ਜਮਹੂਰੀ ਕਿਸਾਨ ਸਭਾ ਦੀ ਹੰਗਾਮੀ ਮੀਟਿੰਗ ਹੋਈ


ਭਾਟੀਆ ਹਸਪਤਾਲ ਗੁਰਦਾਸਪੁਰ ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਮੌਤ ਤੇ ਅਗਲਾ ਐਕਸ਼ਨ ਉਲੀਕਣ ਬਾਰੇ ਵਿਚਾਰਾਂ
   ਅੱਜ ਦੋ ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ    ਹੰਗਾਮੀ   ਮੀਟਿੰਗ ਵਿੱਚ ਲਿਆ ਜਾਵੇਗਾ ਅੰਤਮ ਫ਼ੈਸਲਾ
ਗੁਰਦਾਸਪੁਰ  (ਹਰਪਾਲ ਸਿੰਘ)ਅੱਜ ਇੱਥੇ ਰੁਲੀਆ ਰਾਮ ਕਲੋਨੀ ਸਥਿਤ ਜੇਪੀਐਮਓ ਦੇ ਦਫਤਰ ਵਿਖੇ ਜਮਹੂਰੀ ਕਿਸਾਨ ਸਭਾ ਗੁਰਦਾਸਪੁਰ ਦੀ ਇਕ ਹੰਗਾਮੀ ਮੀਟਿੰਗ ਅਜੀਤ ਸਿੰਘ ਸਿੱਧਵਾਂ ਅਤੇ   ਅਜੀਤ ਸਿੰਘ ਠੱਕਰਸੰਧੂ ਦੀ ਪ੍ਰਧਾਨਗੀ ਹੇਠ ਹੋਈ  ।
     ਮੀਟਿੰਗ ਵਿੱਚ ਅਠਾਈ ਜੁਲਾਈ ਨੂੰ ਭਾਟੀਆ ਹਸਪਤਾਲ ਗੁਰਦਾਸਪੁਰ  ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਅਜੀਤ ਸਿੰਘ ਹੁੰਦਲ ਬੱਬੇਹਾਲੀ ਦੀ ਬੇਟੀ ਪਰਮਜੀਤ ਕੌਰ ਜੋ ਪਾਹੜਾ ਵਿਖੇ ਅਧਿਆਪਕਾ ਸਨ  ਦੀ ਮੌਤ ਬਾਰੇ ਅਗਲਾ ਐਕਸ਼ਨ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ  ।ਇਸ ਮੌਕੇ ਮੀਟਿੰਗ ਨੂੰ ਜਾਣਕਾਰੀ ਦਿੰਦਿਆਂ ਮੱਖਣ ਸਿੰਘ ਕੁਹਾੜ ਕਿਸਾਨ ਆਗੂ ਅਤੇ ਜੇਪੀਐਮਓ ਆਗੂ ਧਿਆਨ ਸਿੰਘ ਠਾਕਰ  ਗੁਰਮੀਤ ਸਿੰਘ ਸਾਹਨੇਵਾਲ ਕਪੂਰ ਸਿੰਘ ਘੁੰਮਣ ਅਤੇ ਹੋਰ ਬਹੁਤ ਸਾਰੇ ਆਗੂ  ਜੋ ਘਟਨਾ ਵੇਲੇ ਹਸਪਤਾਲ ਵਿਖੇ ਮੌਜੂਦ ਸਨ ਨੇ ਦੱਸਿਆ ਜੇ ਹਸਪਤਾਲ ਦੇ ਮਾਲਕ ਡਾਕਟਰ ਜੋਧ ਸਿੰਘ ਭਾਟੀਆ ਨੇ ਮਰੀਜ਼ ਨੂੰ ਬੇਹੋਸ਼ ਕਰਨ ਵਾਲੇ ਸਪੈਸ਼ਲਿਸਟ   ਡਾਕਟਰ ਨੂੰ ਸੱਦ ਲਿਆ ਜਾਂਦਾ ਤਾਂ ਤਾਂ ਅਧਿਆਪਕਾ ਨਿਰਮਲਜੀਤ ਕੌਰ ਦੀ ਮੌਤ ਨਹੀਂ ਸੀ ਹੋਣੀ  । ਡਾਕਟਰ ਭਾਟੀਆ ਹੋਰਾਂ ਨੇ ਭਾਵੇਂ ਮਰੀਜ਼ ਕੋਲੋਂ ਪੂਰੀ ਫੀਸ ਵਸੂਲ ਕਰ ਲਈ ਹੋਈ ਸੀ  ਪ੍ਰੰਤੂ ਉਨ੍ਹਾਂ ਨੇ ਏਸ   ਲਾਲਚ ਕਰ  ਕੇ  ਕਿ ਐਨਾਥਸੀਆ   ਡਾਕਟਰ ਵਾਲੇ ਪੈਸੇ ਬਚਾਏ ਜਾਣ ਉਨ੍ਹਾਂ ਨੂੰ ਨਹੀਂ ਸੱਦਿਆ ਸੀ  ।