ਸਲਤਨਤ ਕਾਲ ਦਾ ਅਕਬਰ ਕਿਹਾ ਜਾਣ ਵਾਲਾ ਸ਼ਾਸਕ -ਫਿਰੋਜ਼ ਸ਼ਾਹ ਤੁਗਲਕ ✍️ ਪੂਜਾ

ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਵਿੱਚ ਤੁਗਲਕ ਵੰਸ਼ ਦਾ ਤੀਸਰਾ ਸ਼ਾਸਕ ਸੀ। ਉਸਦਾ ਜਨਮ 1309 ਈ: ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਸੂਰਬੀਰ ਰਜਬ ਅਤੇ ਮਾਤਾ ਦਾ ਨਾਂ ਨਾਇਲਾ ਜੋ ਕਿ ਦੀਪਾਲਪੁਰ ਦੇ ਬਾਸਾਲਾ ਗੁੱਜਰ ਸ਼ਾਸਕ (ਜੋਗਰਾਜ) ਦੀ ਧੀ ਸੀ।ਉਹ ਮਹੰਮੁਦ ਬਿਨ ਤੁਗਲਕ ਦਾ ਚਚੇਰਾ ਭਰਾ ਸੀ।ਆਪਣਾ ਕੋਈ ਵੀ ਪੁੱਤਰ ਨਾ ਹੋਣ ਕਰਕੇ ਮਹੁੰਮਦ ਨੇ ਫਿਰੋਜ਼ ਸ਼ਾਹ ਨੂੰ ਅਪਣਾ ਉੱਤਰਾਧਿਕਾਰੀ ਚੁਣਿਆ।ਉਸ ਦਾ ਰਾਜ 1351 ਤੋਂ 1388 ਤੱਕ ਰਿਹਾ।ਮੁਹੰਮਦ ਤੁਗਲਕ ਦੀ ਮੌਤ ਤੋਂ ਬਾਅਦ ਫਿਰੋਜ਼ ਤੁਗਲਕ ਦੀ ਤਾਜਪੋਸ਼ੀ 23 ਮਾਰਚ 1351 ਨੂੰ ਥੱਟਾ ਦੇ ਨੇੜੇ ਹੋਈ। ਅਗਸਤ 1351 ਵਿਚ ਫਿਰੋਜ਼ ਦੀ ਫਿਰ ਦਿੱਲੀ ਵਿਚ ਤਾਜਪੋਸ਼ੀ ਹੋਈ।
ਸੁਲਤਾਨ ਬਣਨ ਤੋਂ ਬਾਅਦ ਉਸਨੇ ਬੰਗਾਲ,ਸਿੰਧ, ਗੁਜਰਾਤ ਅਤੇ ਦੱਖਣੀ ਭਾਰਤ ਦੇ ਇਲਾਕੇ ਜਿੱਤਣ ਦੀ ਯੋਜਨਾ ਬਣਾਈ ਪਰ ਉਸਨੂੰ ਸਫਲਤਾ ਹਾਸਿਲ ਨਾ ਹੋਈ ।
ਫਿਰੋਜ਼ ਸ਼ਾਹ ਤੁਗਲਕ ਨੇ ਗੱਦੀ ਉੱਪਰ ਬੈਠਦਿਆਂ ਹੀ ਕਈ ਸੁਧਾਰ ਅਤੇ ਲੋਕ ਭਲਾਈ ਦੇ ਕੰਮ ਕੀਤੇ।ਉਸਨੇ ਮੁਹੰਮਦ ਤੁਗਲਕ ਦੇ ਸਮੇਂ ਦੌਰਾਨ ਕਿਸਾਨਾਂ ਨੂੰ ਦਿੱਤੇ ਗਏ 'ਸੋਂਧਰ ਕਰਜ਼ੇ' ਸਮੇਤ ਸਾਰੇ ਕਰਜ਼ੇ ਮੁਆਫ ਕਰ ਦਿੱਤੇ। ਵਿੱਤੀ  ਪ੍ਰਣਾਲੀ ਸੁਧਾਰਨ  ਲਈ ਉਸਨੇ ਆਪਣੇ ਰਾਜ ਦੌਰਾਨ 23 ਨਾਜਾਇਜ਼ ਕਰਾ ਨੂੰ ਖ਼ਤਮ ਕੀਤਾ ਅਤੇ ਸਿਰਫ਼ ਕੁਰਾਨ ਵਿੱਚ ਦੱਸੇ 4 ਟੈਕਸ ਹੀ ਲਗਾਏ ਜਿਵੇਂ-(1) ਖਿਰਾਜ਼ ਜਾਂ ਭੂਮੀ ਕਰ (2) ਖਮਸ (ਯੁੱਧ ਵਿੱਚ ਪ੍ਰਾਪਤ ਕੀਤੇ ਗਏ ਧਨ ਦਾ ਹਿੱਸਾ)(3)ਜਜ਼ੀਆ (ਹਿੰਦੂਆਂ ਉਪਰ ਲਗਾਇਆ ਕਰ)ਅਤੇ ਜਕਾਤ (ਧਰਮ ਪ੍ਰਚਾਰ ਲਈ ਮੁਸਲਮਾਨਾਂ ਉਪਰ ਲਗਾਇਆ ਗਿਆ ਕਰ)ਆਦਿ।
ਸੁਲਤਾਨ ਨੇ ਸਿਚਾਈ ਲਈ ਚਾਰ ਨਹਿਰਾਂ ਅਤੇ 150ਖੂਹ ਬਣਵਾਏ। ਪਹਿਲੀ ਸਭ ਤੋਂ ਲੰਬੀ ਨਹਿਰ  ਯਮੁਨਾ ਨਦੀ ਤੋਂ ਹਿਸਾਰ ਤੱਕ, ਦੂਜੀ ਨਹਿਰ ਸਤਲੁਜ ਦਰਿਆ ਤੋਂ ਘੱਗਰ ਨਦੀ ਤੱਕ 96ਮੀਲ, ਤੀਜੀ ਨਹਿਰ ਸਿਰਮੌਰ ਪਹਾੜੀ ਤੋਂ ਹਾਂਸੀ ਤੱਕ ਅਤੇ ਚੌਥੀ ਨਹਿਰ ਘੱਗਰ ਤੋਂ ਫ਼ਿਰੋਜ਼ਾਬਾਦ ਅਤੇ ਯਮੁਨਾ ਤੋਂ ਫ਼ਿਰੋਜ਼ਾਬਾਦ ਤੱਕ ਜਾਂਦੀ ਸੀ। ਨਿਆ ਸਬੰਧੀ ਸੁਧਾਰ ਵਜੋਂ ਉਸਨੇ ਦਾਰੁਲ ਅਦਲ ਨਾਮੀ ਅਦਾਲਤਾਂ ਕਾਇਮ ਕੀਤੀਆਂ। ਉਸਨੇ ਫਲਾਂ ਦੇ ਕਰੀਬ 1200 ਬਾਗ ਲਗਾਏ। ਅੰਦਰੂਨੀ ਵਪਾਰ ਨੂੰ ਵਧਾਉਣ ਲਈ ਬਹੁਤ ਸਾਰੇ ਟੈਕਸ ਖਤਮ ਕਰ ਦਿੱਤੇ ਗਏ।ਆਪਣੇ ਕਲਿਆਣਕਾਰੀ ਕੰਮ ਦੇ ਹਿੱਸੇ ਵਜੋਂ, ਫਿਰੋਜ਼ ਨੇ ਮੁਸਲਿਮ ਅਨਾਥ ਔਰਤਾਂ, ਵਿਧਵਾਵਾਂ ਅਤੇ ਲੜਕੀਆਂ ਦੀ ਮਦਦ ਲਈ 'ਦੀਵਾਨ-ਏ-ਖੈਰਤ' ਨਾਂ ਦਾ ਇੱਕ ਰੁਜ਼ਗਾਰ ਦਫ਼ਤਰ ਅਤੇ ਇੱਕ ਨਵਾਂ ਵਿਭਾਗ ਸਥਾਪਿਤ ਕੀਤਾ। 'ਦਾਰੁਲ-ਸ਼ਫਾ' (ਸ਼ਫਾ = ਜ਼ਿੰਦਗੀ ਦਾ ਆਖਰੀ ਹਿੱਸਾ, ਜੀਵਨ ਦਾ ਆਖਰੀ ਹਿੱਸਾ) ਨਾਂ ਦਾ ਸਰਕਾਰੀ ਹਸਪਤਾਲ ਬਣਾਇਆ, ਜਿਸ ਵਿਚ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ।ਉਸਨੇ 200ਸਰਾਵਾਂ ਬਣਵਾਈਆਂ ਸਿੱਖਿਆ ਦੇ ਖੇਤਰ ਵਿਚ ਸੁਲਤਾਨ ਫਿਰੋਜ਼ ਨੇ ਕਈ ਮਕਬਰੇ ਅਤੇ ਮਦਰੱਸੇ (ਲਗਭਗ 13) ਸਥਾਪਿਤ ਕੀਤੇ।ਫਿਰੋਜ਼ ਇਕ ਵਿਦਵਾਨ ਸੀ
