ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਬੀਤੇ ਮੰਗਲਵਾਰ ਦੀ ਸਵੇਰ ਪਾਵਰਕਾਮ ਦਫਤਰ ਲੱਖਾ ਦੇ ਅਧਿਕਾਰੀਆ ਵੱਲੋ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਦੀ ਚੋਰੀ ਰੋਕਣ ਲਈ ਕੀਤੀ ਛਾਪੇਮਾਰੀ ਦੌਰਾਨ ਪਾਵਰਕਾਮ ਅਧਿਕਾਰੀਆ ਅਤੇ ਪਿੰਡ ਵਾਸੀਆ ਵਿਚ ਹੋਈ ਤਕਰਾਰਬਾਜੀ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।ਜਿਸ ਦੇ ਰੋਸ ਵਜੋ ਅੱਜ ਪਾਵਰਕਾਮ ਦਫਤਰ ਲੱਖਾ ਵਿਖੇ ਪਾਵਰਕਾਮ ਦਫਤਰ ਰਾਏਕੋਟ,ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਨੇ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਕੁਝ ਪਿੰਡ ਵਾਸੀਆ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸਨ ਕੀਤਾ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦਰ ਸਿੰਘ ਲਾਲੂ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀ ਲਿਖਤੀ ਰੂਪ ਵਿਚ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਲਿਖਤੀ ਰੂਪ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਜਿਨ੍ਹਾ ਸਮਾਂ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਪਿੰਡ ਦੇ ਕੁਝ ਵਿਅਕਤੀਆ ਖਿਲਾਫ ਕਾਨੂੰਨੀ ਕਾਰਵਾਈ ਨਹੀ ਹੁੰਦੀ ਉਨ੍ਹਾ ਸਮਾਂ ਅਸੀ ਕੰਮ ਨਹੀ ਕਰਾਗੇ।ਉਨ੍ਹਾ ਕਿਹਾ ਕਿ ਜੇਕਰ ਅੱਜ ਤੋ ਬਾਅਦ ਅਸੀ ਕਿਸੇ ਵੀ ਪਿੰਡ ਦੀ ਚੈਕਿੰਗ ਕਰਨ ਲਈ ਜਾਦੇ ਹਾਂ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਸਾਡੇ ਨਾਲ ਹੋਣੇ ਜਰੂਰੀ ਹਨ ਨਹੀ ਤਾਂ ਅਸੀ ਪਿੰਡਾ ਦੀ ਚੈਕਿੰਗ ਨਹੀ ਕਰਾਗੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ,ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ,ਮਨਜੀਤ ਸਿੰਘ ਐਸ ਡੀ ਓ ਰੂੰਮੀ, ਬਿੱਲੂ ਖਾਂ,ਸਾਧੂ ਸਿੰਘ,ਚਰਨ ਸਿੰਘ,ਜਸਕਰਨ ਸਿੰਘ,ਸੁਖਦੇਵ ਸਿੰਘ,ਅਮਨਦੀਪ ਸਿੰਘ,ਦਲਬਾਰਾ ਸਿੰਘ,ਬਲਪ੍ਰੀਤ ਸਿੰਘ ਰਾਏਕੋਟ,ਮਨਜਿੰਦਰ ਸਿੰਘ,ਬਲਵੰਤ ਸਿੰਘ,ਚਰਨਜੀਤ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਪ੍ਰਦਰਸਨ ਕਰਦੇ ਹੋਏ ਬਿਜਲੀ ਮੁਲਾਜਮ।