ਕਿਉਂਕਿ ਡਾਕਟਰ ਭਾਟੀਆ ਮਾਹਰ ਨਹੀਂ ਸਨ ਇਸ ਕਰਕੇ ਉਨ੍ਹਾਂ ਕੋਲੋਂ ਵੱਧ ਡੋਜ਼ ਦਿੱਤੀ ਗਈ ਜੋ ਮੌਤ ਦਾ ਕਾਰਨ ਬਣੀ  ।ਉਨ੍ਹਾਂ ਦੱਸਿਆ ਕਿ  ਆਪ੍ਰੇਸ਼ਨ ਖੇਤਰ ਸਾਧਾਰਨ ਕਮਰੇ ਵਾਂਗ ਸੀ ਉਥੇ ਐਮਰਜੈਂਸੀ ਸਮੇਂ  ਵਾਸਤੇ  ਨਾ ਆਕਸੀਜਨ ਦਾ ਪ੍ਰਬੰਧ ਸੀ ਤੇ ਨਾ ਹੀ ਵੈਂਟੀਲੇਟਰ ਦਾ  ।ਜੋ ਨਾ ਨੇ ਬਾਹਰੋਂ ਡਾ ਸੱਦੇ ਉਨ੍ਹਾਂ ਬਾਰੇ  ਕਈ ਤਰ੍ਹਾਂ ਦੇ ਵਾਦ ਵਿਵਾਦ   ਪਹਿਲਾਂ  ਹੀ ਮੌਜੂਦ ਹਨ  ।ਮੌਕੇ ਤੇ ਇੰਝ ਲੱਗਦਾ ਸੀ ਜਿਵੇਂ ਪਲੀਸ ਡਾਕਟਰਾਂ ਦੀ ਤਰਫ਼ਦਾਰੀ ਕਰ ਰਹੀ ਹੋਵੇ  ।ਇੱਥੋਂ ਤਕ ਕਿ ਜ਼ਦ ਪੁਲੀਸ ਨੂੰ ਸਾਬਤ ਹੋ ਗਿਆ ਕਿ ਡਾਕਟਰ ਦੋਸ਼ੀ ਹਨ ਅਤੇ ਉਨ੍ਹਾਂ ਵਿਰੁੱਧ ਤਿੱਨ ਸੌ ਚਾਰ ਧਾਰਾ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਤਦ ਉਨ੍ਹਾਂ ਨੂੰ ਥਾਣਾ ਸਿਟੀ ਲਿਆਂਦਾ ਗਿਆ  ।ਪੋਤੇ ਦੀ ਉਨ੍ਹਾਂ ਨਾਲ ਵੀਆਈਪੀ  ਅਧਿਕਾਰੀਆਂ ਵਰਗਾ ਵਿਹਾਰ ਕੀਤਾ ਗਿਆ ਜਿਸ ਦਾ ਸਬੂਤ ਵੀਡੀਓ ਤੋਂ ਮਿਲਦਾ ਹੈ  ।
  ਵੱਖ ਵੱਖ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕੈਸੀ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਅਪਰਾਧੀ ਡਾਕਟਰ ਜੋ ਜੇਲ੍ਹ ਵਿੱਚ ਹੋਣੇ ਚਾਹੀਦੇ ਸਨ ਉਨ੍ਹਾਂ ਨੂੰ  ਬਿਮਾਰ ਹੋਣ ਦਾ ਬਹਾਨਾ ਬਣਾ ਕੇ ਸਿਵਲ ਹਸਪਤਾਲ ਵਿੱਚ ਏਸੀ ਕਮਰਿਆਂ ਵਿੱਚ ਰੱਖਿਆ ਹੋਇਆ ਹੈ  ।ਇਹ ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਉਹ ਇਕ ਹੁਣੇ ਬਿਮਾਰ ਹੋਏ ਹਨ ਕਿ ਪਹਿਲਾਂ ਵੀ ਬਿਮਾਰ ਰਹਿੰਦੇ ਸਨ ? ਜੇ ਉਹ   ਪਹਿਲਾਂ ਵੀ ਬਿਮਾਰ ਸਨ ਤਦ ਆਪਰੇਸ਼ਨ ਕਿਉਂ ਕਰ ਰਹੇ ਸਨ  ? 
