ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਰਨਾਲਾ ਦੀ ਹੋਈ ਅਹਿਮ ਮੀਟਿੰਗ  

ਬਰਨਾਲਾ /ਮਹਿਲ ਕਲਾਂ- 30 ਅਗਸਤ-   (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਹਲਕਾ ਬਰਨਾਲਾ ਦੇ ਨਾਮਵਰ ਆਗੂਆਂ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਦੇ ਸਨਮਾਨਿਤ ਵੱਖ ਵੱਖ ਆਗੂਆਂ ਨੇ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਪਾਰਟੀ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਸ਼ੁਰੂਆਤੀ ਅਤੇ ਮੌਜੂਦਾ ਦੌਰ ਦੌਰਾਨ ਲਏ ਸਖ਼ਤ ਸਟੈਂਡ ਤੇ ਪੰਥਕ ਸਿਧਾਂਤਾਂ ਉੱਤੇ ਪਹਿਰਾ ਦੇਣ ਦੇ ਫੈਸਲੇ ਕਰਕੇ ਸੰਯੁਕਤ ਦਲ ਨੇ ਲੋਕਾਂ ਦੇ ਦਿਲਾਂ ਅੰਦਰ ਅਹਿਮ ਥਾਂ ਬਣਾ ਲਈ ਹੈ। ਪਾਰਟੀ ਦਿਨੋ ਦਿਨ ਮਜ਼ਬੂਤੀ ਵੱਲ ਵੱਧ ਰਹੀ ਹੈ। ਪਾਰਟੀ ਦਾ ਜਥੇਬੰਦਕ ਢਾਂਚਾ ਮੁਕੰਮਲ ਹੋਣ ਮਗਰੋਂ ਬਰਨਾਲਾ ਹਲਕੇ ਅੰਦਰ ਮੀਟਿੰਗਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਆਉਂਣ ਵਾਲੇ ਸਮੇਂ ਵਿੱਚ ਬਰਨਾਲਾ ਜਿਲ੍ਹੇ ਅੰਦਰ ਪਾਰਟੀ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚੋਂ ਅਕਾਲੀ ਸੋਚ ਦੇ ਧਾਰਨੀ ਲੋਕਾਂ ਦੇ ਪਾਰਟੀ ਦੀਆਂ ਸਰਗਰਮੀਆਂ ਤੇਜ ਕਰਨ ਦੀ ਸਲਾਹ ਨੂੰ ਪਾਰਟੀ ਨੇ ਪ੍ਰਵਾਨ ਕੀਤਾ ਹੈ, ਪਿੰਡ ਪੱਧਰ ਤੱਕ ਦੀਆਂ ਮੀਟਿੰਗਾਂ ਦਾ ਸਿਲਸਿਲਾ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਰੰਮੀ ਢਿੱਲੋਂ, ਸੁਰਿੰਦਰ ਸਿੰਘ ਵਾਲੀਆ,ਜਥੇਦਾਰ ਭਰਭੂਰ ਸਿੰਘ ਧਨੋਲਾ, ਸਾਬਕਾ ਚੇਅਰਮੈਂਨ ਇੰਦਰਪਾਲ ਸਿੰਘ ਚਹਿਲ, ਅਜੈਬ ਸਿੰਘ ਸਿੱਧੂ,ਗੁਰਵਿੰਦਰ ਸਿੰਘ ਗਿੰਦੀ ਵਕੀਲ, ਮਨੂੰ ਜਿੰਦਲ, ਪ੍ਰੇਮ ਕੁਮਾਰ ਕੱਟੂ, ਬੱਬੂ ਉਪਲੀ, ਮਨੀਸ਼ ਐਮ ਸੀ ਧਨੋਲਾ, ਲਾਲੀ ਢਿੱਲੋਂ ਸਰਪੰਚ ਗੁਰਪ੍ਰੀਤ ਸਿੰਘ ਜਟਾਣਾ, ਇੰਦਰਪਾਲ ਸਿੰਘ, ਬੀਬੀ ਬਲਵੀਰ ਕੌਰ ਸਾਬਕਾ ਐਮ ਸੀ,ਮੱਟੂ ਧਨੋਲਾ, ਸੁਖਵੰਤ ਸਿੰਘ, ਹਰਦੀਪ ਸਿੰਘ ਅਤੇ ਹੋਰ ਆਗੂ ਮੌਜੂਦ ਸਨ।