ਥੋਮਸ ਅਲਵਾ ਐਡੀਸਨ ਦਾ ਜਨਮ 11 ਫ਼ਰਵਰੀ 1847 ਅਮਰੀਕਾ ਵਿੱਚ ਓਹੀਓ ਰਾਜ ਦੇ ਮਿਲਨ ਸ਼ਹਿਰ ਵਿੱਚ ਹੋਇਆ। ਥੋਮਸ ਦੇ ਮਾਤਾ ਪਿਤਾ ਸੇਮੁਏਲ ਅਗਡਿਨ ਐਡੀਸਨ ਜੁਨੀਅਰ ਨੈਨਸੀ ਮੈਥਿਉ ਐਲਿਉਟ ਸਨ। ਉਹਨਾਂ ਦਾ ਇਹ ਸੱਤਵਾਂ ਬੱਚਾ ਸੀ।ਬਚਪਨ ਵਿੱਚ ਐਡੀਸਨ ਨੂੰ ਘੱਟ ਸੁਣਨ ਦੀ ਸਮੱਸਿਆ ਸੀ।ਉਹ ਹੌਲੀ ਹੌਲੀ ਬੋਲਣਾ ਸਿੱਖਿਆ ਸੀ।ਉਸ ਸਮੇਂ ਸਕੂਲ ਬਹੁਤ ਘੱਟ ਹੋਇਆ ਕਰਦੇ ਸਨ।ਉਸ ਸਮੇਂ ਇੱਕ ਐਂਗਲ ਨਾਂ ਦਾ ਇੱਕ ਪਾਦਰੀ ਸਕੂਲ ਚਲਾਇਆ ਕਰਦਾ ਸੀ। ਇੱਕ ਵਾਰ ਥਾਮਸ ਐਡੀਸਨ ਨੇ ਅਧਿਆਪਕ ਨੂੰ ਪੁੱਛ ਲਿਆ, ‘‘ਗੁਰੂਤਾ ਆਕਰਸ਼ਨ ਦਾ ਨਿਯਮ ਕੀ ਹੈ?’’ ਅਧਿਆਪਕ ਨੇ ਐਡੀਸਨ ਦੀ ਕੁੱਟਮਾਰ ਕਰਕੇ ਉਸ ਨੂੰ ਸਕੂਲੋਂ ਕੱਢ ਦਿੱਤਾ। ਆਖਰ ਮਾਂ ਨੇ ਐਡੀਸਨ ਨੂੰ ਖ਼ੁਦ ਪੜ੍ਹਾਉਣ ਲੱਗੀ। ਐਡੀਸ਼ਨ ਦੀ ਮਾਂ ਜਿੱਥੋਂ ਵੀ ਹੋ ਸਕਦਾ ਚਾਹੇ ਬਾਜ਼ਾਰ ਵਿੱਚੋਂ ਜੋ ਵੀ ਪੁਰਾਣੀਆਂ ਬਾਲ ਪੁਸਤਕਾਂ ਮਿਲਣੀਆਂ ਓਹੀ ਖਰੀਦ ਕੇ ਲੈ ਆਉਂਦੀ ਤੇ ਐਡੀਸ਼ਨ ਨੂੰ ਪੜਾਉਂਦੀ ।ਆਪਣੀ ਛੋਟੀ ਉਮਰ ਵਿੱਚ ਹੀ ਉਸ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ।ਘਰ ਦੇ ਕੋਨੇ ਵਿੱਚ ਕਮਰੇ ਵਿੱਚ ਹੀ ਐਡੀਸ਼ਨ ਨੇ ਇੱਕ ਪ੍ਰਯੋਗਸ਼ਾਲਾ ਬਣਾ ਲਈ ।ਸੌ ਤੋਂ ਵੱਧ ਰਸਾਇਣਾਂ ਦੀਆਂ ਬੋਤਲਾਂ ਉਸ ਨੇ ਆਪਣੀ ਪ੍ਰਯੋਗਸ਼ਾਲਾ ਦੀਆਂ ਸੈਲਫਾਂ ’ਤੇ ਸਜਾ ਲਈਆਂ। ਅਜਿਹਾ ਉਹ ਪੰਜ ਸਾਲ ਕਰਦਾ ਰਿਹਾ ਪੰਜ ਸਾਲ ਦੇ ਅਨੁਭਵ ਤੋ ਬਾਅਦ ਉਸਨੇ ਬਹੁਤ ਡੂੰਘਾ ਗਿਆਨ ਪ੍ਰਾਪਤ ਕਰ ਲਿਆ ਸੀ।ਕੱਚ ਦੀਆਂ ਟਿਊਬਾਂ ਵਿੱਚੋਂ ਹੁੰਦੀਆਂ ਰਸਾਇਣਕ ਕਿਰਿਆਵਾਂ ਨੂੰ ਉਹ ਰੋਜ ਦੇਖਦਾ ਰਹਿੰਦਾ ਤੇ ਆਪਣੇ ਮਨ ਅੰਦਰ ਹੋਰ ਕਿਰਿਆਵਾਂ ਪੈਦਾ ਕਰਦਾ ਗਿਆ।