ਬੀਤੀ ਰਾਤ ਪਿੰਡ ਬੱਸੀਆਂ ਵਿਖੇ ਇੱਕ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਰਿਫਾਇਡ ਤੇਲ ਨਾਲ ਭਰਿਆ ਟਰੱਕ ਪਲਟ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੋਨੀਪਤ ਜੋ ਕਿ ਆਪਣੇ ਟਰੱਕ ਜਗਰਾਓਂ ਤੋਂ ਰਿਫਾਇਡ ਤੇਲ ਦਾ ਭਰ ਕੇ ਸੋਨੀਪਤ ਨੂੰ ਜਾ ਰਿਹਾ ਸੀ, ਜਦੋਂ ਉਹ ਰਾਤ 10:30 ਦੇ ਕਰੀਬ ਪਿੰਡ ਬੱਸੀਆਂ ਪੁੱਜਾ ਤਾਂ ਸੜਕ 'ਤੇ ਫਿਰ ਰਹੇ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਉਸ ਦਾ ਟਰੱਕ ਪਲਟ ਗਿਆ, ਜਿਸ ਨਾਲ ਇੱਕ ਮਕਾਨ ਵੀ ਨੁਕਸਾਨਿਆ ਗਿਆ। ਜਦੋਂ ਕਿ ਟਰੱਕ ਡਰਾਈਵਰ ਬਾਲ ਬਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਹਰਪ੍ਰਰੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰੱਕ ਨੂੰ ਸੜਕ ਤੋਂ ਸਾਇਡ ਤੇ ਕਰਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ।