ਸਪਰਿੰਗ ਡਿਊ ਵਿੱਚ ਬੂਟੇ ਲਗਾ ਕੇ ਮਨਾਇਆ ਅਧਿਆਪਕ ਦਿਵਸ 

ਜਗਰਾਉ 5 ਸਤੰਬਰ(ਅਮਿਤਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਵਿਸ਼ੇਸ ਤੋਰ ਤੇ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਸਮਾਗਮ ਵਿੱਚ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਅਧਿਆਪਕਾ ਦੀ ਮਹੱਤਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮਾਗਮ ਵਿੱਚ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਚੋਹਾਨ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ।ਸਾਰਿਆ ਦਾ ਸਵਾਗਤ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਕੀਤਾ।ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਅਧਿਆਪਕ ਇੱਕ ਅਜਿਹਾ ਧੁਰਾ ਹੈ ਜਿਸਦੇ ਆਲੇ ਦੁਆਲੇ ਸਾਰੇ ਵਿਿਦਆਰਥੀ ਜਗਤ ਘੁੰਮਦਾ ਹੈ।ਜੇਕਰ ਮਾਤਾ ਪਿਤਾ ਆਪਣੇ ਬੱਚਿਆ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਉਹਨਾਂ ਬੱਚਿਆ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਿਲ ਬਣਾਉਦੇ ਹਨ।ਇਸ ਕਾਰਨ ਅਧਿਆਪਕ ਦਾ ਦਰਜਾ ਸਭ ਤੋ ਉੱਪਰ ਹੁੰਦਾ ਹੈ।ਇਸ ਮੋਕੇ ਤੇ ਸਾਰੇ ਅਧਿਆਪਕਾ ਨੂੰ ਪ੍ਰਬੰਧ ਕੀ ਕਮੇਟੀ ਵਲੋ ਖਾਸ ਤੋਰ ਤੇ ਸਨਮਾਨਿਤ ਕੀਤਾ ਗਿਆ।ਉਹਨਾਂ ਨੂੰ  ਨੇਸ਼ਨਲ  ਬਿਲਡਰ ਦੇ ਅਵਾਰਡ ਨਾਲ ਸਨਮਾਨਿਤ ਕੀਤਾਗਿਆ।ਸਕੂਲ  ਵਿਿਦਆਰਥੀਆਂ ਵਲੋ ਸਕੂਲ ਦੇ ਆਲੇ ਦੁਆਲੇ ਛਾਂ ਦਾਰ ਬੂਟੇ  ਲਗਾਏ  ਗਏ।ਅੰਤ ਵਿੱਚ  ਸਾਰੇ ਅਧਿਆਪਕਾਂ  ਦੀ  ਖਾਸ ਤੋਰ ਤੇ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਵਲੋਂ ਖੂਬਸੂਰਤ ਕਾਰਡ ਬਣਾ ਕੇ ਅਤੇ ਬੈਚ ਲਗਾ ਕੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।ਕੇਕ ਕੱਟ ਕੇ ਉਹਨਾਂ ਵਲੋਂ  ਸਾਰੇ  ਅਧਿਆਪਕਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।