ਸਮਾਂ ਪੈਣ ਤੇ ਐਡੀਸ਼ਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 1860 ਵਿੱਚ ਉਹ ਅਮਰੀਕਾ ਦੇ ਸ਼ਹਿਰ ਹੁਰੋਂ ਤੋਂ ਡੇਟਰਾਇਟ ਲਈ ਇੱਕ ਸਵਾਰੀ ਗੱਡੀ ਵਿੱਚ ਅਖ਼ਬਾਰ, ਟਾਫੀਆਂ ਤੇ ਫਲ ਵੇਚਣ ਲੱਗਾ।ਉਸਨੇ ਓਥੇ ਹੀ ਉਸ ਨੇ ਗੱਡੀ ਦੇ ਇੰਜਣ ਦੇ ਨਾਲ ਲੱਗਦੇ ਡੱਬੇ ਵਿੱਚ ਜਿੱਥੇ ਧੂੰਆਂ ਜਿਆਦਾ ਹੁੰਦਾ ਸੀ ਵਿੱਚ ਆਪਣੀ ਪ੍ਰਯੋਗਸ਼ਾਲਾ ਬਣਾ ਲਈ।ਅਚਾਨਕ ਇੱਕ ਦਿਨ ਉਸ ਦੀ ਟਿਊਬ ਵਿੱਚੋਂ ਡਿੱਗੇ ਫਾਸਫੋਰਸ ਦਾ ਟੁਕੜਾ ਡਿੱਗ ਗਿਆ।ਇਸ ਟੁਕੜੇ ਨੇ ਅੱਗ ਫੜ ਲਈ। ਮੁਸਾਫਰਾਂ ਵਿਸਚ ਹਫੜਾ ਦਫੜੀ ਮੱਚ ਗਈ ਸੀ ਉਹਨਾਂ ਵੱਲੋਂ ‘ਅੱਗ ਬੁਝਾਓ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਥੋੜ੍ਹੇ ਜਿਹੇ ਯਤਨਾਂ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ।ਗਾਰਡ ਨੇ ਐਡੀਸ਼ਨ ਦੇ ਥੱਪੜ ਮਾਰਿਆਂ ਜਿਸ ਕਾਰਨ ਉਹ ਕੰਨਾਂ ਤੋਂ ਅਪਾਹਜ ਬਣ ਗਿਆ। ਕੁੱਝ ਸਮੇਂ ਬਾਅਦ ਕਮਾਈ ਕਰਨ ਤੋਂ ਬਾਅਦ ਉਸਨੇ ਹਿਰਾਲਡ’ ਨਾਂ ਦਾ ਹਫ਼ਤਾਵਾਰੀ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਆਪ ਹੀ ਵੇਚਣਾ ਸ਼ੁਰੂ ਕਰ ਦਿੱਤਾ।ਇੱਕ ਵਾਰ ਅਖਬਾਰ ਵੇਚਦਿਆਂ ਸਮੇਂ ਇੱਕ ਘਟਨਾ ਵਾਪਰੀ ।ਐਡੀਸਨ ਸਟੇਸ਼ਨ ’ਤੇ ਅਖ਼ਬਾਰ ਵੇਚ ਰਿਹਾ ਸੀ ਤੇ ਉਸ ਨੇ ਸਟੇਸ਼ਨ ਮਾਸਟਰ ਦੇ ਬੱਚੇ ਨੂੰ ਬਚਾ ਲਿਆ ਅਤੇ ਖ਼ੁਸ਼ ਹੋ ਕਿ ਸਟੇਸ਼ਨ ਮਾਸਟਰ ਨੇ ਟੈਲੀਗ੍ਰਾਫ ਵਾਲੀ ਮਸ਼ੀਨ ਵਿਖਾ ਦਿੱਤੀ।।