ਹੁਣ ਜੋ ਡਾਕਟਰ ਹੜਤਾਲ ਕਰ ਰਹੇ ਹਨ ਇੰਝ ਲੱਗਦਾ ਹੈ ਉਨ੍ਹਾਂ ਨੂੰ ਇਨਸਾਨੀਅਤ ਦੀ ਅਹਿਮੀਅਤ ਭੁੱਲੀ ਹੋਈ ਹੈ  ।ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਨਿੱਜੀ ਹਸਪਤਾਲ ਮੁਨਾਫ਼ੇ ਲਈ ਹਨ ਲੁੱਟ ਕਰਨ ਵਾਸਤੇ ਹਨ ਇਹ ਲੋਕਾਂ ਦੇ ਭਲੇ ਲਈ ਨਹੀਂ ਹਨ ਅਤੇ ਮਰੇ ਹੋਏ ਬੰਦੇ ਨੂੰ ਵੀ ਕਈ ਕਈ ਚਿਰ ਦਾਖਲ ਕਰ ਛੱਡਦੇ ਹਨ  ਐਸੀ ਹਾਲਤ ਵਿੱਚ ਕੀ ਬਣਦਾ ਹੈ ਕਿ ਡਾਕਟਰਾਂ ਤੇ ਕੋਈ ਐਕਸ਼ਨ ਨਾ ਲਿਆ ਜਾਵੇ  ।
           ਮੀਟਿੰਗ ਵਿਚ ਲੰਮਾ ਵਿਚਾਰ ਵਟਾਂਦਰਾ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਕੱਲ੍ਹ ਯਾਨੀ ਕਿ ਦੋ ਜੁਲਾਈ ਨੂੰ 11 ਵਜੇ ਇਸੇ ਸਥਾਨ ਤੇ
ਹੀ ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ ਕੀਤੀ ਜਾਵੇਗੀ ਅਤੇ ਉੱਥੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ  ।ਫੈਸਲੇ ਮੁਤਾਬਕ ਵੱਡੇ ਐਕਸ਼ਨ ਤੋਂ ਪਹਿਲਾਂ ਜੇ ਲੋੜ ਜਾਪੀ ਤਾਂ   ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਮਿਲਿਆ ਜਾਵੇਗਾ  ।
ਇਸ ਮੌਕੇ  ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਹੁੰਦਲ ਦੀ ਬੇਟੀ ਦੀ ਮੌਤ ਤੇ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਿਤ ਕੀਤੀ  ਗਈ ।ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਇਹ ਮਸਲਾ ਸਿਰਫ਼ ਕਿਸਾਨ ਆਗੂ ਜੀਤ ਸਿੰਘ ਹੁੰਦਲ ਦੀ ਬੇਟੀ ਦਾ ਜਾਂ ਅਧਿਆਪਕਾਂ ਦਾ ਨਹੀਂ ਸਗੋਂ ਇਹ ਇਕ ਅਹਿਮ ਸਮਾਜਿਕ  ਅਤੇ ਗੰਭੀਰ ਮਸਲਾ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਹਰ ਹਾਲਤ ਵਿੱਚ ਨੋਟਿਸ ਲੈਣਗੀਆਂ ਅਤੇ ਲੋੜੀਂਦਾ ਐਕਸ਼ਨ ਕਰਨਗੀਆ। ਆਗੂਆਂ ਨੇ ਦੱਸਿਆ ਕਿ ਅੱਜ ਦੋ ਜੁਲਾਈ ਨੂੰ   ਹੋਣ ਵਾਲੀ ਮੀਟਿੰਗ ਵਿਚ ਹੋਰ ਜਨਤਕ ਜਥੇਬੰਦੀਆਂ ਨੂੰ ਵੀ ਬੁਲਾਇਆ ਗਿਆ ਹੈ  ।  
ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਗੀਰ ਸਿੰਘ ਸਲਾਚ  ਕਲਾਨੌਰ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋਂ  ਤੇ ਬਲਰਾਜ ਸਿੰਘ  
 ਪਲਵਿੰਦਰਪਾਲ ਸਿੰਘ ਸਵਾਮੀ ਤੇ ਜਗਜੀਤ ਸਿੰਘ ਬਾਊਪੁਰ  ਕਪੂਰ ਸਿੰਘ ਘੁੰਮਣ  ਕਰਨੈਲ ਸਿੰਘ  ਰਾਜੂ ਬੇਲਾ  ਹੈੱਡਮਾਸਟਰ ਅਬਨਾਸ਼ੀ ਸਿੰਘ ਗੁਰਦਿਆਲ ਸਿੰਘ ਸੋਹਲ  
ਪਿਆਰਾ ਸਿੰਘ ਡਡਵਾਂ ਬਲਬੀਰ ਸਿੰਘ ਮਾੜੇ ਆਦਿ ਬਹੁਤ ਸਾਰੇ ਆਗੂ ਹਾਜ਼ਰ ਸਨ  ।