You are here

ਪੱਤਰਕਾਰੀ

1..ਸਵਾਰਥ ਛੱਡ ਕੇ ਮੱਦਦ ਕਰੀਏ,
 ਦੁਖੀ ਲਾਚਾਰ ਬਿਮਾਰਾਂ ਨੂੰ।
 ਹਰ ਥਾਂ ਫ਼ਤਿਹ ਨਸੀਬ ਹੁੰਦੀ ਏ, 
ਸਾਡੇ ਤਰਕ ਵਿਚਾਰਾਂ ਨੂੰ ।
ਸ਼ੋਹਰਤ ਦੌਲਤ ਮਗਰ ਨਹੀਂ ਭੱਜਦੇ, 
ਸਬਕ ਗ਼ਲਤਿਓਂ ਲੈਂਦੇ ਆਂ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
 
2...ਨਹੀਂ ਅੜਿੱਕਾ ਬਣ ਸਕਦੀ,
 ਮਜ਼ਬੂਰੀ, ਮੁਸ਼ਕਲ ਰਾਹਾਂ ਦਾ। 
ਵਿੱਚ ਮੈਦਾਨਾਂ ਆ ਕੇ ਪਰਖੀਏ,
 ਜ਼ੋਰ ਡੌਲਿਆਂ ਬਾਹਾਂ ਦਾ ।
ਚੰਡੇ ਹਾਂ ਅਸੀਂ ਗੁਰੂਆਂ ਦੇ,
 ਭਾਰੀ ਕਾਫ਼ਲਿਆਂ ਤੇ ਪੈਂਦੇ ਹਾਂ ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।

3..ਸਾਦਗੀਆਂ ਵਿੱਚ ਰਹੀਏ ਹਰਦਮ,
 ਭੁੱਲਦੇ ਨਹੀਂ ਔਕਾਤ ਬਈ।  
ਸਭਨਾਂ ਦੇ ਲਈ ਕਰੀਏ ਦੁਆਵਾਂ,
 ਉੱਠ  ਵੇਲੇ ਪ੍ਰਭਾਤ ਬਈ।  
ਮੈਂ -ਮੈਂ ਨਹੀਂਂ ਕਰਦੇ,
 ਹਰ ਪਲ " ਤੂੰ ਹੀ ਤੂੰ" ਕਹਿੰਦੇ ਹਾਂ।   
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।
 
4....ਥੁੜਕੇ ਨਹੀਂ ਬੈਠਦੇ,
 ਆਪਾਂ ਹਿੰਮਤ ਯਾਰ ਬਣਾ ਲਈ ਏ । 
ਮਰਨੋਂ ਨਹੀਂ ਘਬਰਾਉਂਦੇ ,
ਜੈਕਟ ਨਿਡਰਤਾ ਦੀ ਪਾ ਲਈ ਏ ।
ਜ਼ੁਲਮ ਨਹੀਂ ਜਰਦੇ ,
ਘਾਟਿਆਂ ਤਾਈਂ ਹੱਸ ਹੱਸ ਸਹਿੰਦੇ ਹਾਂ। 
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
  
5..ਧੂਰਕੋਟੀਏ ਮੁੱਲ ਪਾਈਏ ,
ਪੱਗ ਵਟਾਈ ਦਾ।
ਬੇ-ਗੁਰਿਆਂ ਨਾਲ ਨਹੀਂਓ ,
ਜਗਦੀਪ ਹੱਥ ਮਿਲਾਈ ਦਾ।
ਯਾਰਾਂ ਨਾਲ ਵਿਚਾਰਾਂ ਦੀ,
 ਮਹਿਫ਼ਿਲ ਲਾ ਕੇ ਬਹਿੰਦੇ ਹਾਂ।
 ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।

ਲੇਖਕ :-ਜਗਦੀਪ ਧੂਰਕੋਟੀਆ।
 ਰਾਹੀਂ:- ਪੱਤਰਕਾਰ  ਡਾ ਮਿੱਠੂ ਮੁਹੰਮਦ।