ਇੱਕ ਵਾਰ ਐਡੀਸਨ ਨੇ ਆਪਣੇ ਇੱਕ ਦੋਸਤ ਦੇ ਘਰ ਦਾ ਸਬੰਧ, ਸਟੋਵ ਦੀ ਫਾਲਤੂ ਤਾਰ ਨਾਲ ਹੀ ਜੋੜ ਲਿਆ। ਉਹਨਾਂ ਨੇ ਟੈਲੀਗ੍ਰਾਫ ਦੀ ਵਰਤੋਂ ਵਿੱਚ ਆਉਣ ਵਾਲੀਆਂ ਕੁੰਜੀਆਂ ਵੀ ਖ਼ੁਦ ਹੀ ਕਬਾੜ ਦੇ ਸਾਮਾਨ ਤੋਂ ਬਣਾ ਲਈਆਂ। ਦੋਵੇਂ ਦੋਸਤ ਘੰਟਿਆਂ ਬੱਧੀ ਇੱਕ-ਦੂਜੇ ਨੂੰ ਟੈਲੀਗ੍ਰਾਫ ਰਾਹੀਂ ਸੁਨੇਹੇ ਭੇਜਣ ’ਚ ਲੱਗੇ ਰਹਿੰਦੇ। 1877–78 ਵਿੱਚ ਐਡੀਸਨ ਨੇ ਕਾਰਬਨ ਮਾਈਕਰੋਫੋਨ ਜੋ ਸਾਰੇ ਟੈਲੀਫੋਨ 'ਚ ਘੰਟੀ ਨਾਲ ਹੁੰਦਾ ਹੈ ਦੀ ਵਰਤੋਂ ਹੁੰਦੀ ਹੈ, ਦੀ ਖੋਜ ਅਤੇ ਸੁਧਾਰ ਕੀਤੀ। ਐਡੀਸਨ 16 ਸਾਲਾਂ ਦੀ ਉਮਰ ਵਿੱਚ ਟੈਲੀਗ੍ਰਾਫਰ ਦੇ ਤੌਰ ’ਤੇ ਰੇਲਵੇ ਮਹਿਕਮੇ ਵਿੱਚ ਭਰਤੀ ਹੋ ਗਿਆ। ਉਸ ਨੇ ਰੇਲਵੇ ਦੇ ਕਲਾਕ ਦੀ ਵੱਡੀ ਸੂਈ ਦਾ ਸਬੰਧ ਟੈਲੀਗ੍ਰਾਫ ਨਾਲ ਜੋੜ ਦਿੱਤਾ। ਜਦੋਂ ਕਲਾਕ ਦੀ ਵੱਡੀ ਸੂਈ 12 ਦੇ ਨਿਸ਼ਾਨ ’ਤੇ ਪੁੱਜ ਜਾਂਦੀ ਤਾਂ ਘੰਟੀ ਮਾਰਨ ਵਾਲੀ ਮਸ਼ੀਨ ਦਾ ਬਟਨ ਆਪਣੇ ਆਪ ਔਨ ਹੋ ਜਾਂਦਾ ਸੀ ਤੇ ਸਾਰੇ ਸਟੇਸ਼ਨਾਂ ’ਤੇ ਇੱਕੋ ਸਮੇਂ ਘੰਟੀ ਆਪਣੇ ਆਪ ਵੱਜ ਜਾਂਦੀ।
ਉਸ ਤੋਂ ਬਾਅਦ ਉਸ ਨੇ 1868 ਵਿੱਚ ਆਪਣੀ ਖੋਜ ਦਾ ਪਹਿਲਾ ਪੇਟੈਂਟ ਕਰਵਾਇਆ। ਦੁਨੀਆ ਵਿੱਚ ਸਭ ਤੋਂ ਵੱਧ ਖੋਜਾਂ ਦੇ ਪੇਟੈਂਟ ਉਸ ਦੇ ਹੀ ਨਾਂ ਹੋਏ। ਉਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ 1093 ਖੋਜਾਂ ਦੇ ਪੇਟੈਂਟ ਕਰਵਾਏ। ਐਡੀਸਨ ਨੇ ਪਲੈਟੀਨਮ ਅਤੇ ਹੋਰ ਧਾਂਤਾਂ ਦੇ ਫਿਲਾਮੈਟ ਬਣਾਉਣ ਦੇ ਤਜਰਬੇ ਕੀਤੇ ਅਖੀਰ 'ਚ ਕਾਰਬਨ ਫਿਲਾਮੈਂਟ ਦੀ ਵਰਤੋਂ ਕੀਤੀ ਗਈ। ਉਸ ਦਾ ਪਹਿਲਾ ਤਜਰਬਾ 22 ਅਕਤੂਬਰ, 1879 ਨੂੰ ਕੀਤਾ ਜੋ 13.5 ਘੰਟੇ ਚੱਲਿਆ। 