪ ਲਾਇਆ ਗਿਆ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋ ਗਰਮੀ ਦੇ ਮੌਸਮ ਵਿਚ ਹੋਣ ਵਾਲੀਆ ਬਿਮਾਰੀਆ ਤੋ ਬਚਣ ਲਈ ਅਤੇ ਮਲੇਰੀਆ ਤੋ ਬਚਣ ਲਈ ਲੋਕਾ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਟੀਮ ਨੇ ਕਿਹਾ ਕਿ ਜੇਕਰ ਤੁਹਾਨੂੰ ਇੱਕ ਦਿਨ ਤੋ ਵੱਧ ਬੁਖਾਰ ਹੁੰਦਾ ਹੈ ਤਾਂ ਉਸ ਦੀ ਜਾਚ ਤੁਰੰਤ ਸਰਕਾਰੀ ਹਪਲਤਾਲ ਵਿਚੋ ਕਰਵਾਓ ਕਿਉਕਿ ਜਿਆਦਾ ਸਮਾਂ ਬੁਖਾਰ ਹੋਣ ਨਾਲ ਮਲੇਰੀਆ ਵੀ ਹੋ ਸਕਦਾ ਹੈ।ਉਨ੍ਹਾ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਸਾਨੂੰ ਆਪਣਾ ਚੋਗਿਰਦਾ ਸਾਫ ਰੱਖਣਾ ਚਾਹੀਦਾ ਹੈ ਅਤੇ ਘਰਾ ਦੀਆ ਛੱਤਾ ਤੇ ਪੁਰਾਣੇ ਟਾਇਰ ਅਤੇ ਹੋਰ ਕਬਾੜ ਦਾ ਸਮਾਨ ਨਹੀ ਰੱਖਣਾ ਚਾਹੀਦਾ ਕਿਉਕਿ ਡੇਗੂ ਨਾਮ ਦਾ ਮੱਛਰ ਜਿਆਦਾ ਪੁਰਾਣੇ ਖੜੇ੍ਹ ਪਾਣੀ ਵਿਚ ਹੀ ਪੈਦਾ ਹੁੰਦਾ  ਹੈ।ਉਨ੍ਹਾ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਜਿਆਦਾਤਰ ਦਿਨ ਸਮੇਂ ਹੀ ਕੱਟਦਾ ਹੈ।ਜਿਸ ਕਰਕੇ ਸਾਨੂੰ ਆਪਣੇ ਸਾਰੇ ਸਰੀਰ ਤੇ ਕੱਪੜੇ ਪਾਉਣੇ ਚਾਹੀਦੇ ਹਨ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਬਲੌਰ ਸਿੰਘ ਸੇਖੋ,ਯੂਥ ਆਗੂ ਅਮਨਦੀਪ ਸਿੰਘ ਸੇਖੋ,ਸੁਰਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।