ਪੰਜਾਬ ਸਰਕਾਰ ਤੋ ਮਰੀਆ ਹੋਈਆ ਗਾਵਾਂ ਦਾ ਮੁਆਵਜਾ ਲੈਣ ਦੀ ਕੀਤੀ ਮੰਗ

ਹਠੂਰ,22,ਅਗਸਤ-(ਕੌਸ਼ਲ ਮੱਲ੍ਹਾ)-ਪੰਜਾਬ ਵਿਚ ਦਿਨੋ-ਦਿਨ ਵੱਧ ਰਹੀ ਲੱਪੀ ਸਕਿਨ ਬਿਮਾਰੀ ਨਾਲ ਮਰ ਰਹੀਆ ਗਾਵਾਂ ਦਾ ਸੂਬੇ ਦੇ ਕਿਸਾਨਾ ਨੂੰ ਵੱਡਾ ਘਾਟਾ ਪਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਪਿੰਡ ਡੱਲਾ ਵਿਚ ਦੋ ਦਰਜਨ ਤੋ ਵੱਧ ਗਾਵਾਂ ਅਤੇ ਪੰਜ ਬਲਦ ਲੱਪੀ ਸਕਿਨ ਬਿਮਾਰੀ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਪਰ ਪੀੜ੍ਹਤ ਦੁੱਧ ਉਤਪਾਦਕਾ ਦੀ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪਸੂ ਪਾਲਣ ਵਿਭਾਗ ਦੇ ਅਧਿਕਾਰੀਆ ਨੇ ਅੱਜ ਤੱਕ ਸਾਰ ਨਹੀ ਲਈ ਅਤੇ ਗਾਵਾ ਦਾ ਮਰਨਾ ਅੱਜ ਵੀ ਜਾਰੀ ਹੈ।ਉਨ੍ਹਾ ਕਿਹਾ ਕਿ 50 ਹਜਾਰ ਰੁਪਏ ਤੋ ਲੈ ਕੇ 70 ਹਜ਼ਾਰ ਰੁਪਏ ਪ੍ਰਤੀ ਗਾਂ ਦਾ ਮੁੱਲ ਹੈ।ਅਨੇਕਾ ਕਿਸਾਨ ਵੀਰ ਆਪਣੇ ਪਰਿਵਾਰ ਦੀ ਰੋਜੀ ਰੋਟੀ ਦੁੱਧ ਉਤਪਾਦਨ ਜਰੀਏ ਹੀ ਚਲਾ ਰਹੇ ਹਨ ਪਰ ਅੱਜ ਸੂਬੇ ਦਾ ਦੁੱਧ ਉਤਪਾਦਕ ਮਾਨਸਿਕ ਪ੍ਰੇਸਾਨੀ ਨਾਲ ਜੂਝ ਰਿਹਾ ਹੈ।ਬਿਮਾਰੀ ਕਾਰਨ ਦੁੱਧ ਉਤਪਾਦਕ ਕਿਸਾਨਾ ਨੂੰ ਆਰਥਿਕ ਤੌਰ ਤੇ ਵੱਡਾ ਘਾਟਾ ਪਿਆ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਰੀਆ ਹੋਈਆ ਗਾਵਾ ਦੀ ਨਿਰਪੱਖ ਪੜ੍ਹਤਾਲ ਕਰਕੇ ਪੀੜ੍ਹਤ ਪਰਿਵਾਰਾ ਨੂੰ ਤੁਰੰਤ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ,ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ, ਇਕਬਾਲ ਸਿੰਘ,ਰੁਪਿੰਦਰਪਾਲ ਸਿੰਘ ਸਰਾਂ,ਬਲਵੀਰ ਸਿੰਘ,ਅਮਰਪ੍ਰੀਤ ਸਿੰਘ ਸਮਰਾ,ਅਵਤਾਰ ਸਿੰਘ,ਬੀਰਾ ਸਿੰਘ,ਗੋਬਿੰਦ ਸਿੰਘ,ਸਾਧੂ ਸਿੰਘ,ਪਾਲੀ ਸਿੰਘ,ਅਮਨਾ ਸਿੰਘ,ਦੀਪ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਪਸੂ ਵਿਭਾਗ ਦੇ ਉੱਚ ਅਧਿਕਾਰੀ ਡਾ:ਹਰਦਿਆਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਿੰਨੀ ਦਵਾਈ ਸਾਨੂੰ ਵਿਭਾਗ ਵੱਲੋ ਆਈ ਸੀ,ਸਾਰੀ  ਦਵਾਈ ਅਸੀ ਦੁੱਧ ਉਤਪਾਦਕਾ ਨੂੰ ਵੰਡ ਚੱੁਕੇ ਹਾਂ।
ਫੋਟੋ ਕੈਪਸ਼ਨ:- ਪ੍ਰਧਾਨ ਨਿਰਮਲ ਸਿੰਘ ਡੱਲਾ ਮਰੀਆ ਹੋਈਆ ਗਾਂਵਾ ਦਾ ਮੁਆਵਜਾ ਲੈਣ ਦੀ ਮੰਗ ਕਰਦੇ ਹੋਏ