ਮਾਤਾ ਸ਼ੀਤਲਾ ਅਤੇ ਮਾਤਾ ਕਾਲਕਾ ਦੀ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ  ਵਿੱਚ  ਸ਼ਾਨਦਾਰ ਮੂਰਤੀ ਸਥਾਪਨਾ

 ਜਗਰਾਉ 30ਜੂਨ (ਅਮਿਤਖੰਨਾ)ਪ੍ਰਾਚੀਨ ਸ਼ੀਤਲਾ ਮਾਤਾ ਮੰਦਰ,ਪੁਰਾਣੀ ਘਾਹ ਮੰਡੀ ਜਗਰਾਉਂ ਵਿਖੇ ਮਾਂ ਸ਼ੀਤਲਾ ਅਤੇ ਮਾਂ ਕਾਲਕਾ ਦੀ  ਮੂਰਤੀ ਸਥਾਪਨਾ  ਦਾ ਵਿਸ਼ਾਲ ਆਯੋਜਨ    30 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ  ਆਰੰਭ ਕੀਤੇ ਗਏ ਹਨ    ਜੋ ਲਗਾਤਾਰ ਤਿੰਨ ਦਿਨ 30 ਜੂਨ ਤੋਂ 2 ਜੁਲਾਈ   ਤਕ ਚਲਦੇ  ਰਹਿਣਗੇ ।ਇਸ ਬਾਰੇ   ਜਾਣਕਾਰੀ ਦਿੰਦਿਆਂ ਮੰਦਰ ਦੇ ਟਰੱਸਟੀ ਅਜੇ ਸੋਨੀ ਜੀ ਨੇ ਦੱਸਿਆ  ਕਿ ਮਹਾਂਮਾਈ ਦੀ  ਕਿਰਪਾ ਨਾਲ  30 ਜੂਨ ਨੂੰ ਅਰੰਭ ਕੀਤੇ ਇਸ ਕਾਰਜ ਵਿਚ ਮਹਾਂਮਾਈ ਦੇ ਸਵਰੂਪ ਦਾ  ਜਲ ,ਅੰਨ ਅਤੇ ਫਲਾਂ ਵਿੱਚ ਅਧਿਵਾਸ ਕੀਤਾ ਜਾਵੇਗਾ । ਇਸੇ ਲੜੀ ਵਿਚ ਇੱਕ ਜੁਲਾਈ ਨੂੰ  ਮਾਤਾ ਦੇ  ਦੋਨਾਂ ਪਾਵਨ  ਸਵਰੂਪਾਂ   ਦੀ ਸ਼ਹਿਰ    ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਰਾਤ ਨੂੰ ਸਿੱਧ ਮਾਤਾ ਚਿੰਤਪੂਰਨੀ ਭਜਨ ਮੰਡਲੀ ਦੁਆਰਾ  ਮਹਾਂਮਾਈ ਦੀ ਚੌਕੀ ਕੀਤੀ ਜਾਵੇਗੀ । ਦੋ ਜੁਲਾਈ ਨੂੰ  ਮਾਤਾ ਦੇ ਪਾਵਨ ਸਰੂਪਾਂ ਨੂੰ  ਨਵ ਨਿਰਮਿਤ ਮੰਦਿਰਾਂ ਵਿੱਚ  ਹਵਨ ਅਤੇ ਪੂਜਾ ਅਰਚਨਾ  ਨਾਲ ਸਥਾਪਿਤ ਕੀਤਾ ਜਾਵੇਗਾ ਇਨ੍ਹਾਂ ਕਾਰਜਾਂ ਨੂੰ ਪੰਡਿਤ  ਰਾਮ ਭੂਸ਼ਨ ਤਿਵਾਰੀ ਜੀ ਦੁਆਰਾ ਪੂਰੇ ਵਿਧੀ ਵਿਧਾਨ ਨਾਲ ਨੇਪਰੇ ਚਾੜ੍ਹਿਆ ਜਾਵੇਗਾ ।  ਮੂਰਤੀ ਸਥਾਪਨਾ ਦੇ ਇਸ ਅੰਤਿਮ ਦਿਨ ਰਾਤ ਨੂੰ ਟੀ ਸੀਰੀਜ਼ ਫੇਮ ਸਾਈ ਬੰਧੁੂ ਅਜੇ ਸੋਨੀ ਨਵੀਨ ਖੰਨਾ ਅਤੇ ਨੀਰਜ ਚੱਢਾ, ਅਨੂਪ ਤਾਂਗੜੀ  ਦੁਆਰਾ ਮਾਤਾ ਦੀ ਵਿਸ਼ਾਲ ਚੌਕੀ ਕੀਤੀ ਜਾਵੇਗੀ ।ਇੱਥੇ ਇਹ ਦੱਸਣਾ ਬਹੁਤ ਮਹੱਤਵਪੂਰਨ ਹੈ ਕਿ ਮੰਦਰ ਦੇ ਨਵ ਨਿਰਮਾਣ ਅਤੇ ਮੂਰਤੀਆਂ ਦੀ ਸੇਵਾ   ਰਜੇਸ਼ ਖੰਨਾ ਸਪੁੱਤਰ ਸਵਰਗੀ ਸ੍ਰੀ ਸੁਭਾਸ਼ ਖੰਨਾ   ਜੀ ਨੇ ਅਤੇ  ਮਾਸਟਰ ਗੁਲਸ਼ਨ ਕੁਮਾਰ ਜੀ  ਨੇ   ਆਪਣੀ ਨੇਕ ਕਮਾਈ ਵਿੱਚੋਂ ਕਰਵਾਈ ਹੈ । ਇਸ ਸ਼ੁੱਭ ਮੌਕੇ ਲਈ ਮੰਦਰ ਦੀ ਲਾਈਟਾਂ ਅਤੇ ਲੜੀਆਂ ਨਾਲ  ਕੀਤੀ   ਖੂਬਸੂਰਤ ਸਜਾਵਟ   ਮੰਦਰ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀ ਹੈ  ।   ਮੂਰਤੀ ਸਥਾਪਨਾ ਦੇ ਅੰਤਿਮ ਦਿਨ ਸਾਰਾ ਦਿਨ ਮੰਦਿਰ ਵਿੱਚ  ਮਹਾਂਮਾਈ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