ਪੰਜਾਬ ਸਰਕਾਰ ਦੇ ਵਿਰੁੱਧ ਸਫਾਈ ਸੇਵਕਾਂ ਦਾ ਹੱਲਾ ਬੋਲ ਪ੍ਰਦਰਸ਼ਨ

ਜਗਰਾਉਂ 15 ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਆਪਣੀਆ ਮੰਗਾਂ ਨੂੰ ਤੁਰੰਤ ਪੂਰਾ ਕਰਵਾਉਣ ਲਈ ਅੱਜ ਜਗਰਾਉਂ ਦੇ ਸਫਾਈ ਸੇਵਕਾਂ ਵਲੋਂ ਜ਼ੋਰਦਾਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ ਆਪਣੀਆਂ ਮੰਗਾਂ ਜੋ ਪਿਛਲੇ ਲੰਮੇ ਸਮੇਂ ਤੋਂ ਅਣਗੋਲਿਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਇਕ ਮਹੀਨੇ ਭਰ ਤੋਂ ਹੜਤਾਲ ਕਰਕੇ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਯਤਨਸ਼ੀਲ ਹਨ ਪਰ ਸਰਕਾਰ ਇਸ ਨੂੰ ਬੇਧਿਆਨੀ ਵਿਚ ਕਰ ਕੇ ਚੰਗਾ ਨਹੀਂ ਕਰ ਰਹੀ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਹੜਤਾਲ ਕਾਰਨ ਸਫ਼ਾਈ ਨਾ ਹੋਣ ਕਰਕੇ ਪੂਰੇ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗ ਗਏ ਅਤੇ ਸੀਵਰੇਜ ਸਿਸਟਮ ਵੀ ਜਗਾ ਜਗਾ ਬੰਦ ਹੋਣ ਕਾਰਨ ਪ੍ਰੇਸ਼ਾਨੀ ਦੇ ਚੱਲਦੇ ਆਮ ਲੋਕ ਖੁਦ ਹੀ ਪ੍ਰਾਈਵੇਟ ਮਜ਼ਦੂਰਾਂ ਦੀ ਮਦੱਦ ਨਾਲ ਸ਼ਹਿਰ ਕੲਈ ਜਗਾ ਕੰਮ ਕਰਦੀ ਵੇਖੀ ਗਈ, ਜਿਥੇ ਸਫਾਈ ਸੇਵਕ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਤੇ ਬੈਠੇ ਹਨ ਉਥੇ ਸ਼ਹਿਰ ਦਾ ਆਮ ਨਾਗਰਿਕ ਵੀ ਬੇਹੱਦ ਪ੍ਰੇਸ਼ਾਨ ਹੈ। ਸਫਾਈ ਸੇਵਕ ਜਥੇਬੰਦੀਆਂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਤੁਰੰਤ ਮੰਨ ਲੈਣ ਲਈ ਕਿਹਾ ਉਨ੍ਹਾਂ ਕਿਹਾ ਕਿ ਹੜਤਾਲ ਲੰਮੀ ਕਰ ਕੇ ਸਰਕਾਰ ਗਲਤੀ ਕਰ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਬਹੁਤ ਗਲਤ ਨਿਕਲਨ ਗੇ ਤਾਂ ਜੋ ਵਕਤ ਰਹਿੰਦਿਆਂ ਹੀ ਮੰਗਾਂ ਮੰਨ ਕਿ ਕਚੇ ਮੁਲਾਜ਼ਮਾਂ ਨੂੰ ਜਲਦ ਪੱਕੇ ਕਰੇ। ਅੱਜ ਦੇ ਪ੍ਰਦਰਸ਼ਨ ਵਿਚ 12 ਤੋਂ ਵੱਧ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਜੋ ਇਸ ਰੋਸ ਪ੍ਰਦਰਸ਼ਨ ਨੂੰ ਯਕੀਨੀ ਜਿੱਤ ਵੱਲ ਲਿਜਾਂਦਾ ਦਿਖ ਰਿਹਾ ਹੈ, ਵਿਸ਼ਵਕਰਮਾ ਵੈਲਫੇਅਰ ਸੋਸਾਇਟੀ , ਠੇਕੇਦਾਰ ਬਿਲਡਿੰਗ ਐਸੋਸੀਏਸ਼ਨ, ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਕਵਲਜੀਤ ਖੰਨਾ, ਦਸਮੇਸ਼ ਕਿਸਾਨ ਯੂਨੀਅਨ ਪੰਜਾਬ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਹਾਊਸ ਪੈਂਟਰ ਯੂਨੀਅਨ ਪ੍ਰੰਧਾਨ ਹਰਨੇਕ ਸਿੰਘ, ਦਸਮੇਸ਼ ਆਟੋ ਯੂਨੀਅਨ ਪ੍ਰਧਾਨ ਹੇਮ ਕੁਮਾਰ , ਐਂਟੀ ਕਰੱਪਸ਼ਨ ਫਾਊਂਡੇਸ਼ਨ ਕੁਲਵੰਤ ਸਹੋਤਾ,ਆਮ ਆਦਮੀ ਪਾਰਟੀ ਤੋਂ ਡਾ ਭੁੱਲਰ, ਜਗਜੀਤ ਸਿੰਘ, ਸਤੀਸ਼ ਬਗਾ, ਅਮਿਤ ਕਲਿਆਨ ਅਤੇ ਲਖਵੀਰ ਸਿੰਘ ਲੱਖਾ ਨੇ ਇਸ ਪ੍ਰਦਰਸ਼ਨ ਵਿਚ ਸਮੱਰਥਨ ਵਿਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵਲੋਂ ਆਇਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਤੇ ਨਗਰ ਕੌਂਸਲ ਜਗਰਾਉਂ ਦੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿੱਲ ਸੈਕਟਰੀ ਰਜਿੰਦਰ ਕੁਮਾਰ ਜੁਆਇੰਟ ਸਕੱਤਰ ਬਲਵੀਰ ਗਿੱਲ, ਚੈਅਰਮੈਨ ਰਾਜ ਕੁਮਾਰ, ਪ੍ਰਧਾਨ ਗੋਵਰਧਨ ਸੀਵਰੇਜ਼ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੈਕਟਰੀ ਲਖਵੀਰ ਸਿੰਘ ਅਤੇ ਸਮੂਹ ਨਗਰ ਕੌਂਸਲ ਸਟਾਫ ਹਾਜ਼ਰ ਸਨ।