ਸੱਤ ਮਹੀਨਿਆਂ ਦੇ ਬੱਚੇ ਦੀ ਮਿ੍ਰਤਕ ਦੇਹ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕੀਤਾ 

ਮਹਿਲ ਕਲਾਂ /ਬਰਨਾਲਾ- 15 ਮਾਰਚ- (ਗੁਰਸੇਵਕ ਸਿੰਘ ਸੋਹੀ )-ਡੇਰਾ ਸੱਚਾ ਸੌਦਾ ਸਿਰਸਾ ਦੇ ਸਰਧਾਲੂ ਆਪਣੇ ਗੁਰੂ- ਮੁਰਸ਼ਿਦ ਦੇ ਬਚਨਾਂ ’ਤੇ ਚਲਦੇ ਹੋਏ ਆਏ ਦਿਨ ਮਾਨਵਤਾ ਭਲਾਈ ਕਾਰਜ਼ਾਂ ’ਚ ਮੀਲ ਪੱਥਰ ਸਥਾਪਿਤ ਕਰ ਰਹੇ ਹਨ। ਜਿਸ ਦੀ ਕਿਧਰੇ ਵੀ ਕੋਈ ਮਿਸ਼ਾਲ ਨਹੀ ਮਿਲਦੀ।ਅਜਿਹਾ ਹੀ ਇੱਕ ਅਦੁੱਤੀ ਮਿਸ਼ਾਲ ਬਲਾਕ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੇ ਸੱਤ ਮਹੀਨਿਆਂ ਦੇ ਬੱਚੇ ਦੀ ਮਿ੍ਰਤਕ ਦੇਹ  ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਮੁਤਾਬਕ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ ਕੀਤਾ ਹੈ।ਗੌਰਤਲਬ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ  ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੁੱਚੀ ਇਨਸਾਨੀਅਤ ਦੀ ਬਿਹਤਰੀ ਵਾਸਤੇ 138 ਭਲਾਈ ਕਾਰਜ਼ ਚਲਾਏ ਰੱਖੇ ਹਨ। ਜਿਸ ਦੇ ਤਹਿਤ ਹੀ ਮਿ੍ਰਤਕ ਸਰੀਰਾਂ ਨੂੰ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕਰਨਾ ਵੀ ਆਪਣੇ ਆਪ ’ਚ ਬੇਮਿਸਾਲ ਕਾਰਜ ਹੈ। ਇਸੇ ਕਾਰਜ ਤਹਿਤ ਬਲਾਕ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਆਪਣੇ ਗੁਰੂ- ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜਾਉਂਦਿਆਂ ਆਪਣੇ ਸੱਤ ਮਹੀਨਿਆਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ ਕਾਰਜ਼ਾਂ ਲੇਖੇ ਲਾਇਆ ਹੈ। ਬਲਾਕ ਪੰਦਰਾਂ ਮੈਂਬਰ ਨਾਥ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਦੇ ਦੋਹਤੇ ਅਤੇ ਸੁਰਜੀਤ ਸਿੰਘ ਇੰਸਾਂ ਦਾ ਪੁੱਤਰ ਸੁਖਮੀਤ ਸਿੰਘ ਕੁੱਝ ਦਿਨ ਪਹਿਲਾਂ ਹੀ ਦਿਲ ਦੀ ਬਿਮਾਰੀ ਕਾਰਨ ਬਿਮਾਰ ਹੋ ਗਿਆ ਸੀ, ਜਿਸ ਨੂੰ ਪਹਿਲਾਂ ਬਰਨਾਲਾ ਵਿਖੇ ਅਤੇ ਫ਼ਿਰ ਚੰਡੀਗੜ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਪਰ ਸੁਖਮੀਤ ਸਿੰਘ ਤਕਲੀਫ਼ ਨਾਲ ਸਹਾਰਦ ਹੋਇਆ ਕੁੱਲ ਮਾਲਕ ਦੇ ਚਰਨਾਂ ’ਚ ਬਿਰਾਜਿਆ। ਉਨਾਂ ਦੱਸਿਆ ਕਿ ਸੁਖਮੀਤ ਦੇ ਦਿਲ ਦਾ ਸ਼ਾਇਜ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਉਸ ਦੀ ਸੱਤ ਮਹੀਨਿਆਂ ਦੀ ਉਮਰ ਵਿੱਚ ਹੀ ਮੌਤ ਹੋ ਗਈ। ਪਰ ਪਰਿਵਾਰ ਨੇ ਇਸ ਅਸ਼ਿਹ ਦੁੱਖ ਦੀ ਘੜੀ ’ਚ ਵੀ ਮਾਲਕ ਦੇ ਭਾਣੇ ਨੂੰ ਮੰਨਦਿਆਂ ਸੁਖਮੀਤ ਸਿੰਘ (ਸੱਤ ਮਹੀਨੇ) ਦੀ ਮਿ੍ਰਤਕ ਦੇਹ ਨੂੰ  ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ਤਹਿਤ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕੀਤਾ ਹੈ। ਉਨਾਂ ਦੱਸਿਆ ਕਿ ਸੁਖਮੀਤ ਸਿੰਘ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਵੈਨ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ -ਭੈਣਾਂ ਦੀ ਅਗਵਾਈ ਹੇਠ ‘ਸਰੀਰਦਾਨੀ ਸੁਖਮੀਤ ਸਿੰਘ, ਅਮਰ ਰਹੇ’ ਤੇ ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ’ਚ ਫੁੱਲਾਂ ਦੀ ਬਰਖਾ ਹੇਠ ਨਮ ਅੱਖਾਂ ਨਾਲ ਰਵਾਨਾ ਕੀਤਾ ਗਿਆ ਹੈ। ਸੁਖਮੀਤ ਸਿੰਘ ਦੀ ਮਿ੍ਰਤਕ ਦੇਹ ਨੂੰ ਸਾਬਕਾ ਸਰਪੰਚ ਹਰਬੰਸ ਸਿੰਘ ਵੱਲੋਂ ਹਰੀ ਝੰਡੀ ਦਿਖਾਈ ਗਈ ਜੋ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤੀ ਗਈ ਹੈ। 
