ਬੇਅੰਤ ਸਿਹਾਂ , ਕੀ ਹਾਲ ਚਾਲ ਏ । ਭਰਾਵਾਂ , ਕਾਹਦਾ ਹਾਲ ਚਾਲ ! ਵੱਡੀ ਕੁੜੀ ਦਾ , ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਜਿਹਦੇ ਨਾਲ ਵਿਆਹੀ ਸੀ , ਓਹ ਮੁੰਡਾ ਨਸ਼ੇ ਪੱਤੇ ਕਰਦਾ ਸੀ । ਵਿਚੋਲੇ ਨੇ , ਨੋਟਾਂ ਦੇ ਲਾਲਚ ਕਰਕੇ , ਦੱਸਿਆ ਨਹੀਂ । ਮੁੰਡੇ ਵਾਲਿਆਂ ਨੇ , ਨੋਟਾਂ ਨਾਲ ਮੂੰਹ ਬੰਦ ਕਰ ਦਿੱਤਾ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ। ਕੁੜੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ। ਹੁਣ ਹੋਰ ਕਿਤੇ ਵਿਆਹੀ , ਕਹਿਣਗੇ ਦੁਹਾਜੂ ਆ , ਅਗਾਂਹ ਮੁੰਡਾ ਵੀ ਜਵਾਕ ਜੱਲੇ ਵਾਲਾ ਵੇਖਣਾ ਪਊ । ਓਹ ਵੀ , ਸੱਤੀ ਨਖ਼ਰੇ ਕਰਣਗੇ । ਛੋਟੀ ਕੁੜੀ ਵਿਆਹ ਨਹੀ ਸਕਦੇ ।ਤਲਾਕ ਦਾ ਕੇਸ਼ ਲਾਇਆ ਨੂੰ , ਚਾਰ ਸਾਲ ਹੋ ਗਏ। ਸਰਕਾਰਾਂ ਨੇ ਪਤਾ ਨਹੀ , ਕੇਹੋ ਜਿਹੇ ਕਾਨੂੰਨ ਬਣਾਏ । ਵਿਆਹੀਆਂ ਵਰੀਆਂ ਕੁੜੀਆਂ ਨੂੰ , ਮਾਪਿਆਂ ਨੂੰ ਦਸ ਦਸ ਸਾਲ ਘਰੇ ਬਿਠਾਉਣਾ ਪੈਦਾ । ਨਵੇ ਨਵੇ ਕਾਨੂੰਨ ਬਣਾ ਸਰਕਾਰਾਂ ਨੇ , ਲੋਕਾਂ ਦਾ ਲਹੂ ਪੀਤਾ । ਲੋਕਾਂ ਦੇ , ਪੈਸੇ ਖਾ ਢਿੱਡ ਵਧਾਈ ਜਾਾਂਦੀਆਂ । ਕਾਨੂੰਨਾਂ ਦਾ ਸੰਤਾਪ , ਤੇਰੇ ਮੇਰੇ ਵਰਗੇ ਭੁਗਤ ਰਹੇ । ਚੱਲ ਛੱਡ ਕਾਨੂੰਨਾਂ ਨੂੰ । ਜਿਵੇ ਲੰਘਦੀ , ਲੰਘਾਈਂ ਜਾਣੇਂ ਆ । ਮੈ ਚੱਲਿਆ ਸਹਿਰ , ਮੋਟਰ ਸਾਈਕਲ ਦਾ ਚਲਾਨ ਭਰਨ । ਗਰੀਬਾਂ ਨੂੰ , ਕਾਨੂੰਨਾਂ ਦੀ ਸੂਲੀ ਚੜਣਾ ਪੈੈਂਦਾ ।
ਸ਼ਿਵਨਾਥ ਦਰਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਸੰਪਰਕ:- 9855155392