ਲੋਕ ਸੇਵਾ ਸੁਸਾਇਟੀ ਵੱਲੋਂ  2 ਮੰਦਰਾਂ ਨੂੰ 26 ਕੁਰਸੀਆਂ ਭੇਟ ਕੀਤੀਆਂ 

ਜਗਰਾਉ 24 ਮਾਰਚ (ਅਮਿਤ ਖੰਨਾ) ਜਗਰਾਉਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਦੋ ਮੰਦਰਾਂ ਨੂੰ 26ਕੁਰਸੀਆਂ ਭੇਟ ਕੀਤੀਆਂ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਮਾਤਾ ਚਿੰਤਪੁਰਨੀ ਮੰਦਰ ਮਾਡਲ ਟਾਊਨ ਜਗਰਾਓਂ ਅਤੇ ਕਿ੍ਰਸ਼ਨਾ ਮੰਦਰ ਮੁਹੱਲਾ ਪ੍ਰਤਾਪ ਨਗਰ ਜਗਰਾਉਂ ਨੂੰ ਸ਼ਰਧਾਲੂਆਂ ਦੇ ਬੈਠਣ ਲਈ ਛੱਬੀ ਕੁਰਸੀਆਂ ਦਾਨ ਦੇਣ ਸਮੇਂ ਦੱਸਿਆ ਕਿ ਸੁਸਾਇਟੀ ਜਿੱਥੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੰਦੀ ਹੈ ਉੱਥੇ ਹੀ ਅਸਥਾਨਾਂ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਵੀ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸੁਸਾਇਟੀ ਵੱਲੋਂ ਪਿਛਲੇ ਸਤਾਈ ਸਾਲਾਂ ਤੋਂ ਨਿਰਵਿਘਨ ਇਹ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਸ਼ਹਿਰ ਦੇ ਕਈ ਧਾਰਮਿਕ ਅਸਥਾਨਾਂ ਨੂੰ ਸੀਮਿੰਟ ਦੇ ਬੈਂਚ, ਕੁਰਸੀਆਂ, ਮੇਜ਼, ਬਰਤਨਾਂ ਸਮੇਤ ਹੋਰ ਸਮਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਮਾਤਾ ਚਿੰਤਪੁਰਨੀ ਮੰਦਰ ਮਾਡਲ ਟਾਊਨ ਦੇ ਅਸ਼ੋਕ ਸਿੰਗਲਾ, ਰਾਜੇਸ਼ ਖੰਨਾ ਅਤੇ ਪੰਡਤ ਰਾਜਿੰਦਰ ਸ਼ਰਮਾ ਨੇ ਜਿੱਥੇ ਸੁਸਾਇਟੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕੀਤੀ ਉੱਥੇ ਮੰਦਰ ਨੂੰ ਕੁਰਸੀਆਂ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਮਾਨ ਰੱਖਣ ਲਈ ਮੰਦਰ ਵਿਚ ਇਕ ਕਮਰੇ ਦੀ ਬਹੁਤ ਜ਼ਰੂਰਤ ਹੈ ਜਿਸ ਦੇ ਲਈ ਉਨ੍ਹਾਂ ਸੁਸਾਇਟੀ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਮੌਕੇ ਸੁਸਾਇਟੀ ਦੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਜਿੰਦਰ ਜੈਨ ਕਾਕਾ, ਆਰ ਕੇ  ਗੋਇਲ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ,  ਡਾ ਭਾਰਤ ਭੂਸ਼ਣ ਬਾਂਸਲ, ਲਾਕੇਸ਼ ਟੰਡਨ, ਅਨਿਲ ਮਲਹੋਤਰਾ, ਆਦਿ ਹਾਜ਼ਰ ਸਨ।