ਜਿਸਨੇ ਆਪਣੀ ਸਵੈ-ਜੀਵਨੀ ਫੁਤੁਹਤ-ਏ-ਫਿਰੋਜ਼ਸ਼ਾਹੀ ਦੀ ਰਚਨਾ ਕੀਤੀ। ਇਸ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਹੋਇਆ। ਸੰਗੀਤ ਅਤੇ ਦਵਾਈ ਉੱਤੇ ਲਿਖੀਆਂ ਜ਼ਿਆਦਾਤਰ ਸੰਸਕ੍ਰਿਤ ਪੁਸਤਕਾਂ ਦਾ ਫ਼ਿਰੋਜ਼ ਦੇ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ।ਉਸ ਨੇ ਆਪਣੀ ਸਰਪ੍ਰਸਤ ਫਿਰੋਜ਼ਸ਼ਾਹੀ ਵਜੋਂ ‘ਜ਼ਿਆਉਦੀਨ ਬਰਾਨੀ’ ਅਤੇ ‘ਸ਼ਮ-ਏ-ਸਿਰਾਜ ਆਫੀਫ਼’ ਦੀ ਰਚਨਾ ਕੀਤੀ, ਜਦੋਂ ਕਿ ‘ਸੀਰਤ-ਏ-ਫ਼ਿਰੋਜ਼ਸ਼ਾਹੀ’ ਦੀ ਰਚਨਾ ਕਿਸੇ ਅਣਜਾਣ ਵਿਦਵਾਨ ਨੇ ਕੀਤੀ ਹੈ। ਉਸਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਬਰਨੀ, ਅਫ਼ੀਫ, ਜਲਾਲੁੱਦੀਨ ਰੂਮੀ ਸਨ।ਫ਼ਿਰੋਜ਼ ਨੂੰ ਹਿੰਦੂਆਂ ਦੇ ਜਵਾਲਾਮੁਖੀ ਮੰਦਿਰ ਦੀ ਲਾਇਬ੍ਰੇਰੀ ਦੇ 1300 ਗ੍ਰੰਥਾਂ ਵਿੱਚੋਂ ਕੁਝ ਨੂੰ ਈਜ਼ੂਦੀਨ ਦੁਆਰਾ 'ਦਲੇਤੇ-ਫ਼ਿਰੋਜ਼ਸ਼ਾਹੀ' ਨਾਮ ਹੇਠ ਅਨੁਵਾਦ ਕੀਤਾ ਗਿਆ ਸੀ। ‘ਦਲਯਤੇ-ਫਿਰੋਜ਼ਸ਼ਾਹੀ’ ਆਯੁਰਵੇਦ ਨਾਲ ਸਬੰਧਤ ਸੀ। ਉਸਨੇ ਪਾਣੀ ਘੜੀ ਦੀ ਖੋਜ ਕੀਤੀ। ਖਾਨ-ਏ-ਜਹਾਨ ਤੇਲਗਾਨੀ ਦਾ ਮਕਬਰਾ ਫਿਰੋਜ਼ ਕਾਲ ਦੌਰਾਨ ਬਣਾਇਆ ਗਿਆ ਸੀ। ਸੁਲਤਾਨ ਫਿਰੋਜ਼ ਤੁਗਲਕ ਨੇ ਦਿੱਲੀ ਵਿੱਚ ਕੋਟਲਾ ਫਿਰੋਜ਼ ਸ਼ਾਹ ਦਾ ਕਿਲਾ ਬਣਵਾਇਆ ਸੀ। ਆਪਣੇ ਭਰਾ ਜੌਨਾ ਖਾਂ (ਮੁਹੰਮਦ ਤੁਗਲਕ) ਦੀ ਯਾਦ ਵਿੱਚ ਉਸਨੇ ਜੌਨਪੁਰ ਨਾਮ ਦਾ ਸ਼ਹਿਰ ਵਸਾਇਆ।ਇਸ ਤੋਂ ਇਲਾਵਾ ਉਸਨੇ ਕਈ ਨਗਰਾਂ ਦਾ ਨਿਰਮਾਣ ਕਰਵਾਇਆ ਜਿਸ ਵਿੱਚੋ ਫਿਰੋਜ਼ਾਬਾਦ, ਫ਼ਤਹਿਬਾਦ,ਹਿਸਾਰ ਅਤੇ ਜੋਨਪੁਰ ਆਦਿ ਪ੍ਰਮੁੱਖ ਸਨ।
ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਨੇ ਖੁਦ ਪ੍ਰਸ਼ਾਸਨ ਵਿਚ ਰਿਸ਼ਵਤਖੋਰੀ ਨੂੰ ਉਤਸ਼ਾਹਿਤ ਕੀਤਾ। ਆਫੀਫ ਦੇ ਅਨੁਸਾਰ:- ਸੁਲਤਾਨ ਨੇ ਇੱਕ ਘੋੜਸਵਾਰ ਨੂੰ ਆਪਣੇ ਖਜ਼ਾਨੇ ਵਿੱਚੋਂ ਇੱਕ ਟਕਾ ਦਿੱਤਾ, ਤਾਂ ਜੋ ਉਹ ਰਿਸ਼ਵਤ ਦੇ ਕੇ ਆਪਣਾ ਘੋੜਾ ਅਰਜ ਵਿੱਚ ਪਾਸ ਕਰਵਾ ਸਕੇ। ਫ਼ਿਰੋਜ਼ ਤੁਗਲਕ ਸਲਤਨਤ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਰਾਜ ਦੀ ਆਮਦਨ ਦਾ ਵੇਰਵਾ ਤਿਆਰ ਕੀਤਾ ਸੀ। ਖਵਾਜਾ ਹਿਸਾਮੁਦੀਨ ਦੇ ਇੱਕ ਅੰਦਾਜ਼ੇ ਅਨੁਸਾਰ - ਫਿਰੋਜ਼ ਤੁਗਲਕ ਦੇ ਰਾਜ ਦੀ ਸਾਲਾਨਾ ਆਮਦਨ 6 ਕਰੋੜ 75 ਲੱਖ ਟਕਾ ਸੀ।ਫ਼ਿਰੋਜ਼ ਤੁਗਲਕ ਨੇ ਮੁਦਰਾ ਪ੍ਰਣਾਲੀ ਅਧੀਨ ਤਾਂਬੇ ਅਤੇ ਚਾਂਦੀ ਦੇ ਮਿਸ਼ਰਣ ਨਾਲ ਬਣੇ ਬਹੁਤ ਸਾਰੇ ਸਿੱਕੇ ਜਾਰੀ ਕੀਤੇ, ਜਿਨ੍ਹਾਂ ਨੂੰ ਸ਼ਾਇਦ 'ਅਧਾ' ਅਤੇ 'ਮਿਸਰ' ਕਿਹਾ ਜਾਂਦਾ ਸੀ। ਫਿਰੋਜ਼ ਤੁਗਲਕ ਨੇ 'ਸ਼ੰਸਗਨੀ' (6 ਜੀਤਲ ਦਾ) ਦਾ ਨਵਾਂ ਸਿੱਕਾ ਪੇਸ਼ ਕੀਤਾ ਸੀ। ਉਸਨੇ ਆਪਣੇ ਪੁੱਤਰ ਜਾਂ ਉੱਤਰਾਧਿਕਾਰੀ ਦਾ ਨਾਮ 'ਫਤਿਹ ਖਾਨ' ਆਪਣੇ ਨਾਮ ਦੇ ਨਾਲ ਸਿੱਕਿਆਂ 'ਤੇ ਲਿਖਿਆ ਹੋਇਆ ਸੀ। ਫਿਰੋਜ਼ ਨੇ ਆਪਣੇ ਆਪ ਨੂੰ ਖਲੀਫਾ ਦਾ ਨਾਇਬ ਕਿਹਾ ਅਤੇ ਸਿੱਕਿਆਂ 'ਤੇ ਖਲੀਫਾ ਦਾ ਨਾਂ ਲਿਖਿਆ ਹੋਇਆ ਸੀ। ਗਰੀਬਾ ਲਈ ਉਸਨੇ ਘੱਟ ਮੁੱਲ ਵਾਲੇ ਸਿੱਕੇ ਜਾਰੀ ਕੀਤੇ।
