ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਪੁਲਿਸ ਵੱਲੋਂ  ਗ੍ਰਿਫ਼ਤਾਰੀ ਦੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਸਖ਼ਤ ਸ਼ਬਦਾ ਵਿੱਚ ਨਿਖੇਧੀ

ਭਾਰਤ ਤੇ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਾਲਸਾ ਵਹੀਰ ਦੇ ਪ੍ਰੋਗਰਾਮਾਂ ਵਿੱਚ ਵਿਗਨ ਪਾਕੇ ਸਿੱਖਾਂ ਉਪਰ ਤਾਨਾਸ਼ਾਹੀ ਰਵਈਆ ਅਪਨਾ ਰਹੀ ਹੈ ਜੋ ਸਹਿਣ ਨਹੀਂ - 

ਸਰਕਾਰ ਨੂੰ ਸਿੰਘਾਂ ਦੀ ਗ੍ਰਿਫਤਾਰੀ ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਜੋ ਸਿੰਘ ਗ੍ਰਿਫਤਾਰ ਕੀਤੀ ਗਏ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਸ਼ਾਤੀ ਬਹਾਲ ਰਹੇ -ਭਾਈ ਜਤਿੰਦਰ ਸਿੰਘ 

ਬ੍ਰਮਿੰਘਮ - 19 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )- 

ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਦੇ ਮਿਸ਼ਨ ਵਿਚ ਤੇਜ਼ੀ ਲਿਆਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਸੇਵਨ ਤੋ ਦੂਰ ਕਰਨ ਹਿੱਤ ਮਿਤੀ 19 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਤੋ ਵਹੀਰ ਸ਼ੁਰੂ ਕਰਨ ਦਾ ਸਿੱਖ ਕੌਮ ਨੂੰ ਪ੍ਰੋਗਰਾਮ ਦਿੱਤਾ ਹੋਇਆ ਹੈ, ਉਸ ਪ੍ਰੋਗਰਾਮ ਵਿਚ ਰੁਕਾਵਟ ਪਾਉਣ ਹਿੱਤ ਉਸ ਨੂੰ ਤਾਨਾਸਾਹੀ ਢੰਗ ਰਾਹੀ ਰੋਕਣ ਲਈ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਪੱਬਾ ਭਾਰ ਹੋਈਆ ਨਜਰ ਆਉਦੀਆ ਹਨ ।

ਇਹ ਬਿਆਨ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਭਾਈ ਜਤਿੰਦਰ ਸਿੰਘ ਨੇ ਦਿੱਤੇ ਅਤੇ ਕਿਹਾ ਕਿ ਅੱਜ ਪੰਜਾਬ ਵਿਚ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਕ ਮੰਦਭਾਵਨਾ ਭਰੀ ਸਾਜਿਸ ਅਧੀਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅਤੇ ਉਨ੍ਹਾਂ ਦੇ ਸਮਰੱਥਕਾਂ ਦੀਆਂ ਜਬਰੀ ਗੱਡੀਆਂ ਰੋਕ ਕੇ ਘਰਾਂ ਤੇ ਛਾਪੇ ਮਾਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਘਰਾਂ ਵਿਚ ਹੀ ਨਜ਼ਰਬੰਦ ਕਰਨ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਸਖਤ ਸਬਦਾਂ ਵਿਚ ਨਿੰਦਾ ਕਰਨ ਦੇ ਨਾਲ-ਨਾਲ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਅਗਾਊ ਤੌਰ ਤੇ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਨਾ ਤਾਂ ਪਹਿਲਾ ਕਦੇ ਕਿਸੇ ਅਪਰਾਧਿਕ ਕਾਰਵਾਈ ਵਿਚ ਹਿੱਸਾ ਲਿਆ ਹੈ ਅਤੇ ਨਾ ਹੀ ਅਜੋਕੇ ਸਮੇ ਵਿਚ ਕੋਈ ਅਜਿਹੀ ਕਾਰਵਾਈ ਹੋ ਰਹੀ ਹੈ ਅਤੇ ਨਾ ਹੀ ਅਜਿਹਾ ਕੋਈ ਸਾਡਾ ਭਵਿੱਖਤ ਕੌਮੀ ਪ੍ਰੌਗਰਾਮ ਹੈ ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੰਘਾਂ ਦੀ ਗ੍ਰਿਫਤਾਰੀ ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਜੋ ਸਿੰਘ ਗ੍ਰਿਫਤਾਰ ਕੀਤੀ ਗਏ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਸ਼ਾਤੀ ਬਹਾਲ ਰਹੇ।

ਇਸ ਸੰਬੰਧ ਵਿੱਚ ਬੁੱਧਵਾਰ 22 ਮਾਰਚ ਨੂੰ ਭਾਰਤੀ ਕੋਨਸੂਲੇਟ ਲੰਡਨ ਵਿਖੇ ਹੋਣ ਜਾ ਰਹੇ ਰੋਸ ਮੁਜ਼ਾਰੇ ਨੂੰ ਸਮਰਥਨ ਦਿੱਤਾ ਹੈ |