ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਕੀਤਾ ਰੋਸ ਮਾਰਚ

ਹਠੂਰ,14,ਮਈ-(ਕੌਸ਼ਲ ਮੱਲ੍ਹਾ)- ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਪਂੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ।ਇਹ ਰੋਸ ਮਾਰਚ ਪਿੰਡ ਡੱਲਾ,ਨਵਾਂ ਡੱਲਾ,ਰਸੂਲਪੁਰ,ਮੱਲ੍ਹਾ,ਚਕਰ,ਹਠੂਰ,ਬੁਰਜਕੁਲਾਰਾ,ਲੱਖਾ,ਮਾਣੂੰਕੇ, ਝੋਰੜਾ,ਬੱਸੀਆ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਮਾਪਤ ਹੋਇਆ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ ਝੋਰੜਾ, ਅਵਤਾਰ ਸਿੰਘ ਰਸੂਲਪੁਰ,ਮਾ:ਜਸਦੇਵ ਸਿੰਘ ਲਲਤੋ,ਮਨੋਹਰ ਸਿੰਘ ਝੋਰੜਾ,ਹਰਵਿੰਦਰ ਸਿੰਘ ਸੁਧਾਰ,ਭਾਈ ਜਸਪ੍ਰੀਤ ਸਿੰਘ ਢੋਲਣ,ਮਦਨ ਸਿੰਘ ਜਗਰਾਓ,ਸੁਖਦੇਵ ਸਿੰਘ ਮਾਣੂੰਕੇ,ਨਿਰਮਲ ਸਿੰਘ ਨਿੰਮਾ,ਗੁਰਚਰਨ ਸਿੰਘ ਰਸੂਲਪੁਰ,ਰੂਪ ਸਿੰਘ ਝੋਰੜਾ,ਜਲੌਰ ਸਿੰਘ,ਬਲਦੇਵ ਸਿੰਘ ਫੌਜੀ,ਨਿਰਮਲ ਸਿੰਘ ਫੇਰੂਰਾਈ,ਸੁਖਜੀਤ ਸਿੰਘ ਝੋਰੜਾ ਆਦਿ ਨੇ ਕਿਹਾ ਕਿ ਇਥੇ ਗਰੀਬਾ ਲਈ ਕਾਨੂੰਨ ਕੁਝ ਹੋਰ ਹੈ ਅਤੇ ਅਮੀਰਾ ਲਈ ਕਾਨੂੰਨ ਕੁਝ ਹੋਰ ਹਨ ਜਿਸ ਦੀ ਤਸਵੀਰ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕੇਸ ਵਿਚ ਸਾਫ ਦਿਖਾਈ ਦਿੰਦੀ ਹੈ।ਉਨ੍ਹਾ ਕਿਹਾ ਕਿ ਜਗਰਾਓ ਪੁਲਿਸ ਦੇ ਅੱਤਿਆਚਾਰ ਦੀ ਸਿਕਾਰ ਕੁਲਵੰਤ ਕੌਰ ਦੀ 10 ਦਸੰਬਰ 2021 ਨੂੰ ਮੌਤ ਹੋ ਗਈ ਸੀ ਜਿਸ ਤੋ ਬਾਅਦ ਜਗਰਾਓ ਪੁਲਿਸ ਨੇ ਅੱਤਿਆਚਾਰ ਕਰਨ ਵਾਲੇ ਇੱਕ ਡੀ ਐਸ ਪੀ,ਇੱਕ ਏ ਐਸ ਆਈ,ਇਕ ਸਾਬਕਾ ਸਰਪੰਚ ਅਤੇ ਇੱਕ ਸਾਬਕਾ ਪੰਚ ਤੇ ਵੱਖ-ਵੱਖ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਤੁਸੀ ਕੁਲਵੰਤ ਕੌਰ ਦਾ ਅੰਤਿਮ ਸਸਕਾਰ ਕਰ ਦਿਓ ਅਤੇ ਜਗਰਾਓ ਪੁਲਿਸ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆ ਨੂੰ ਇੱਕ-ਦੋ ਦਿਨਾ ਵਿਚ ਗ੍ਰਿਫਤਾਰ ਕਰ ਲਵੇਗੀ ਪਰ ਅੱਜ ਪੰਜ ਮਹੀਨੇ ਬੀਤਣ ਦੇ ਬਾਵਯੂਦ ਵੀ ਜਗਰਾਓ ਪੁਲਿਸ ਨੇ ਕੋਈ ਵੀ ਵਿਅਕਤੀ ਗ੍ਰਿਫਤਾਰ ਨਹੀ ਕੀਤਾ।ਇਸ ਗ੍ਰਿਫਤਾਰੀ ਨੂੰ ਲੈ ਕੇ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਪਿਛਲੇ 51 ਦਿਨਾ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਅੱਗੇ ਭੁੱਖ ਹੜਤਾਲ ਤੇ ਬੈਠੀ ਹੈ।ਉਨ੍ਹਾ ਕਿਹਾ ਕਿ ਜੇਕਰ ਇਹ ਮਾਮਲਾ ਕਿਸੇ ਆਮ ਵਿਅਕਤੀ ਤੇ ਦਰਜ ਕੀਤਾ ਹੁੰਦਾ ਤਾਂ ਉਹ ਵਿਅਕਤੀ ਕੁਝ ਦਿਨਾ ਵਿਚ ਗ੍ਰਿਫਤਾਰ ਕਰਕੇ ਜੇਲ ਦੀਆ ਸਲਾਖਾ ਪਿੱਛੇ ਹੁੰਦਾ।ਉਨ੍ਹਾ ਕਿਹਾ ਕਿ ਅਸੀ ਅਨੇਕਾ ਵਾਰ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਵੀ ਮਿਲ ਚੁੱਕੇ ਹਾਂ ਪਰ ਮਾਮਲੇ ਦੀ ਤਫਤੀਸ ਚੱਲ ਰਹੀ ਹੈ ਦਾ ਬਹਾਨਾ ਬਣਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਹੁਣ ਇਹ ਲੜਾਈ ਦਿਨੋ-ਦਿਨ ਤਿੱਖੀ ਹੁੰਦੀ ਜਾ ਰਹੀ ਹੈ ਕਿਉਕਿ ਆਉਣ ਵਾਲੇ ਦਿਨਾ ਵਿਚ ਅਸੀ ਸਿੱਧਵਾ ਬੇਟ ਇਲਾਕੇ ਦੇ ਪਿੰਡਾ ਵਿਚ ਰੋਸ ਮਾਰਚ ਕਰਾਗੇ ਅਤੇ ਜਗਰਾਓ ਸਹਿਰ ਦੀਆ ਸੜਕਾ ਵੀ ਜਾਮ ਕਰਾਗੇ।ਇਸ ਮੌਕੇ ਉਨ੍ਹਾ ਨਾਲ ਇਕਬਾਲ ਸਿੰਘ ਰਸੂਲਪੁਰ,ਦਰਸਨ ਸਿੰਘ ਧਾਲੀਵਾਲ,ਮਨਦੀਪ ਸਿੰਘ ਧਾਲੀਵਾਲ,ਗੁਰਚਰਨ ਸਿੰਘ ਰਸੂਲਪੁਰ,ਸਤਪਾਲ ਸਿੰਘ ਧਾਲੀਵਾਲ,ਸਤਨਾਮ ਸਿੰਘ ਧਾਲੀਵਾਲ,ਗੁਰਮੀਤ ਸਿੰਘ ਸਿੱਧੂ,ਅਜੈਬ ਸਿੰਘ,ਗੁਰਮੀਤ ਸਿੰਘ ਮੱਲ੍ਹਾ,ਕਾਮਰੇਡ ਸੁਖਮੰਦਰ ਸਿੰਘ,ਸਵਰਨਜੀਤ ਸਿੰਘ,ਬੂਟਾ ਸਿੰਘ,ਨਿਰਮਲ ਸਿੰਘ,ਅਜੈਬ ਸਿੰਘ,ਸੂੱਖਾ ਸਿੰਘ ਆਦਿ ਹਾਜ਼ਰ ਸਨ।