ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ ਨੇ ਕੰਪਿਊਟਰ ਮਾਡਲ ਬਣਾਉਣ ਚ ਸੈਕਿੰਡ ਡਿਵੀਜ਼ਨ ਹਾਸਲ ਕਰਕੇ  ਪ੍ਰਸੰਸਾ  ਪੱਤਰ ਹਾਸਲ ਕੀਤਾ

 ਅਜੀਤਵਾਲ, ( ਬਲਵੀਰ  ਸਿੰਘ ਬਾਠ )ਲੁਧਿਆਣੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ  ਨੇ ਕੰਪਿਊਟਰ ਵਰਕਿੰਗ ਮਾਡਲ ਬਣਾਉਣ ਚ ਦੂਜਾ ਸਥਾਨ ਹਾਸਲ ਕੀਤਾ  ਅੱਜ ਪ੍ਰਿੰਸੀਪਲ ਰਜਿੰਦਰ ਸਿੰਘ ਮੈਡਮ ਜਸਪ੍ਰੀਤ ਕੌਰ ਮੈਡਮ ਕੁਲਦੀਪ ਕੌਰ ਸ਼ਬਨਮ  ਰਤਨ ਵੀਨਾ ਮੈਡਮ ਟੀਚਰ ਏਕਮ ਸਿੰਘ  ਦੁਆਰਾ ਵਿਦਿਆਰਥਣ ਈਸਾ ਨੂੰ  ਪਰ ਸਾਂਝਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਕਿਹਾ ਜੇ ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿੱਚ ਹਰ ਸਾਲ  ਮਿਹਨਤੀ ਅਤੇ ਤਜਰਬੇਕਾਰ ਸਟਾਫ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ  ਬੱਚੇ ਪੜ੍ਹਾਈ ਅਤੇ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਫਸਟ  ਡਿਵੀਜ਼ਨਾਂ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ  ਉਨ੍ਹਾਂ ਕਿਹਾ ਕਿ ਅੱਜ ਸਾਡੇ ਸਕੂਲ ਦੀ ਵਿਦਿਆਰਥਣ ਨੇ ਕੰਪਿਊਟਰ ਮਾਡਲ ਬਣਾਉਣ ਚ ਸੈਕਿੰਡ ਪੁਜੀਸਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਸ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