ਫਿਰੋਜ਼ ਸ਼ਾਹ ਦੀ ਸੈਨਾ ਦਾ ਸੰਗਠਨ ਜਾਗੀਰਦਾਰੀ ਪ੍ਰਣਾਲੀ ਤੇ ਕੀਤਾ ਗਿਆ ਸੀ। ਜੋ ਬਾਅਦ ਵਿੱਚ ਬਹੁਤ ਦੋਸ਼ ਪੂਰਨ ਸਿੱਧ ਹੋਈ।
ਭਾਵੇਂ ਫਿਰੋਜ਼ ਨੇ ਕਾਫ਼ੀ ਸੁਧਾਰ ਕੀਤੇ ਪਰ ਇਹ ਸਹੂਲਤਾਂ ਸਿਰਫ ਮੁਸਲਮਾਨਾਂ ਲਈ ਸੀ ਕਿਉੰਕਿ ਉਹ ਇਕ ਕੱਟੜ ਮੁਸਲਮਾਨ ਸੀ।ਜਿਸਦਾ ਹਿੰਦੂ ਧਰਮ ਪ੍ਰਤੀ ਵਤੀਰਾ ਨਫ਼ਰਤ ਭਰਿਆ ਸੀ।ਉਸਨੇ ਹਿੰਦੂਆਂ ਦੇ ਪ੍ਰਸਿੱਧ ਮੰਦਿਰਾਂ ਜਗਨਨਾਥ ਅਤੇ ਜਵਾਲਾਦੇਵੀ ਨੂੰ ਤਬਾਹ ਕਰ ਦਿੱਤਾ। ਨੌਕਰੀਆਂ ਤੋਂ ਵਾਂਝੇ ਰੱਖਿਆ ਅਤੇ ਜਜੀਆ ਕਰ ਲਗਾਇਆ। ਹਿੰਦੂਆਂ ਨੂੰ  ਜ਼ਬਰਦਸਤੀ ਮੁਸਲਮਾਨ ਬਣਾਇਆ।
ਉਹ ਪਹਿਲਾ ਸੁਲਤਾਨ ਸੀ ਜਿਸ ਨੇ ਜਿੱਤਾਂ ਅਤੇ ਯੁੱਧਾਂ ਨਾਲੋਂ ਆਪਣੀ ਪਰਜਾ ਦੀ ਭੌਤਿਕ ਤਰੱਕੀ ਨੂੰ ਉੱਤਮ ਸਥਾਨ ਦਿੱਤਾ, ਸ਼ਾਸਕ ਦੇ ਫਰਜ਼ਾਂ ਦੀ ਵਿਆਖਿਆ ਕੀਤੀ ਅਤੇ ਇਸਲਾਮ ਨੂੰ ਰਾਜ ਸ਼ਾਸਨ ਦਾ ਅਧਾਰ ਬਣਾਇਆ। ਹੈਨਰੀ ਇਲੀਅਟ ਅਤੇ ਐਲਫਿੰਸਟਨ ਨੇ ਫਿਰੋਜ਼ ਤੁਗਲਕ ਨੂੰ "ਸਲਤਨਤ ਯੁੱਗ ਦਾ ਅਕਬਰ" ਕਿਹਾ ਹੈ।ਫਿਰੋਜ਼ ਦੇ ਆਖਰੀ ਦਿਨ ਉਦਾਸ ਰਹੇ। ਸੰਨ 1374 ਵਿਚ ਉਸ ਦੇ ਵਾਰਸ ਪੁੱਤਰ ਫਤਿਖਾ ਦੀ ਮੌਤ ਹੋ ਗਈ, ਉਸ ਤੋਂ ਕੁਝ ਸਾਲਾਂ ਬਾਅਦ 1387 ਵਿਚ ਦੂਜੇ ਪੁੱਤਰ ਖਾਨ ਜਹਾਨ ਦੀ ਵੀ ਮੌਤ ਹੋ ਗਈ, ਜਿਸ ਨਾਲ ਸੁਲਤਾਨ ਨੂੰ ਡੂੰਘਾ ਧੱਕਾ ਲੱਗਾ। ਵਧਦੀ ਉਮਰ ਦੇ ਨਾਲ, ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਦੀ 80 ਸਾਲ ਦੀ ਉਮਰ ਵਿੱਚ ਸਤੰਬਰ 1388 ਵਿੱਚ ਮੌਤ ਹੋ ਗਈ। ਉਸ ਨੂੰ ਦਿੱਲੀ ਵਿਖੇ ਦਫ਼ਨਾਇਆ ਗਿਆ।
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)