ਇਸ ਮੌਕੇ ਹਜੂਰਾ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਹਰਦੀਪ ਸਿੰਘ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਸਵਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਗੁਰਮੁੱਖ ਸਿੰਘ ਇੰਸਾਂ, ਅਮਿ੍ਰਤਪਾਲ ਸਿੰਘ ਇੰਸਾਂ ਬਰਨਾਲਾ, ਪ੍ਰੀਤਮ ਸਿੰਘ ਇੰਸਾਂ, ਸਿਕੰਦਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਭੰਗੀਦਾਸ ਕਰਨੈਲ ਸਿੰਘ, ਬਲਵਿੰਦਰ ਸਿੰਘ ਇੰਸਾਂ, ਹਰਬੰਸ ਸਿੰਘ ਇੰਸਾਂ, ਰਹਿਮਤ ਇੰਸਾਂ, ਕਰਮ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਮੇਜ਼ਰ ਸਿੰਘ ਇੰਸਾਂ, ਰਿੱਕੀ ਇੰਸਾਂ, ਗੁਰਦੇਵ ਸਿੰਘ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਮਨਦੀਪ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ ਬਰਨਾਲਾ ਆਦਿ ਤੇ ਰਿਸਤੇਦਾਰ, ਸਾਧ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।
ਬਾਕਸ ਮੈਂਟਰ
ਬਲਾਕ ਦੇ 48ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸੁਖਮੀਤ 
ਪ੍ਰਾਪਤ ਵੇਰਵਿਆਂ ਮੁਤਾਬਕ ਸੁਰਜੀਤ ਸਿੰਘ ਇੰਸਾਂ ਦੇ ਪੁੱਤਰ ਸੁਖਮੀਤ ਸਿੰਘ (ਉਮਰ ਸੱਤ ਮਹੀਨੇ) ਬਲਾਕ ਮਹਿਲ ਕਲਾਂ ਦੇ 48ਵੇਂ ਅਤੇ ਪਿੰਡ ਸਹੌਰ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਿਸ ਦੀ ਮਿ੍ਰਤਕ ਦੇਹ ਉਪਰ ਮੈਡੀਕਲ ਖੇਤਰ ਨਾਲ ਜੁੜੇ ਵਿਦਿਆਰਥੀਆਂ ਰਾਹੀਂ ਪੜਾਈ ਕਰਕੇ ਮਨੁੱਖਤਾ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਕਾਰਨ ਤੇ ਉਨਾਂ ਤੋਂ ਬਚਾਅ ਦੇ ਹੱਲ ਲੱਭੇ ਜਾਣਗੇ। ਦੱਸ ਦਈਏ ਕਿ ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਦੀ ਮੁਹਿੰਮ ਚਲਾਉਣ ਪਿੱਛੋਂ ਆਮ ਲੋਕ ਵੀ ਮਿ੍ਰਤਕ ਦੇਹਾਂ ਨੂੰ ਖੋਜ ਕਾਰਜਾਂ ਵਾਸਤੇ ਦਾਨ ਕਰਨ ਲੱਗੇ ਹਨ। 
ਇਹ ਉਪਰਾਲਾ ਸਮੁੱਚੀ ਮਨੁੱਖਤਾ ਲਈ ਵਰਦਾਨ ਹੈ
ਸਾਬਕਾ ਸਰਪੰਚ ਜਗਦੇਵ ਸਿੰਘ ਇੰਸਾਂ ਬੁਰਜ ਕਲਾਰਾ ਨੇ ਪਰਿਵਾਰ ਦੇ ਉਕਤ ਉਪਰਾਲੇ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਡੇਰਾ ਸਰਧਾਲੂਆਂ ਦਾ ਇਹ ਕਦਮ ਸਮੁੱਚੀ ਮਨੁੱਖਤਾ ਲਈ ਵਰਦਾਨ ਹੈ ਕਿਉਂਕਿ ਅਜੋਕੇ ਦੌਰ ’ਚ ਹਰ ਕੋਈ ਮਾਨਵਤਾ ਹਿੱਤ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਪਰ ਡੇਰਾ ਸਰਧਾਲੂ ਅਜਿਹੇ ਅਸਿਹ ਦੁੱਖਾਂ ਦੀ ਘੜੀ ’ਚ ਵੀ ਮਾਨਵਤਾ ਹਿੱਤ ਨੂੰ ਪਹਿਲ ਦਿੰਦੇ ਹਨ। ਉਨਾਂ ਦੱਸਿਆ ਕਿ ਇਹ ਤਾਂ ਕੁੱਝ ਵੀ ਨਹੀਂ ਡੇਰਾ ਪੇ੍ਰਮੀ ਜਿਉਂਦੇ ਜੀਅ ਆਪਣਾ ਗੁਰਦਾ ਤੱਕ ਵੀ ਦਾਨ ਕਰਦੇ ਹਨ। ਜਿਸ ਦੀ ਮਿਸ਼ਾਲ ਕਿਧਰੇ ਵੀ ਨਹੀ ਮਿਲਦੀ।