ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 130ਵਾਂ ਦਿਨ 

ਜੇਕਰ ਆਪ ਪਾਰਟੀ ਦੇ ਲੀਡਰ ਐਨੇ ਈਮਾਨਦਾਰ ਹਨ ਤਾਂ ਉਹ ਸਮੁੱਚੀ ਕੌਮ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ : ਦੇਵ ਸਰਾਭਾ 

ਮੁੱਲਾਂਪੁਰ ਦਾਖਾ, 01 ਜੁਲਾਈ  ( ਸਤਵਿੰਦਰ  ਸਿੰਘ  ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 131ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਢਾਡੀ ਦਵਿੰਦਰ ਸਿੰਘ ਭਨੋਹਡ਼,ਕੈਪਟਨ ਰਾਮ ਲੋਕ ਸਿੰਘ ਸਰਾਭਾ,ਪਲਵਿੰਦਰ ਸਿੰਘ ਟੂਸੇ,ਅੱਛਰਾ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਬਾਣੀ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਦੇ ਖ਼ਿਲਾਫ਼ ਮੋਰਚਾ ਲਗਾਇਆ ਹੋਇਆ ਹੈ। ਸਾਨੂੰ ਸਾਡੇ ਅਕਾਲਪੁਰਖ ਵਾਹਿਗੁਰੂ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਿੱਤਾਂਗੇ।ਬਾਕੀ ਹੁਣ ਤਕ ਕਾਂਗਰਸ, ਅਕਾਲੀ ਸਰਕਾਰਾਂ ਨੇ ਜੋ ਇਨਸਾਫ਼ ਨ੍ਹੀਂ ਦਿੱਤੇ ਉਸ ਨੂੰ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਪ ਪਾਰਟੀ ਜ਼ਰੂਰ ਪੂਰਾ ਕਰੇਗੀ।ਪਰ ਉਨ੍ਹਾਂ ਦਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਸਲੇ ਤੇ ਨਾ ਬੋਲਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿੱਥੇ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਉੱਥੇ ਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਤੇ ਹਾਈਕੋਰਟ ਨੇ ਦਿੱਲੀ ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਇਹ ਸਵਾਲ ਖੜ੍ਹੇ ਕਰਦਾ ਕਿ ਆਖਰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ   ਪੰਜਾਬ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਖ਼ਰ ਪ੍ਰੋ ਦਵਿੰਦਰਪਾਲ ਦੀ ਰਿਹਾਈ ਕਰਵਾਉਣ ਲਈ ਕੇਜਰੀਵਾਰ ਤੇ ਦਬਾਅ ਕਿਉਂ ਨਹੀਂ ਪਾਉਂਦੇ ।ਜਦ ਕੇ ਵਰਨਣਯੋਗ ਹੈ ਕਿ ਕੇਜਰੀਵਾਲ ਦੇ ਟੇਬਲ ਤੇ ਪੋ੍ ਭੁੱਲਰ ਦੀ ਰਿਹਾਈ ਦੀ ਫਾਈਲ ਤੋਂ ਆਖ਼ਰ ਗਾਰਦ ਕੌਣ ਝਾੜੇਂਗਾ ਜਿਸ ਤੇ ਕੇਜਰੀਵਾਲ ਦਸਤਖ਼ਤ ਕਰ ਨੂੰ ਵੀ ਤਿਆਰ ਨਹੀਂ ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਜਿਹੜੇ ਆਪ ਪਾਰਟੀ ਨਾਲ ਜੁੜੇ ਹੋਏ ਹਨ ।ਉਹ ਕਿਉਂ ਨਹੀਂ ਆਪ ਦੇ ਲੀਡਰਾਂ ਉੱਪਰ ਇਹ ਜ਼ੋਰ ਪਾਉਂਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੰਦੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਆਖ਼ਰ ਕਦੋਂ ਬੋਲੋਗੇ । ਜੇਕਰ ਆਪ ਪਾਰਟੀ ਦੇ ਲੀਡਰ ਈਮਾਨਦਾਰ ਨੇ  ਤਾਂ ਸਮੁੱਚੀ ਕੌਮ ਦੀਆਂ ਮੰਗਾਂ ਵੱਲ  ਧਿਆਨ ਕਿਉਂ ਨਹੀਂ ਦਿੰਦੇ।ਬਾਕੀ ਸ ਭਗਵੰਤ ਸਿੰਘ ਮਾਨ ਨੇ ਆਪਣੀ  ਸਰਕਾਰ ਦਾ ਕਾਰਜ ਚਲਾਉਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਸਹੁੰ ਖਾਧੀ ਸੀ ਕਿ ਉਹ ਸ਼ਹੀਦਾਂ   ਦੀ ਸੋਚ ਤੇ ਪਹਿਰਾ ਦੇਣਗੇ।ਪਰ ਸਾਡੇ ਸ਼ਹੀਦਾਂ ਨੇ ਜਿਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਸ਼ ਤੋਂ ਜਾਨ ਨਿਛਾਵਰ ਕਰਨ ਦਾ ਜਜ਼ਬਾ ਪ੍ਰਾਪਤ ਕੀਤਾ ਪਰ ਤੁਸੀਂ ਉਸ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ ।ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਪਰਵਿੰਦਰ ਸਿੰਘ ਟੂਸੇ,ਚਰਨਜੀਤ ਸਿੰਘ ਚੰਨਾ ਸਰਾਭਾ, ਹਰਬੰਸ ਸਿੰਘ ਹਿੱਸੋਵਾਲ ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਦਰਸਨ ਸਿੰਘ ਮੁੱਲਾਂਪੁਰ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ ।