ਮੀਂਹ ਹਨੇਰੀ ✍️. ਸਲੇਮਪੁਰੀ ਦਾ ਮੌਸਮਨਾਮਾ 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਵੀ ਲੂ ਜਾਂ ਲੂ ਵਰਗੀ ਸਥਿਤੀ ਜਾਰੀ ਰਹਿ ਸਕਦੀ ਹੈ। ਅੱਜ ਅਰਬ ਤੋਂ ਰਾਜਸਥਾਨ ਓੁੱਪਰ ਦੀ ਹੋ ਤੇਜ ਹਵਾਵਾਂ ਪੰਜਾਬ  'ਚ ਵਗੀਆਂ ਕੁਝ ਥਾਂ ਗਹਿਰ/ਖੱਖ ਵੀ ਪੁੱਜ ਚੁੱਕੀ ਹੈ, ਖਾਸਕਰ ਦੱਖਣੀ ਮਾਲਵੇ 'ਚ ਕੱਲ੍ਹ ਤੇ ਪਰਸੋਂ ਵੀ ਦਿਨ ਸਮੇਂ ਅਰਬ ਤੋਂ ਭਰਪੂਰ ਨਮੀ ਲੈ ਕੇ ਤੇਜ਼ ਦੱਖਣ-ਪੱਛਮੀ ਹਵਾਵਾਂ ਜਾਰੀ ਰਹਿਣਗੀਆਂ। ਇਨ੍ਹਾਂ ਹਵਾਵਾਂ ਨਾਲ ਨਮੀ 'ਚ ਭਾਰੀ ਵਾਧਾ ਹੋਵੇਗਾ ਗਹਿਰ/ਖੱਖ ਵੀ ਅੰਬਰੀ ਵੇਖੀ ਜਾਵੇਗੀ।
ਜਾਣਕਾਰੀ ਅਨੁਸਾਰ ਤੇਜ ਹਵਾਵਾਂ ਅਤੇ ਨਮੀ ਨਾਲ ਦਿਨ ਦਾ ਪਾਰਾ ਹਲਕਾ ਘਟੇਗਾ ਅਤੇ ਬਰਸਾਤੀ ਹਲਚਲ ਮੁੜ ਸ਼ੁਰੂ ਹੋਵੇਗੀ। ਉਂਝ 2-3 ਜੁਲਾਈ ਨੂੰ ਪੰਜਾਬ 'ਚ ਟੁੱਟਵੀਂ ਜਾਂ 1-2 ਵਾਰੀ ਬਹੁਤੀ ਥਾਂ ਹਨੇਰੀ ਨਾਲ ਮੀਂਹ ਦੀ ਆਸ ਹੈ, ਪਰ ਰਾਹਤ ਵਾਲਾ ਇਹ ਪਹਿਲਾਂ ਹਨੇਰੀ/ਮੀਂਹ ਕੱਲ੍ਹ ਵੀ ਆ ਸਕਦਾ ਹੈ, ਨਹੀਂ ਤਾਂ ਫਿਰ ਪਰਸੋਂ  ਆਵੇਗਾ । ਵਧੀ ਨਮੀ ਨਾਲ ਇਹ ਟੁੱਟਵੀਆਂ ਬਰਸਾਤੀ ਕਾਰਵਾਈਆਂ ਜੁਲਾਈ ਦੇ ਪਹਿਲੇ ਹਫ਼ਤੇ ਰੁਕ-ਰੁਕ ਜਾਰੀ ਰਹਿਣਗੀਆਂ। ਜਦਕਿ ਜੁਲਾਈ ਦੇ ਦੂਜੇ ਹਫ਼ਤੇ ਚੰਗੀਆਂ ਮਾਨਸੂਨੀ ਬਾਰਿਸ਼ਾਂ ਦੀ ਆਸ ਬੱਝ ਰਹੀ ਹੈ, ਜਿਸ ਦੀ ਸ਼ੁਰੂਆਤ ਖਾਸ ਕਰਕੇ ਪੂਰਬੀ ਪੰਜਾਬ ਤੋਂ 8-9  ਜੁਲਾਈ ਤੋਂ ਹੋ ਸਕਦੀ ਹੈ।
ਪੇਸ਼ਕਸ਼ -
-ਸੁਖਦੇਵ ਸਲੇਮਪੁਰੀ
09780620233
 30 ਜੂਨ,2021 ਸਮਾਂ 8:25 ਵਜੇ ਸ਼ਾਮ