ਪਿੰਡ ਭੰਮੀਪੁਰਾ ਕਲਾਂ ਵਾਸੀ ਬਰਸਾਤੀ ਪਾਣੀ ਤੋ ਪ੍ਰੇਸਾਨ  

ਹਠੂਰ,2,ਜੁਲਾਈ-(ਕੌਸ਼ਲ ਮੱਲ੍ਹਾ)-ਵੀਰਵਾਰ ਦੀ ਰਾਤ ਨੂੰ ਹੋਈ ਤੇਜ ਬਾਰਿਸ ਕਾਰਨ ਹਠੂਰ ਇਲਾਕੇ ਦੇ ਕਈ ਪਿੰਡ ਬਰਸਾਤੀ ਪਾਣੀ ਤੋ ਪ੍ਰਭਾਵਿਤ ਹੋਏ ਹਨ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ  ਪਿੰਡ ਭੰਮੀਪੁਰਾ ਕਲਾਂ ਵਿਖੇ ਬਣੀ ਪਾਰਕ ਦੇ ਸਾਹਮਣੇ ਪਿੰਡ ਬੱਸੂਵਾਲ ਤੋ ਆ ਰਹੀ ਲੰਿਕ ਸੜਕ ਕਾਫੀ ਨੀਵੀ ਹੋਣ ਕਰਕੇ ਇਲਾਕੇ ਦੇ ਖੇਤਾ ਵਿਚ ਪਾਣੀ ਇਕੱਠਾ ਹੋ ਕੇ ਸੜਕ ਵਿਚਕਾਰ ਖੜ੍ਹਾ ਹੋ ਗਿਆ ਹੈ।ਜਿਸ ਨਾਲ ਪਿੰਡ ਭੰਮੀਪੁਰਾ ਕਲਾਂ ਅਤੇ ਪਿੰਡ ਬੱਸੂਵਾਲ ਵਾਸੀਆ ਨੂੰ ਕਾਫੀ ਪ੍ਰੇਸਾਨੀ ਆ ਰਹੀ ਹੈ ਪਾਣੀ ਜਿਆਦਾ ਹੋਣ ਕਰਕੇ ਨੇੜਲੇ ਘਰਾ ਵਾਲੇ ਆਪਣੇ ਬੱਚਿਆ ਨੂੰ ਟਰੈਕਟਰਾ ਤੇ ਸਕੂਲ ਛੱਡਣ ਅਤੇ ਸਕੂਲੋ ਵਾਪਸ ਘਰ ਲਿਆਉਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਪਿੰਡ ਭੰਮੀਪੁਰਾ ਦੇ ਕਿਸਾਨਾ ਦਾ ਲਗਭਗ 150 ਏਕੜ ਪਸੂਆ ਦਾ ਚਾਰਾ ਅਤੇ ਝੋਨੇ ਦੀ ਫਸ਼ਲ ਬਰਬਾਦ ਹੋਈ ਹੈ ਕਿਉਕਿ ਝੋਨਾ ਤਾਜਾ ਲੱਗਾ ਹੋਣ ਕਰਕੇ ਬਰਸਾਤੀ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਝੋਨੇ ਨੂੰ ਪੁੱਟ ਕੇ ਲੈ ਗਿਆ ਹੈ।ਜਿਸ ਨਾਲ ਕਿਸਾਨਾ ਨੂੰ ਝੋਨਾ ਦੁਆਰਾ ਲਾਉਣਾ ਪਵੇਗਾ ਅਤੇ ਖਾਦ ਵੀ ਦੁਆਰਾ ਪਾਉਣੀ ਪਵੇਗੀ।ਉਨ੍ਹਾ ਕਿਹਾ ਕਿ ਝੋਨੇ ਦੀ ਬਿਜਾਈ ਦਾ ਕੰਮ ਖਤਮ ਹੋਣ ਕਰਕੇ ਮੌਜੂਦਾ ਸਮੇਂ ਵਿਚ ਕਿਸਾਨਾ ਨੂੰ ਦੁਆਰਾ ਝੋਨਾ ਲਾਉਣ ਲਈ ਝੋਨੇ ਦੀ ਪਨੀਰੀ ਨਹੀ ਮਿਲ ਰਹੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ ਨੇ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆ ਕਿਹਾ ਕਿ ਚੋਣਾ ਤੋ ਪਹਿਲਾ ਸਾਡੇ ਪਿੰਡ ਅਨੇਕਾ ਵੱਖ-ਵੱਖ ਪਾਰਟੀਆ ਦੇ ਉਮੀਦਵਾਰ ਘਰ-ਘਰ ਵੋਟਾ ਮੰਗਣ ਲਈ ਆ ਰਹੇ ਸਨ,ਅੱਜ ਜਦੋ ਪਿੰਡ ਭੰਮੀਪੁਰਾ ਵਾਸੀਆ ਤੇ ਮੁਸਕਲ ਦਾ ਸਮਾਂ ਆਇਆ ਹੈ ਤਾਂ ਸਾਡੇ ਪਿੰਡ ਕਿਸੇ ਵੀ ਲੀਡਰ ਅਤੇ ਪ੍ਰਸਾਸਨ ਦੇ ਅਧਿਕਾਰੀ ਮੌਕਾ ਦੇਖਣ ਲਈ ਨਹੀ ਪਹੁੰਚੇ।ਇਸ ਮੌਕੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦਾ ਯੋਗ ਹੱਲ ਕੀਤਾ ਜਾਵੇ ਅਤੇ ਨੁਕਸਾਨੀ ਗਈ ਫਸਲ ਦਾ ਤੁਰੰਤ ਮੁਅਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਸਿੰਘ,ਰੂਪ ਸਿੰਘ,ਡਾ:ਗੁਰਪ੍ਰੀਤ ਸਿੰਘ,ਕਰਮਜੀਤ ਸਿੰਘ,ਕੁਲਵਿੰਦਰ ਸਿੰਘ,ਕਾਲਾ ਸਿੰਘ,ਅਵਤਾਰ ਸਿੰਘ,ਭਜਨ ਸਿੰਘ,ਬੰਤ ਸਿੰਘ,ਦਰਬਾਰਾ ਸਿੰਘ,ਰਘਵੀਰ ਸਿੰਘ,ਬੌਬੀ ਸਿੰਘ,ਕਾਕਾ ਸਿੰਘ ਆਦਿ ਹਾਜ਼ਰ ਸਨ।