ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅਮਰਜੀਤ ਸਿੰਘ ਅੰਬੀ ਸਟੇਡੀਅਮ ਹਠੂਰ ਵਿਖੇ 13 ਵਾਂ ਸ਼ਾਨਦਾਰ ਪੇਂਡੂ ਖੇਡ ਟੂਰਨਾਮੈਟ ਸਾਨੋ ਸੌਕਤ ਨਾਲ ਸੁਰੂ ਹੋਇਆ।ਇਸ ਟੂਰਨਾਮੈਟ ਦਾ ਉਦਘਾਟਨ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਸਰਪੰਚ ਮਲਕੀਤ ਸਿੰਘ ਹਠੂਰ ਨੇ ਸਾਝੇ ਤੌਰ ਤੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਫੁੱਟਵਾਲ ਵਿਚੋ ਕੋਠੇ ਰਾਹਲਾ,ਚਕਰ,ਤਲਵੰਡੀ ਮੱਲੀਆਂ,ਅਖਾੜਾ,ਅੱਬੂਵਾਲ,ਬਿਲਾਸਪੁਰ ਪਿੰਡਾ ਦੀਆ ਟੀਮਾ ਜੇਤੂ ਰਹੀਆ।ਹਾਕੀ ਵਿਚੋ ਚਚਰਾੜੀ,ਡਾਲਾ,ਲੋਪੋ,ਸੱਜਾਵਾਲ,ਢੋਲਣ,ਜੱਸੋਵਾਲ,ਸੁਧਾਰ,ਹੇਰਾ ਦੀਆ ਟੀਮਾ ਜੇਤੂ ਰਹੀਆ ਹਨ।ਤਾਸ ਸੀਪ ਵਿਚੋ ਰਾਮਾ ਅਤੇ ਹਠੂਰ ਜੇਤੂ ਹਨ।ਇਨ੍ਹਾ ਜੇਤੂ ਟੀਮਾ ਦੇ ਫਾਇਨਲ ਮੈਚ ਆਖਰੀ ਦਿਨ ਨੂੰ ਕਰਵਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਨਿੱਪਾ ਹਠੂਰ,ਅਮਰਦੀਪ ਕੌਰ ਗਿੱਲ,ਪੰਚ ਹਰਪਾਲ ਸਿੰਘ,ਦੁੱਲਾ ਸਿੰਘ ਯੂ ਐਸ ਏ,ਨਵਦੀਪ ਸਿੰਘ ਕੈਨੇਡਾ,ਬੂਟਾ ਸਿੰਘ ਕੈਨੇਡਾ,ਨਗਿੰਦਰ ਸਿੰਘ,ਅਵਤਾਰ ਸਿੰਘ ਕੈਨੇਡਾ,ਪੰਚ ਮੇਹਰਦੀਪ ਸਿੰਘ,ਸੁਖਦੀਪ ਸਿੰਘ,ਬਹਾਦਰ ਸਿੰਘ,ਲਖਵੀਰ ਸਿੰਘ,ਰਵੀਨਾ ਕੁਮਾਰੀ,ਜਗਦੀਪ ਸਿੰਘ,ਰੇਸਮ ਸਿੰਘ,ਨਿਰਭੈ ਸਿੰਘ,ਪ੍ਰੀਤਮ ਸਿੰਘ, ਕਮਲਜੀਤ ਸਿੰਘ,ਗੁਰਪ੍ਰੀਤ ਸਿੰਘ,ਰਾਣਾ ਹਠੂਰ,ਜੂਗਨੂੰ ਹਠੂਰ,ਲੱਕੀ ਬੇਦੀ,ਸੁਖਦੀਪ ਸਿੰਘ,ਸੁਰਿੰਦਰ ਸਿੰਘ,ਛਿੰਦਾ ਉੱਪਲ ਹਠੂਰ,ਕਰਮਜੀਤ ਸਿੰਘ,ਕੁਲਦੀਪ ਸਿੰਘ ਕੀਪਾ,ਅਮਨਾ ਹਠੂਰ,ਲੱਕੀ ਹਠੂਰ, ਮਨੀ ਬੇਦੀ,ਦਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
ਫੋਟੋ ਕੈਪਸਨ:- ਟੂਰਨਾਮੈਟ ਦਾ ਉਦਘਾਟਨ ਕਰਦੇ ਹੋਏ ਲੈਕਚਰਾਰ ਚਰਨਜੀਤ ਸਿੰਘ ਗਿੱਲ ਅਤੇ ਹੋਰ