You are here

ਸ਼੍ਰੀ ਅਗਰਸੇਨ ਕਮੇਟੀ ਨੇ ਉਮੇਸ਼ ਗੋਇਲ ਨੂੰ ਸਨਮਾਨਿਤ ਕੀਤਾ

 ਆਈਪੀਐਸ ਵਿੱਚ ਸਿਲੈਕਟ ਹੋ ਕੇ ਉਮੇਸ਼ ਨੇ ਅਗਰਵਾਲ ਸਮਾਜ ਦਾ ਨਾਂ ਰੋਸ਼ਨ ਕੀਤਾ।
ਜਗਰਾਉ 2 ਜੂਨ(ਅਮਿਤਖੰਨਾ) ਯੂਪੀਐਸਸੀ ਦੇ ਪੇਪਰ ਵਿੱਚ 388 ਰੈਂਕ ਪ੍ਰਾਪਤ ਕਰਕੇ ਆਈਪੀਐਸ ਵਿੱਚ ਚੁਣੇ ਗਏ ਉਮੇਸ਼ ਗੋਇਲ ਦਾ ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਦੇ ਪ੍ਰਧਾਨ ਅਨਮੋਲ ਗਰਗ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।  ਇਸ ਮੌਕੇ ਕਮੇਟੀ ਦੇ ਚੇਅਰਮੈਨ ਅਨਮੋਲ ਗਰਗ ਨੇ ਕਿਹਾ ਕਿ ਉਮੇਸ਼ ਗੋਇਲ ਨੇ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ।  ਗਰਗ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵ-ਨਿਯੁਕਤ ਆਈ.ਪੀ.ਐਸ.ਉਮੇਸ਼ ਗੋਇਲ ਲਾਲਾ ਲਾਜਪਤ ਰਾਏ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ |  ਆਈਪੀਐਸ ਉਮੇਸ਼ ਗੋਇਲ ਦੀ ਮਾਤਾ ਅਤੇ ਉਨ੍ਹਾਂ ਦੇ ਛੋਟੇ ਭਰਾ ਤੁਸ਼ਾਰ ਗੋਇਲ ਨੂੰ ਵੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।  ਸੰਸਥਾ ਦੇ ਸਕੱਤਰ ਅੰਕੁਸ਼ ਮਿੱਤਲ ਨੇ ਕਿਹਾ ਕਿ ਉਮੇਸ਼ ਗੋਇਲ ਦੀ ਇੰਨੇ ਉੱਚ ਅਹੁਦੇ 'ਤੇ ਨਿਯੁਕਤੀ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਹੈ |  ਦਫਤਰ ਇੰਚਾਰਜ ਰੋਹਿਤ ਗੋਇਲ ਨੇ ਕਿਹਾ ਕਿ ਧੰਨ ਹੈ ਉਹ ਮਾਂ ਜਿਸ ਨੇ ਦੋ ਅਨਮੋਲ ਹੀਰਿਆਂ ਨੂੰ ਜਨਮ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਉਮੇਸ਼ ਗੋਇਲ ਦਾ ਛੋਟਾ ਭਰਾ ਤੁਸ਼ਾਰ ਗੋਇਲ ਵੀ ਪੰਜਾਬ ਸਰਕਾਰ 'ਚ ਪਟਵਾਰੀ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਤੁਸ਼ਾਰ ਗੋਇਲ ਨੇ ਆਪਣੇ ਵੱਡੇ ਭਰਾ ਉਮੇਸ਼ ਗੋਇਲ ਦਾ ਹਰ ਕਦਮ 'ਤੇ ਸਾਥ ਦਿੱਤਾ ਹੈ |
 ਇਸ ਮੌਕੇ ਸੰਸਥਾ ਦੇ ਸਕੱਤਰ ਅਮਿਤ ਬਾਂਸਲ ਅਤੇ ਵੈਭਵ ਬਾਂਸਲ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਸੰਜੀਵ ਬਾਂਸਲ, ਜਤਿੰਦਰ ਗਰਗ ਅਤੇ ਕਮਲਦੀਪ ਬਾਂਸਲ ਹਾਜ਼ਰ ਸਨ।