ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ -

ਮਹਿਲਕਲਾਂ (ਡਾ ਸੁਖਵਿੰਦਰ ਸਿੰਘ ) ਨਹਿਰੂ ਯੁਵਾ ਕੇਂਦਰ ਸੰਗਰੂਰ ਦੇ  ਜ਼ਿਲ੍ਹਾ ਯੂਥ ਅਫਸਰ ਸ੍ਰੀ ਮਾਨ ਸਰਬਜੀਤ ਸਿੰਘ ਅਤੇ ਅਕਾਊਂਟੈਂਟ ਸ੍ਰੀਮਾਨ ਭਾਨੁਜ ਜੀ  ਦੀ ਅਗਵਾਈ ਹੇਠ ਪਿੰਡ ਰਾਜਪੁਰਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਹਾਈ ਸਕੂਲ ਵਿੱਚ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ! ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਸਾਹਿਬ ਸ੍ਰੀਮਾਨ ਕੁਲਬੀਰ ਸਿੰਘ ਅਤੇ ਅਮਨਦੀਪ ਸ਼ਰਮਾ ਜੀ ਪਹੁੰਚੇ! ਇਸ ਮੌਕੇ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਕਮੇਟੀ ਦੇ ਮੈਂਬਰਾਂ ਦਾ ਸਹਿਯੋਗ ਸੀ  !31-08-2022 ਨੂੰ ਰਾਸ਼ਟਰੀ ਖੇਡ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਦੌਰਾਨ ਕਬੱਡੀ , ਬੈਡਮਿੰਟਨ ਦੇ ਮੈਚ ਅਤੇ ਦੌੜ ਮੁਕਾਬਲੇ ਕਰਵਾਏ ਗਏ ਜਿਸ ਸੱਠ ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਨੌਜਵਾਨ  ਨੂੰ  ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਜੇਤੂ ਵਿਦਿਆਰਥੀਆਂ ਨੂੰ ਨਹਿਰੂ ਯੁਵਾ ਕੇਂਦਰ ਦੇ NYV  ਗਗਨਦੀਪ ਜੋਸ਼ੀ ਅਤੇ ਬੱਬੂ ਦੁਆਰਾ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ!