ਪ੍ਰੈਸ਼ ਕਲੱਬ ਪੰਜਾਬ ਡਾ ਮਨਜੀਤ ਸਿੰਘ ਲੀਲ੍ਹਾ ਨਾਲ ਚਟਾਨ ਵਾਂਗ ਖੜ੍ਹੀ ਹੈ -ਪ੍ਰਧਾਨ ਰਣਜੀਤ ਸਿੰਘ ਰਾਣਾ

ਸਿੱਧਵਾ ਬੇਟ  ( ਪ ਪ )  ਪ੍ਰੈਸ਼ ਕਲੱਬ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਭਰਪੂਰ ਅਗਵਾਈ ਵਿੱਚ ਸੈਕਟਰੀ ਨਸੀਬ ਸਿੰਘ ਵਿਰਕ (ਪੱਤਰਕਾਰ ਅਤੇ ਸੈਕਟਰੀ ਪ੍ਰੈਸ਼ ਕਲੱਬ ਪੰਜਾਬ) ਦੇ ਦਿਸ਼ਾ ਨਿਰਦੇਸ਼ਾ ਹੇਠ ਪੱਤਰਕਾਰ ਭਾਈਚਾਰੇ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਪ੍ਰੈਸ਼ ਕਲੱਬ ਦੇ ਅਹੁਦੇਦਾਰਾਂ ਨੂੰ ਸੰਬੋਧਤ ਕਰਦਿਆ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਪ੍ਰੈਸ਼ ਕਲੱਬ ਪੰਜਾਬ ਦੇ ਯਤਨਾਂ ਸਦਕਾ ਸਾਡੇ ਪੱਤਰਕਾਰ ਡਾਕਟਰ ਮਨਜੀਤ ਸਿੰਘ ਲੀਲ਼੍ਹਾਂ ਵੱਲੋਂ ਆਪਣੇ ਪੁੱਤਰਾਂ ਅਤੇ ਨੂੰਹ ਦੀ ਹੋਈ ਕੁੱਟ ਸਬੰਧੀ ਇੱਕ ਦਰਖਾਸਤ ਸਬੰਧਤ ਪੁਲਸ ਅਧਿਕਾਰੀਆ ਨੂੰ ਦਿੱਤੀ ਹੋਈ ਸੀ ਜਿਸ ਤੇ ਅਮਲ ਕਰਦੇ ਹੋਏ ਉੱਚ ਅਧਿਕਾਰੀਆ ਨੇ ਦੋਸ਼ੀਆ ਤੇ ਕਾਰਵਾਈ ਕਰਦੇ ਹੋਏ ਐਫ ਆਈ ਆਰ 201 ਤਹਿਤ ਧਾਰਾ 341,295-ਏ, 149, 120ਬੀ  ਦਾ ਮਾਮਲਾ ਦਰਜ ਕਰਕੇ ਡਾਕਟਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਹੈ । ਇਸ ਸਮੇਂ ਉਹਨਾ ਕਿਹਾ ਕਿ ਅਸੀ ਡਾਕਟਰ ਮਨਜੀਤ ਸਿੰਘ ਲੀਲਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਸੀ ਅਤੇ ਸਦਾ ਖੜ੍ਹੇ ਰਹਾਂਗੇ। ਇਸ ਸਮੇਂ ਦਰਜ ਹੋਏ ਮਾਮਲੇ ਵਿੱਚ ਅਜੇ ਤੱਕ ਦੋਸ਼ੀਆਂ ਦੀਆਂ ਗ੍ਰਿਫਤਾਰੀਆ ਨਾ ਪੈਣ ਕਰਕੇ ਇੱਕ ਵਫਦ ਸਬੰਧਤ ਡੀ ਐਸ ਪੀ ਸਾਬ੍ਹ ਨੂੰ ਮਿਲਿਆ  ਅਗਲੇਰੀ ਕਾਰਵਾਈ ਲਈ ਬੇਨਤੀ ਕੀਤੀ । ਇਸ ਮਸਲੇ ਨੁੰ ਧਿਆਨ ਨਾਲ ਸੁਣਦੇ ਹੋਏ ਡੀ ਐਸ ਪੀ ਸੁਖਵਿੰਦਰ ਸਿੰਘ ਵਿਰਕ ਨੇ ਸਬੰਧਤ ਐਸ ਐਚ ਉ ਸਾਬ੍ਹ ਨੂੰ ਦੋਸੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਜਾਰੀ ਕੀਤੇ । ਇਸ ਸਮੇਂ ਇੱਕਤਰ ਹੋਏ ਪੱਤਰਕਾਰਾਂ ਚ ਪੱਤਰਕਾਰ ਨਸੀਬ ਸਿੰਘ ਵਿਰਕ,ਮਨਜੀਤ ਸਿੰਘ ਗਿੱਲ, ਬੂਟਾ ਸਿੰਘ ਗਾਲਿਬ ਅਤੇ ਦਲਜੀਤ ਸਿੰਘ ਮਿਸਾਲ ਆਦਿ ਹਾਜਰ ਸਨ ।

ਕੈਪਸ਼ਨ- ਪ੍ਰੂੈਸ਼ ਕਲੱਬ ਪੰਜਾਬ ਦੀ ਮੀਟਿੰਗ ਦੌਰਾਨ ਇੱਕਤਰ ਹੋਇਆ ਪੱਤਰਕਾਰ ਭਾਈਚਾਰਾ