ਵਾਟਰ ਬਾਕਸ ਨੂੰ ਤਾਲਾ ਲਾਉਣ ਦਾ ਪਿੰਡ ਵਾਸੀਆ ਨੇ ਕੀਤਾ ਵਿਰੋਧ


ਹਠੂਰ,8,ਜੂਨ-(ਕੌਸ਼ਲ ਮੱਲ੍ਹਾ)- ਪਿੰਡ ਬੱਸੂਵਾਲ ਦੇ ਵਾਟਰ ਬਾਕਸ ਨੂੰ ਤਾਲਾ ਲਾਉਣ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡ ਬੱਸੂਵਾਲ ਵਿਖੇ ਲੋਕਾ  ਦਾ ਭਾਰੀ ਇਕੱਠ ਕੀਤਾ ਗਿਆ।ਇਸ ਮੌਕੇ ਸਕੱਤਰ ਤਰਸੇਮ ਸਿੰਘ ਬੱਸੂਵਾਲ,ਲਖਵੀਰ ਸਿੰਘ,ਪਰਵਿੰਦਰ ਸਿੰਘ,ਗੁਰਸਰਨ ਸਿੰਘ ਆਦਿ ਨੇ ਕਿਹਾ ਕਿ ਸਾਡੇ ਪਿੰਡ ਵਿਚ ਕੁੱਲ 105 ਘਰ ਹਨ ਜਿਨ੍ਹਾ ਵਿਚੋ 60 ਘਰ ਵਾਟਰ ਬਾਕਸ ਦਾ ਪਾਣੀ ਪੀਦੇ ਹਨ ਅਤੇ ਇਹ ਵਾਕਰ ਬਾਕਸ ਵਰਡ ਬੈਕ ਵੱਲੋ ਸਾਲ 2015 ਵਿਚ ਲਾਇਆ ਗਿਆ ਸੀ ਅਤੇ ਪੰਦਰਾ ਮੈਬਰੀ ਕਮੇਟੀ ਵਾਟਰ ਬਾਕਸ ਦੇ ਖਪਤਕਾਰਾ ਤੋ  ਪਾਣੀ ਦਾ ਬਿੱਲ ਇਕੱਠਾ ਕਰਕੇ ਜਲ-ਵਿਭਾਗ ਨੂੰ ਜਮਾਂ ਕਰਵਾਉਦੀ ਸੀ ਅਤੇ ਜਨਵਰੀ 2019 ਵਿਚ ਨਵੀ ਗ੍ਰਾਮ ਪੰਚਾਇਤ ਬਣ ਗਈ ਜੋ ਖਪਤਕਾਰਾ ਤੋ ਪਾਣੀ ਦਾ ਬਿੱਲ ਇਕੱਠਾ ਕਰਦੀ ਰਹੀ ਹੈ ਅਤੇ ਮੋਜੂਦਾ ਸਮੇਂ ਵਿਚ ਵਾਟਰ ਬਾਕਸ ਦੇ ਬਿਜਲੀ ਦਾ ਬਿੱਲ 18 ਹਜ਼ਾਰ ਖੜ੍ਹਾ ਹੈ।ਉਨ੍ਹਾ ਦੱਸਿਆ ਕਿ ਮੰਗਲਵਾਰ ਨੂੰ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਸਹੁਰਾ ਪਿਤਾ ਜਗਰਾਜ ਸਿੰਘ ਨੇ ਵਾਟਰ ਬਾਕਸ ਨੂੰ ਤਾਲਾ ਲਾ ਦਿੱਤਾ ਹੈ ਜਿਸ ਦੀ ਸੂਚਨਾ ਅਸੀ ਲਿਖਤੀ ਰੂਪ ਵਿਚ ਬੀ ਡੀ ਪੀ ਓ ਜਗਰਾਓ ਨੂੰ ਦੇ ਚੁੱਕੇ ਹਾਂ ਅਤੇ ਪਿੰਡ ਦੇ ਦਲਿਤ ਲੋਕ ਸਮਰਸੀਬਲ ਮੋਟਰਾ ਵਾਲਿਆ ਦੇ ਘਰਾ ਤੋ ਪਾਣੀ ਲਿਆਉਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਸੁਰੂ ਨਾ ਕੀਤੀ ਤਾਂ ਜਲ-ਵਿਭਾਗ ਖਿਲਾਫ ਸੰਘਰਸ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬੂਟਾ ਸਿੰਘ,ਵਜੀਰ ਸਿੰਘ,ਬਲਵੰਤ ਸਿੰਘ,ਚਰਨ ਸਿੰਘ,ਕੁਲਵਿੰਦਰ ਸਿੰਘ,ਸਮਸ਼ੇਰ ਸਿੰਘ,ਸਰਬਜੀਤ ਸਿੰਘ,ਮੱਖਣ ਸਿੰਘ,ਗੁਰਦੇਵ ਸਿੰਘ,ਗੁਰਮੇਲ ਸਿੰਘ,ਗੁਰਪ੍ਰੀਤ ਸਿੰਘ,ਬਲਜੀਤ ਸਿੰਘ,ਦਿਲਬਾਰਾ ਸਿੰਘ,ਜਸਪਾਲ ਸਿੰਘ,ਜਗਰੂਪ ਸਿੰਘ,ਹਰਦੀਪ ਕੌਰ,ਮਨਪ੍ਰੀਤ ਕੌਰ,ਬਲਜੀਤ ਕੌਰ,ਸਿਮਰਨਜੀਤ ਕੌਰ,ਪਰਮਜੀਤ ਕੌਰ,ਸਰਬਜੀਤ ਕੌਰ,ਸੁਖਵਿੰਦਰ ਕੌਰ,ਚਰਨਜੀਤ ਕੌਰ,ਕਰਮਜੀਤ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਸਹੁਰਾ ਪਿਤਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਅਕਤੂਬਰ 2021 ਤੋ ਕਿਸੇ ਵੀ ਖਪਤਕਾਰ ਨੇ ਪਾਣੀ ਦਾ ਬਿੱਲ ਜਮ੍ਹਾ ਨਹੀ ਕਰਵਾਇਆ ਅਤੇ ਕੱਲ੍ਹ ਦੋ ਧਿਰਾ ਵਿਚ ਲੜਾਈ ਨੂੰ ਰੋਕਣ ਲਈ ਅਸੀ ਵਾਟਰ ਬਾਕਸ ਨੂੰ ਤਾਲਾ ਲਾਇਆ ਹੈ।ਨਵੀ ਸੱਤ ਮੈਬਰੀ ਕਮੇਟੀ ਬਣਾ ਕੇ ਜਲਦੀ ਤਾਲਾ ਖੋਲ੍ਹਿਆ ਜਾਵੇਗਾ।

ਫੋਟੋ ਕੈਪਸ਼ਨ:-ਵਾਟਰ ਬਾਕਸ ਨੂੰ ਲਾਏ ਤਾਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬੱਸੂਵਾਲ ਦੇ ਲੋਕ।