ਮਾਨਸਾ, 02 ਜੂਨ (ਗੁਰਸੇਵਕ ਸੋਹੀ / ਸੁਖਵਿੰਦਰ ਬਾਪਰਾ) ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਅੱਜ ਉਚੇਚੇ ਤੌਰ ਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਪਿੰਡ ਮੂਸੇਵਾਲ ਪਹੁੰਚੇ । ਉਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਿੱਧੂ ਮੂਸੇਵਾਲੇ ਦੀ ਮੌਤ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅੱਜ ਸਮੁੱਚੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਆਖਿਆ ਓ ਪੰਜਾਬੀਓ ਅੱਜ ਇਕ ਆਪਣੀ ਕੌਮ ਦਾ ਹੀਰਾ ਆਪਾ ਗੁਆ ਲਿਆ ਦੇਖੋ ਇਸ ਮਾਂ ਬਾਪ ਦੇ ਵੱਲ ਜਿਨ੍ਹਾਂ ਦੁਨੀਆਂ ਦੇ ਸਾਰੇ ਦੁੱਖ ਆਵਦੀ ਝੋਲੀ ਵਿੱਚ ਪੁਆ ਆਪਣੇ ਪੁੱਤ ਨੂੰ ਆਪਣੇ ਹੱਥੀਂ ਇਸ ਸੰਸਾਰ ਤੋਂ ਅਲਵਿਦਾ ਕਰ ਦਿੱਤਾ ਅਤੇ ਫਿਰ ਵੀ ਮੰਗ ਕੀਤੀ ਤੁਹਾਤੋਂ ਕੇ ਤਿਆਗੋ ਇਹ ਰਸਤੇ ਮਾਰ ਧਾੜ ਦੇ ਰਸਤਿਆਂ ਨੂੰ ਤਿਆਗੋ ਕਿੱਡਾ ਵੱਡਾ ਹਿਰਦਾ ਇਸ ਮਾਂ ਬਾਪ ਦਾ ਜ਼ਰਾ ਝਾਤੀ ਮਾਰੋ । ਅੱਜ ਸਾਡੇ ਸਭ ਲਈ ਇਹ ਬਜ਼ੁਰਗ ਮਾਂ ਬਾਪ ਦੇ ਬੋਲ ਵੱਡੇ ਸਵਾਲ ਛੱਡਦੇ ਹਨ ਆਓ ਸਾਰੇ ਇਕੱਠੇ ਹੋਈਏ ਇਸ ਤਰ੍ਹਾਂ ਦੀਅਾਂ ਰੰਜਿਸ਼ਬਾਜ਼ੀ ਨੂੰ ਭੁੱਲ ਕੇ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਹੀ ਸਬਕ ਸਿੱਖ ਲਈਏ ਕੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਰਲਡ ਕੈਂਸਰ ਕੇਅਰ ਦੇ ਨਾਲ ਸਿੱਧੂ ਮੂਸੇਵਾਲੇ ਦਾ ਇਕ ਬੜਾ ਨੇੜਲਾ ਰਿਸ਼ਤਾ ਸੀ ਕੈਂਪਾਂ ਵਿੱਚ ਹਾਜ਼ਰੀ ਲਾਉਣੀ ਅਤੇ ਵਰਲਡ ਕੈਂਸਰ ਕੇਅਰ ਦੇ ਕੈਂਪ ਆਪਣੇ ਹੱਥੀਂ ਲਗਾਉਣੇ ਇਸ ਵਿਛੜ ਚੁੱਕੀ ਰੂਹ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਸੀ । ਇਸ ਸਮੇਂ ਡਾ ਕੁਲਵੰਤ ਸਿੰਘ ਧਾਲੀਵਾਲ ਨਾਲ ਸੁਖਦੀਪ ਸਿੰਘ ਸਿੱਧੂ ਸਮਾਜ ਸੇਵੀ ਵੀ ਹਾਜ਼ਰ ਸਨ ।