ਜਗਰਾਉ 24 ਮਾਰਚ (ਅਮਿਤ ਖੰਨਾ) ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਜਗਰਾਓਂ ਵਿਖੇ ਨਵੀਂ ਪ੍ਰਬੰਧ ਸਮਿਤੀ ਦਾ ਸਵਾਗਤ ਕੀਤਾ ਗਿਆ। ਇਸ ਪ੍ਰਬੰਧ ਸਮਿਤੀ ਵਿੱਚ ਸਕੂਲ ਦੇ ਸੰਰਖਿਅਕ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਧਾਨ ਡਾ. ਅੰਜੂ ਗੋਇਲ ਜੀ, ਪ੍ਰਬੰਧਕ ਸ਼੍ਰੀ ਵਿਵੇਕ ਭਾਰਦਵਾਜ ਲੁਧਿਆਣਾ ਵਿਭਾਗ ਦੇ ਕਿਰਿਆਨਵਨ ਪ੍ਰਮੁੱਖ ਸ਼੍ਰੀ ਦੀਪਕ ਗੋਇਲ ਜੀ ਅਤੇ ਮੈਂਬਰ ਸ਼੍ਰੀ ਸ਼ਾਮ ਸੁੰਦਰ ਜੀ ਸ਼ਾਮਲ ਸਨ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਸਮੂਹ ਸਟਾਫ਼ ਨੇ ਪ੍ਰਬੰਧ ਸਮਿਤੀ ਨੂੰ ਨਾਰੀਅਲ ਭੇਟਾਂ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ।