ਸੁਆਮੀ ਮਹਿੰਦਰ ਸਿੰਘ ਭਗਤ ਜੀ ਦੀ ਸਲਾਨਾ ਬਰਸੀ 11 ਮਾਰਚ ਨੂੰ

ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਤਪ ਅਸਥਾਨ ਸੁਆਮੀ ਜਮੀਤ ਸਿੰਘ ਨਿਰਮਲ ਆਂਸਰਮ ਲੋਪੋ ਦੇ ਬਾਨੀ ਸੁਆਮੀ ਮਹਿੰਦਰ ਸਿੰਘ ਭਗਤ ਜੀ ਰਸੂਲਪੁਰ ਵਾਲਿਆ ਦੀ ਛੇਵੀਂ ਸਲਾਨਾ ਬਰਸੀ 11 ਮਾਰਚ ਦਿਨ ਸ਼ੁੱਕਰਵਾਰ ਨੂੰ ਨਿਰਮਲ ਆਂਸ਼ਰਮ ਲੋਪੋ ਵਿਖੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਡੇਰਾ ਬਾਬਾ ਜਮੀਤ ਸਿੰਘ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ।ਇਸ ਸਬੰਧੀ ਪਿੰਡ ਰਸੂਲਪੁਰ ਵਿਖੇ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਦੱਸਿਆ ਕਿ 11 ਮਾਰਚ ਨੂੰ ਸ਼੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਵੱਖ-ਵੱਖ ਰਾਗੀ ਜੱਥੇ,ਕਵੀਸਰੀ ਜੱਥੇ ਅਤੇ ਢਾਡੀ ਜੱਥੇ ਗੁਰੂ ਸਹਿਬਾ ਦਾ ਇਤਿਹਾਸ ਸੁਣਾਉਣਗੇ ਅਤੇ ਦੁਪਹਿਰ ਦੋ ਵਜੇ ਜਗਰਾਜ ਸਿੰਘ ਲੰਗਰਾ ਵਾਲੇ  ਰੂਹਾਨੀ ਕਥਾ ਕਰਨਗੇ।ਉਨ੍ਹਾ ਸਮੂਹ ਸੰਗਤਾ ਨੂੰ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਦੀ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਗੋਬਿੰਦ ਸਿੰਘ,ਅਮਰਜੀਤ ਸਿੰਘ,ਜਥੇਦਾਰ ਜੋਗਿੰਦਰ ਸਿੰਘ ਰਸੂਲਪੁਰ,ਗੁਰਜੰਟ ਸਿੰਘ,ਜਗਜੀਤ ਸਿੰਘ,ਧਰਮ ਸਿੰਘ,ਸੁਖਦੀਪ ਸਿੰਘ ਸਿੱਧੂ,ਕੁਲਤਾਰਨ ਸਿੰਘ ਸਿੱਧੂ,ਹਰਿੰਦਰ ਸਿੰਘ,ਰਣਜੀਤ ਸਿੰਘ,ਮਨਿੰਦਰ ਸਿੰਘ,ਭੋਲਾ ਸਿੰਘ,ਜਸਵੰਤ ਸਿੰਘ,ਕਰਮ ਸਿੰਘ,ਕੇਸਰ ਸਿੰਘ,ਪਾਲ ਸਿੰਘ,ਬਲਦੇਵ ਸਿੰਘ,ਰਾਮ ਸਿੰਘ ਲੋਪੋ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸੁਆਮੀ ਜਗਰਾਜ ਸਿੰਘ ਲੰਗਰਾ ਵਾਲੇ ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