ਛੋਟੇ ਬੱਚਿਆ ਨੇ ਲਗਾਇਆ ਵਿਸਾਖੀ ਮੇਲਾ

ਜਗਰਾਉਂ (ਮਨਜਿੰਦਰ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਤਿੳੇੁਹਾਰ ਬਹੁਤ ਧੂਮ –ਧਾਮ ਨਾਲ ਮਨਾਇਆ ਗਿਆ। ਇਸ ਸਾਲ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਨੰਨ੍ਹੇ – ਮੁੰਨ੍ਹੇ ਬੱਚਿਆਂ ਵੱਲੋਂ ਸਕੂਲ ਵਿੱਚ ਵਿਸਾਖੀ ਦਾ ਮੇਲਾ ਲਗਾਇਆ ਗਿਆ। ਇਸ ਮੇਲੇ ਲਈ ਸਕੂਲ ਦੀ ਗਰਾਂਉਂਡ ਨੂੰ ਮੇਲੇ ਦੀ ਤਰ੍ਹਾਂ ਸਜਾਇਆ ਗਿਆ। ਮੇਲੇ ਵਿੱਚ ਵੱਖ – ਵੱਖ ਸੱਭਿਆਚਾਰਕ ਰੰਗਾ ਨੂੰ ਸਜਾਵਟ ਦੁਆਰਾ ਪੇਸ਼ ਕੀਤਾ ਗਿਆ। ਪੁਰਾਨੇ ਸੱਭਿਆਚਾਰ ਨੂ ਫਿਰ ਉਜਾਗਰ ਕਰਨ ਲਈ ਮੇਲੇ ਵਿੱਚ ਪੁਰਾਨੇ ਬਰਤਨ, ਚਰਖਾ, ਚੁੱਲ੍ਹੇ – ਚੌਂਕੇ ਦਾ ਦ੍ਰਿਸ਼ ਪੱਕੀਆਂ ਫਸਲਾ ਦਈ ਵਾਢੀ ਦਾ ਦ੍ਰਿਸ਼ ਵੀ ਬਣਾਏ ਗਏ। ਇਸ ਤੋਂ ਇਲਾਵਾ "ਚੂੜੀਆਂ ਵੇਚਨ ਵਾਲਾ ਵਣਜਾਰਾ ਅਤੇ ਜਲੇਬੀਆਂ ਦੀ ਦੁਕਾਨ ਮੇਲੇ ਦਾ ਮੁੱਖ ਆਕਰਸ਼ਣ ਬਣੇ ਹੋਏ ਸਨ। ਮੇਲੇ ਵਿੱਚ ਰੰਗ – ਬਿਰੰਗੀਆਂ ਪੁਸ਼ਾਕਾਂ ਵਿੱਚ ਸਜੇ ਹੋਏ ਬੱਚੇ ਬਹੁਤ ਹੀ ਸੋਹਣੇ ਲਗ ਰਹੇ ਸਨ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਛੋਟੀਆਂ – ਛੋਟੀਆਂ ਪਰੀਆਂ ਅਤੇ ਪੰਜਾਬੀ ਕੁੜਤੇ ਚਾਦਰੇ, ਗਲੇ ਵਿੱਚ ਕੈਂਠਾ ਤੇ ਸਿਰਾਂ ਤੇ ਰੰਗ – ਬਿਰੰਗੀਆਂ ਪੱਗਾਂ ਨਾਲ ਛੋਰੇ – ਛੋਟੇ ਗਬਰੂ ਮੇਲੇ ਵਿੱਚ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ।

ਇਸ ਮੇਲੇ ਦੀ ਸ਼ੁਰੂਆਤ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤੀ। ਇਸ ਮੌਕੇ ਚੇਅਰਮੈਂਨ ਸਤੀਸ਼ ਕਾਲੜਾ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਸ ਦੇ ਇਤਿਹਾਸ ਨਾਲ ਬੱਚਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਵਿਸਾਖੀ ਦੇ ਇਤਿਹਾਸ ਬਾਰੇ ਦੱਸਦੇ ਹੋਏ "ਖਾਲਸਾ ਪੰਥ ਦੀ ਸਾਜਨਾ" ਬਾਰੇ ਚਾਨਣਾ ਪਾਇਆ ਅਤੇ ਨਾਲ ਹੀ "ਜਲਿਆਂ ਵਾਲੇ ਬਾਗ" ਦੇ ਸਾਕੇ ਦੀ 100ਵੀਂ ਵਰੇ੍ਹਗੰਢ ਨੂਮ ਮਨਾਉਂਦੇ ਹੋਏ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਵੀ ਭੇਂਟ ਕੀਤੀ। ਇਸ ਮੌਕੇ ਨੰਨ੍ਹੇ – ਮੁੰਨ੍ਹੇ ਬੱਿਚਆਂ ਦੁਆਰਾ ਇਸ ਤਿਉਹਾਰ ਨਾਲ ਸੰਬੰਧਿਤ ਕੋਰੀੳੇੁਗ੍ਰਫੀ ਵੀ ਪੇਸ਼ ਕੀਤੀ ਜਿਸ ਵਿੱਚ ਨੰਨ੍ਹੇ – ਮੁਨਿਆਂ ਨੇ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਪ੍ਰਿੰਸੀਪਲ ਅਨੀਤਾ ਕੁਮਾਰੀ ਨੇ ਸਮੂਹ ਵਿਿਦਆਰਥੀਆਂ ਅਤੇ ਸਮੂਹ ਸਟਾਫ ਨੂੰ ਇਸ ਸ਼ਾਨਦਾਰ ਮੇਲੇ ਦੇ ਉਪਰਾਲੇ ਲਈ ਵਧਾਈਆਂ ਦਿੱਤੀਆਂ ਅਤੇ ਅੱਗੇ ਲਈ ਇਸ ਤਰਾਂ੍ਹ ਦੇ ਹੋਰ ਰਚਨਾਤਮਕ ਤਿੳੇੁਹਾਰ ਅਦਿ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਸਮੂਹਿਕ ਉਪਰਾਲੇ ਲਈ ਸਕੂਲ ਦੇ ਕੋਆਰਡੀਨੇਟਰ ਮੈਮਡ ਸਤਵਿੰਦਰਜੀਤ ਕੌਰ ਸਟਾਫ ਮੈਂਬਰ ਦਵਿੰਦਰ ਕੌਰ, ਦੀਪਾਲੀ, ਮੌਨੀਕਾ ਅਤੇ ਕਰਮਜੀਤ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੇਲੇ ਦੇ ਅੰਤ ਵਿੱਚ ਸਾਰੇ ਵਿਿਦਆਰੀਥਆਂ ਨੂੰ ਜਲੇਬੀਆਂ ਵੰਡੀਆਂ ਗਈਆਂ।