4 ਨਵੰਬਰ, 1879 ਨੂੰ ਉਸ ਨੇ ਅਮਰੀਕਾ ਵਿੱਚ ਬਿਲਜੀ ਬੱਲਬ ਪੇਟੈਟ ਕਰਵਾਇਆ। ਐਡੀਸਨ ਪਹਿਲਾ ਸਫਲਤਾ ਪੂਰਵਕ ਬੱਲਬ ਜੋ ਲੋਕਾ ਨੂੰ ਦਸੰਬਰ 1879 ਵਿੱਚ ਮੈਨਲੋ ਪਾਰਕ 'ਚ ਪਰਦਰਸ਼ਨ ਕੀਤਾ ਗਿਆ। 1904 ਵਿਚ, ਯੂ. ਐਸ. ਪੇਟੈਂਟ ਆਫਿਸ ਨੇ ਇਸ ਦੇ ਫੈਸਲੇ ਦਾ ਉਲਟਾ ਬਦਲ ਦਿੱਤਾ, ਮਾਰਕੋਨੀ ਨੂੰ ਰੇਡੀਓ ਦੀ ਖੋਜ ਲਈ ਇੱਕ ਪੇਟੈਂਟ ਅਵਾਰਡ ਦਿੱਤਾ, ਜੋ ਸ਼ਾਇਦ ਅਮਰੀਕਾ ਵਿੱਚ ਮਾਰਕੋਨੀ ਦੇ ਵਿੱਤੀ ਸਹਿਯੋਗੀਆਂ ਦੁਆਰਾ ਪ੍ਰਭਾਵਿਤ ਸੀ, ਜਿਸ ਵਿੱਚ ਥਾਮਸ ਐਡੀਸਨ ਅਤੇ ਐਡਰਿਊ ਕਾਰਨੇਗੀ ਸਾਮਿਲ ਸਨ ।
19 ਮਈ 1926 ਈ. ਨੂੰ ਥੋਮਸ ਅਲਵਾ ਐਡੀਸ਼ਨ ਨੇ ਅਟਲਾਂਟਿਕ ਸ਼ਹਿਰ ਨਿਊ ਜਰਸੀ ਵਿੱਚ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਤਜਰਬਾ ਕੀਤਾ ।
ਫਿਰ ਐਡੀਸ਼ਨ ਨੇ X-ਰੇਅ ਦੀ ਵਰਤੋਂ ਵਾਲੀ ਮਸ਼ੀਨ ਤਿਆਰ ਕੀਤੇ ਜਿਸ ਵਿੱਚ ਫਲੋਰੋਸਕੋਟ ਦੀ ਵਰਤੋਂ ਹੁੰਦੀ ਸੀ। ਬੱਲਬ ਦੀ 75ਵੀਂ ਬਰਸੀ ਨੂੰ ਸਮਰਪਤ ਕੈਲੀਫੋਰਨੀਆ ਨੇ ਝੀਲ ਦਾ ਨਾਮ ਥੋਮਸ ਅਲਵਾ ਐਡੀਸਨ ਰੱਖਿਆ। 1931 ਵਿੱਚ ਨਿਉਯਾਰਕ ਸ਼ਹਿਰ ਦੇ ਹੋਟਲ ਨੇ ਆਪਣਾ ਨਾਮ ਹੋਟਲ ਐਡੀਸਨ ਰੱਖਿਆ।ਐਡੀਸਨ ਦੇ ਨਾਮ ਤੇ ਤਿੰਨ ਪੁੱਲਾਂ ਦਾ ਨਾਮ ਵੀ ਅਮਰੀਕਾ 'ਚ ਰੱਖਿਆ ਗਿਆ ਹੈ।ਅਸਮਾਨ 'ਚ ਵੀ ਇੱਕ ਉਲਕਾ ਦਾ ਨਾਮ 742 ਐਡੀਸੋਨਾ ਰੱਖਿਆ ਗਿਆ ਹੈ। ਸਭ ਤੋਂ ਮਹਾਨ ਖੋਜਕਰਤਾ ਐਡੀਸ਼ਨ ਦੀ ਮੌਤ 18 ਅਕਤੂਬਰ 1931 ਨੂੰ (84 ਸਾਲ ਦੀ ਉਮਰ ਵਿੱਚ ) ਹੋਈ।
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।